ਸਿਹਤ ਗੁਰਦਾਸਪੁਰ

ਸਾਂਝੇ ਯਤਨਾਂ ਸਦਕਾ ਹੀ ਪੂਰਾ ਹੋਵੇਗਾ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਦਾ ਮੰਤਵ

ਸਾਂਝੇ ਯਤਨਾਂ ਸਦਕਾ ਹੀ ਪੂਰਾ ਹੋਵੇਗਾ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਦਾ ਮੰਤਵ
  • PublishedFebruary 3, 2023

ਗੁਰਦਾਸਪੁਰ, 3 ਫਰਵਰੀ (ਮੰਨਣ ਸੈਣੀ)। ਸਿਹਤ ਮੰਤਰੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾਕਟਰ ਕੁਲਵਿੰਦਰ ਕੌਰ ਜੀ ਦੀ ਯੋਗ ਅਗੁਵਾਈ ਹੇਠ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਪੀ.ਸੀ.ਪੀ.ਐਨ.ਡੀ.ਟੀ ਐਕਟ ਦੀ ਪਾਲਨਾ ਸਬੰਧੀ ਵਿਸ਼ੇਸ਼ ਮੀਟਿੰਗ ਏਸੀਐਸ ਡਾਕਟਰ ਭਾਰਤ ਭੂਸ਼ਨ ਜੀ ਦੀ ਪ੍ਧਾਨਗੀ ਹੇਠ ਹੌਈ।ਜਿਸ ਵਿਚ ਬਲਾਕ ਨੋਡਲ ਅਫਸਰ, ਬੀਈਈ ਅਤੇ ਐਲਐਚਵੀ ਹਾਜਰ ਸਨ।

ਇਸ ਮੌਕੇ ਡਾ. ਭਾਰਤ ਭੂਸ਼ਨ ਨੇ ਕਿਹਾ ਕਿ ਕੁੜੀਆਂ ਦੀ ਜਨਮ ਦਰ ਨੂੰ ਵਧਾਉਣ ਲਈ ਜਰੂਰੀ ਹੈ ਕਿ ਪੀਸੀਪੀਐਨਡੀਟੀ ਐਕਟ ਦੀ ਸਖਤੀ ਨਾਲ ਪਾਲਨਾ ਹੋਵੇ। ਜੇਕਰ ਕੋਈ ਅਲਟਰਾਸਾਉਂਡ ਸਕੈਨ ਸੈਂਟਰ ਨਿਯਮਾਂ ਦੇ ਉਲਟ ਲਿੰਗ ਨਿਰਧਾਰਨ ਟੈਸਟ ਕਰਦਾ ਹੈ ਕਿ ਤਾਂ ਉਸਦੀ ਸੂਚਨਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਦਿਤੀ ਜਾਵੇ। ਸੂਚਨਾ ਦੇਣ ਵਾਲੇ ਦੀ ਜਾਣਕਾਰੀ ਗੁਪਤ ਰਖਦੇ ਹੌਏ ਸਬੰਧਤ ਸਕੈਨ ਸੈਂਟਰ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਜਿਲਾ ਪਰਿਵਾਰ ਭਲਾਈ ਅਫਸਰ ਤੇਜਿੰਦਰ ਕੌਰ ਜੀ ਨੇ ਕਿਹਾ ਕਿ ਕੁੜੀਆਂ ਦੀ ਜਨਮ ਦਰ ਨੂੰ ਵਧਾਉਣ ਲਈ ਸਿਹਤ ਸਟਾਫ ਏਐਨਸੀ ਡੇ ਤਹਿਤ ਗਤੀਵਿਧੀਆਂ ਕਰਨ। ਸਿਹਤ ਸੰਸਥਾ ਵਿਚ ਬੇਟੀ ਦੇ ਜਨਮ ਤੇ ਬੇਟੀ ਜਨਮੋਤਸਵ ਤਹਿਤ ਜਸ਼ਨ ਵਜੋ ਮਨਾਇਆ ਜਾਵੇ। ਜਿਹੜੇ ਪਿੰਡਾਂ ਦੀ ਬਚੀ ਜਨਮ ਦਰ ਘਟ ਹੈ ਉਥੇ ਲੋਕਾਂ ਨੂੰ ਜਾਗਰੁਕ ਕਰਨ ਲਈ ਗਤੀਵਿਧੀਆਂ ਕੀਤੀਆਂ ਜਾਣ। ਲੋਕ ਜਾਗਰੁਕਤਾ ਦੀ ਗਤੀਵਿਧੀਆਂ ਨੂੰ ਵਧਾਇਆ ਜਾਵੇ। ਇਸ ਮੌਕੇ ਜਿਲਾ ਟੀਕਾਕਰਨ ਅਫਸਰ ਡਾ. ਅਰਵਿੰਦ ਮਨਚੰਦਾ, ਡੀਐਮਸੀ ਡਾ. ਰੋਮੀ ਰਾਜਾ,ਜਿਲਾ ਐਪੀਡਮੋਲੋਜਿਸਟ ਡਾ. ਪ੍ਭਜੋਤ ਕਲਸੀ, ਡਾ. ਇਸ਼ੀਤਾ ਆਦਿ ਹਾਜਰ ਸਨ।

Written By
The Punjab Wire