ਬਟਾਲਾ, 3 ਫਰਵਰੀ (ਮੰਨਣ ਸੈਣੀ)। ਸ੍ਰੀ ਬ੍ਰਹਮ ਸ਼ੰਕਰ ਜਿੰਪਾ, ਜਲ ਸਪਲਾਈ ਅਤੇ ਸ਼ੈਨੀਟਸ਼ਨ ਮੰਤਰੀ ਪੰਜਾਬ ਦੀ ਅਗਵਾਈ ਹੇਠ ਜਲ ਸਪਲਾਈ ਤੇ ਸ਼ੈਨੀਟੇਸ਼ਨ ਵਿਭਾਗ ਵਲੋਂ 6 ਫਰਵਰੀ 2023 ਨੂੰ ਰਾਜ ਪੱਧਰੀ ਜਨਤਾ ਦਰਬਾਰ ਸਵੇਰੇ 11.30 ਵਜੇ ਤੋਂ 2 ਵਜੇ ਤੱਕ ਪੰਜਾਬ ਦੇ ਨਾਗਰਿਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸੁਖਦੀਪ ਸਿੰਘ ਧਾਲੀਵਾਲ, ਐਕਸੀਅਨ ਜਲ ਸਪਲਾਈ ਤੇ ਸ਼ੈਨੀਟੇਸ਼ਨ ਵਿਭਾਗ ਬਟਾਲਾ ਨੇ ਦੱਸਿਆ ਕਿ ਇਹ ਜਨਤਾ ਦਰਬਾਰ ਸਬੰਧਕ ਮੰਡਲ ਦਫਤਰ ਵਿਖੇ ਜਾਂ ਸੀ.ਡੀ.ਐਸ.(ਕਮਿਊਨਿਟੀ ਡਿਵਲਪਮੈਂਟ ਸਪੈਸ਼ਲਿਸਟ) /ਬੀ.ਆਰ.ਸੀ (ਬਲਾਕ ਰਿਸੋਰਸ ਕੁਆਰਡੀਨੇਟਰ) ਦੇ ਮੋਬਾਇਲ ਰਾਹੀਂ ਆਨਲਾਈਨ ਲਿੰਕ ਤੇ ਅਟੈਂਡ ਕੀਤਾ ਜਾ ਸਕੇਗਾ। ਉਨਾਂ ਦੱਸਿਆ ਕਿ ਸੀ.ਡੀ.ਐਸ./ਬੀ.ਆਰ.ਸੀ ਨੂੰ ਹਦਾਇਤ ਕੀਤੀ ਗਈ ਹੈ ਕਿ ਉਨਾਂ ਕੋਲ ਜੇ ਕੋਈ ਸ਼ਿਕਾਇਤ ਕਰਤਾ ਆਉਂਦਾ ਹੈ ਤਾਂ ਹੀ ਉਹ ਜੁਆਇੰਨ ਕਰਨਗੇ ਅਤੇ ਆਪਣੇ ਵਰਚੁਅਲ ਵੇਟਿੰਗ ਰੂਮ ਵਿੱਚ ਇੰਤਜ਼ਾਰ ਕਰਨਗੇ ਅਤੇ ਇੱਕ-ਇੱਕ ਕਰਕੇ ਸੀ.ਡੀ.ਐਸ./ਬੀ.ਆਰ.ਸੀ ਨੂੰ ਸ਼ਿਕਾਇਤ ਕਰਤਾ ਸਮੇਤ ਮੀਟਿੰਗ ਵਿੱਚ ਸ਼ਾਮਲ ਕੀਤਾ ਜਾਵੇਗਾ। ਜੇਕਰ ਕਿਸੇ ਸੀ.ਡੀ.ਐਸ./ਬੀ.ਆਰ.ਸੀ ਕੋਲ ਸ਼ਿਕਾਇਤ ਕਰਤਾ ਨਹੀਂ ਆਉਂਦਾ ਤਾਂ ਉਨਾਂ ਨੂੰ ਮੀਟਿੰਗ ਜੁਆਇੰਨ ਕਰਨ ਦੀ ਲੋੜ ਨਹੀਂ ਹੈ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਪਿੰਡਾਂ ਵਿੱਚ ਸ਼ੁੱਧ ਪੀਣ ਵਾਲੇ ਪਾਣੀ ਅਤੇ ਸ਼ੈਨੀਟੇਸ਼ਨ ਸਬੰਧੀ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਕਰਨ ਦੇ ਮੰਤਵ ਨਾਲ ਇਹ ਜਨਤਾ ਦਰਬਾਰ ਲਗਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਸਕੇ।