ਗੁਰਦਾਸਪੁਰ, 3 ਫਰਵਰੀ (ਮੰਨਣ ਸੈਣੀ)। ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਦੇ ਵਾਈਸ-ਚਾਂਸਲਰ ਡਾ: ਸੁਸ਼ੀਲ ਮਿੱਤਲ ਅਤੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜੀਵ ਬੇਦੀ ਦੀ ਰਹਿਨੁਮਾਈ ਹੇਠ ਯੂਨੀਵਰਸਿਟੀ ਦੇ ਵੈਲਿਊ ਐਜੂਕੇਸ਼ਨ ਸੈੱਲ ਵਿੱਚ ਹਰ ਘਰ ਧਿਆਨ ਦੇ ਤਹਿਤ ਮਾਨਸਿਕ ਸਿਹਤ ਅਤੇ ਧਿਆਨ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਆਰਟ ਲਿਵਿੰਗ ਮਿਸ਼ਨ ਦੀ ਟਰੱਸਟੀ ਕਵਿਤਾ ਖੰਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦੋਂ ਕਿ ਡਾ: ਸਵਾਂਗੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਡਾ: ਸੁਸ਼ੀਲ ਮਿੱਤਲ ਨੇ ਦੱਸਿਆ ਕਿ ਆਰਟ ਆਫ਼ ਲਿਵਿੰਗ ਫਾਊਂਡੇਸ਼ਨ ਨੇ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੇ ਸਹਿਯੋਗ ਨਾਲ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਸੰਦਰਭ ਵਿੱਚ ਹਰ ਘਰ ਧਿਆਨ ਅਭਿਆਨ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਤਣਾਅ ਅਤੇ ਚਿੰਤਾ ‘ਤੇ ਕਾਬੂ ਪਾਉਣ ਦਾ ਸ਼ਾਨਦਾਰ ਮੌਕਾ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰੋਗਰਾਮ ਦੀ ਮੁੱਖ ਬੁਲਾਰੇ ਕਵਿਤਾ ਖੰਨਾ ਅਤੇ ਉਨ੍ਹਾਂ ਦੀ ਟੀਮ ਨੇ ਕਿਹਾ ਕਿ ਮਨੁੱਖੀ ਜੀਵਨ ਵਿਚ ਆਸ਼ਰਮ ਬੋਧ ਵਿਚ ਵਾਦਾ ਕਰਨ ਦੇ ਲਈ ਇਕ ਕੇਂਦਰਿਤ ਵਿਸਰਾਮ ਦੀਂ ਬੜੀ ਜਰੂਤ ਹੈ ਉਹਨਾਂ ਨੇ ਕਿਹਾ ਕਿ ਉਨਤ ਸਵਾਸ ਤਕਨੀਕ ਪ੍ਰਾਣਾਯਾਮ ਇਕ ਮਹੱਤਵਪੂਰਨ ਭੂਮਿਕਾ ਨਿਬਾਦੀ ਹੈ ਜੋ ਤੁਹਾਨੂੰ ਆਪਣੀ ਅਧਿਆਤਮਿਕ ਸਾਧਨਾ ਦੀਂ ਡੁਗਤਾਂ ਤਕ ਲੈ ਜਾਂਦੀ ਹੈ ।ਇਸ ਮੌਕੇ ਡਾ: ਗੁਰਪਦਮ ਸਿੰਘ, ਤਰੁਣ ਮਹਾਜਨ ਨੇ ਕਵਿਤਾ ਖੰਨਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ |