Close

Recent Posts

ਪੰਜਾਬ ਮੁੱਖ ਖ਼ਬਰ ਵਿਸ਼ੇਸ਼

ਸਰਹਦੀ ਜ਼ਿਲ੍ਹੇ ਦੇ ਮੁੱਖੀਆ ਤੇ ਵਿਸ਼ੇਸ਼ ਫੋਕਸ ਰੱਖ ਸਕਦੇ ਹਨ ਮੁੱਖ ਮੰਤਰੀ ਮਾਨ: ਟੈਂਸ਼ਨ ਵਿੱਚ ਅਧਿਕਾਰੀ, ਕੱਲ ਹੋਣ ਜਾ ਰਹੀ ਹੈ ਪੰਜਾਬ ਦੇ ਜ਼ਿਲ੍ਹਾ ਮੁੱਖੀਆ ਦੀ ਬੈਠਕ

ਸਰਹਦੀ ਜ਼ਿਲ੍ਹੇ ਦੇ ਮੁੱਖੀਆ ਤੇ ਵਿਸ਼ੇਸ਼ ਫੋਕਸ ਰੱਖ ਸਕਦੇ ਹਨ ਮੁੱਖ ਮੰਤਰੀ ਮਾਨ: ਟੈਂਸ਼ਨ ਵਿੱਚ ਅਧਿਕਾਰੀ, ਕੱਲ ਹੋਣ ਜਾ ਰਹੀ ਹੈ ਪੰਜਾਬ ਦੇ ਜ਼ਿਲ੍ਹਾ ਮੁੱਖੀਆ ਦੀ ਬੈਠਕ
  • PublishedFebruary 2, 2023

ਪੰਜਾਬ ਦੇ ਰਾਜਪਾਲ ਦੇ ਦੌਰੇ ਦੋਰਾਨ ਸਾਹਮਣੇ ਆਇਆ ਖਾਮਿਆਂ ਸਬੰਦੀ ਅਧਿਕਾਰੀਆਂ ਦੀ ਲੱਗ ਸਕਦੀ ਹੈ ਕਲਾਸ

ਗੁਰਦਾਸਪੁਰ, 2 ਫਰਵਰੀ (ਮੰਨਣ ਸੈਣੀ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਲ ਪੰਜਾਬ ਭਰ ਦੇ ਜ਼ਿਲ੍ਹਾ ਮੁੱਖੀਆਂ ਦੀ ਲਈ ਜਾ ਰਹੀ ਬੈਠਕ ਵਿੱਚ ਮੁੱਖ ਮੰਤਰੀ ਦਾ ਫੋਕਸ ਸਰਹਦੀ ਜ਼ਿਲ੍ਹੇ ਦੇ ਮੁੱਖੀਆ ਤੇ ਵਿਸ਼ੇਸ਼ ਤੌਰ ਤੇ ਰਹੀ ਸਕਦਾ ਹੈ। ਜਿਸਦਾ ਕਾਰਨ ਪੰਜਾਬ ਦੇ ਰਾਜਪਾਲ ਵੱਲੋਂ ਕੀਤੇ ਜਾ ਰਹੇ ਦੌਰੇ ਦੌਰਾਨ ਪੁਲਿਸ ਤੇ ਕੀਤੀ ਗਈ ਤਲਖ ਟਿੱਪਣੀਆਂ ਨੂੰ ਦੱਸਿਆ ਜਾ ਰਿਹਾ ਹੈ। ਜਿਸ ਕਾਰਨ ਸਰਹਦੀ ਇਲਾਕੇ ਦੇ ਕਈ ਜ਼ਿਲ੍ਹਾ ਮੁੱਖੀਆ ਨੂੰ ਟੈਂਸ਼ਨ ਵਿੱਚ ਪਾ ਦਿੱਤਾ ਹੈ ਅਤੇ ਉਹ ਮੁੱਖ ਮੰਤਰੀ ਸਾਹਮਣੇ ਪੇਸ਼ ਹੋਣ ਤੋਂ ਪਹਿਲ੍ਹਾ ਦੂਸਰੇ ਜਿਲ੍ਹਿਆਂ ਦੇ ਅਧਿਕਾਰੀਆਂ ਨਾਲੋਂ ਜਿਆਦਾ ਸੰਜੀਦਗੀ ਨਾਲ ਆਪਣੀ ਰਿਪੋਰਟ ਪੇਸ਼ ਕਰ ਲਈ ਤਿਆਰੀ ਕਰ ਰਹੇ ਹਨ।

ਦੱਸਣਯੋਗ ਹੈ ਕਿ ਪੰਜਾਬ ਦੇ ਸਰਹਦੀ ਜਿਲ੍ਹਿਆਂ ਅੰਦਰ ਦੋ ਦਿਨ ਦੇ ਦੌਰੇ ਤੇ ਨਿਕਲੇ ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਪੰਜਾਬ ਪੁਲਿਸ ਦੀ ਕਾਰਜ ਪ੍ਰਣਾਲੀ ਤੋਂ ਖੁੱਸ਼ ਦਿਖਾਈ ਨਹੀਂ ਦਿੱਤੇ। ਜਿਸ ਦਾ ਕਾਰਨ ਫੇਰੀ ਦੌਰਾਨ ਰਾਜਪਾਲ ਨੂੰ ਲੋਕਾਂ ਤੋਂ ਪੁਲਿਸ ਖਿਲਾਫ਼ ਸ਼ਿਕਾਇਤਾ ਦਾ ਮਿਲਣਾ ਸੀ। ਅਮ੍ਰਿਤਸਰ ਅੰਦਰ ਲੋਕਾਂ ਵੱਲੋਂ ਪੁਲਿਸ ਖਿਲਾਫ਼ ਸ਼ਿਕਾਇਤ ਮਿਲਣ ਤੋਂ ਬਾਅਦ ਰਾਜ ਪਾਲ ਦਾ ਗੁੱਸਾ ਵੀ ਜੱਗ ਜਾਹਿਰ ਹੋਇਆ ਅਤੇ ਉਨ੍ਹਾਂ ਵੱਲੋਂ ਡੀਜੀਪੀ ਪੰਜਾਬ ਨੂੰ ਕਾਲੀਆ ਭੇਡਾ ਦੀ ਘੋਖ ਕਰ ਬਾਹਰ ਕਰਨ ਦੀ ਵੀ ਗੱਲ ਤੱਕ ਕਹਿ ਦਿੱਤੀ ਗਈ। ਰਾਜਪਾਲ ਵੱਲੋਂ ਇੱਥੋ ਤੱਕ ਕਹਿ ਦੇਣਾ ਕਿ ਪੁਲਿਸ ਨੂੰ ਸ਼ਾਇਦ ਪਤਾ ਹੀ ਨਹੀਂ ਕਿ ਨਸ਼ਾ ਟੂਥਪੇਸਟ ਵਾਂਗ ਵਿੱਕ ਰਿਹਾ ਹੈ ਅਤੇ ਸਕੂਲਾਂ ਤੱਕ ਪਹੁੰਚ ਗਿਆ ਹੈ, ਪੁਲਿਸ ਨੂੰ ਕਠਗਹਿਰਾ ਵਿੱਚ ਖੜ੍ਹਾ ਕਰਨ ਸਮਾਨ ਹੈ।

ਹਾਲਾਕਿ ਅਖਬਾਰਾ ਵਿੱਚ ਛਪਿਆ ਖਬਰਾਂ ਅਨੁਸਾਰ ਡੀਜੀਪੀ ਗੌਰਵ ਯਾਦਵ ਵੱਲੋਂ ਦੱਸਿਆ ਗਿਆ ਕਿ ਪੁਲਿਸ ਵੱਲੋਂ ਕਾਫੀ ਕੁਝ ਕਰਨ ਦੀ ਗੱਲ਼ ਕਹੀ ਗਈ ਅਤੇ ਕਈ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਨਸ਼ੇ ਬਰਾਮਦਗੀ ਦੇ ਆਂਕੜੇ ਵੀ ਜਾਰੀ ਕੀਤੇ ਗਏ। ਡੀਜੀਪੀ ਵੱਲੋਂ ਰਾਜਪਾਲ ਨੂੰ ਦੱਸਿਆ ਗਿਆ ਕਿ 5 ਸਾਲ ਵਿੱਚ ਪੁਲਿਸ ਕੋਡ ਦੇ ਖਿਲਾਫ਼ ਕੰਮ ਕਰਨ ਵਾਲੇ 133 ਮੁਲਾਜਿਮਾਂ ਨੂੰ ਡਿਸਮਿਸ ਕੀਤਾ ਗਿਆ ਹੈ ਅਤੇ 200 ਤੋਂ ਜਿਆਦਾ ਦੇ ਖਿਲਾਫ਼ ਵਿਭਾਗੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਜਿਸਤੇ ਰਾਜਪਾਲ ਨੇ ਕਿਹਾ ਕਿ ਇਹ ਕੰਟੀਨਿਓ ਪ੍ਰੋਸੇਸ ਹੈ ਅਤੇ ਥਾਣੇਆਂ ਅੰਦਰੋਂ ਭਸ਼ਟਾਚਾਰ ਖਤਮ ਕਰਨ ਦੀ ਗੱਲ ਕਹੀ ਗਈ।

ਸੂਤਰਾਂ ਅਨੁਸਾਰ ਮਿਲੀ ਜਾਣਕਾਰੀ ਤਹਿਤ ਹੁਣ ਇਹ ਮੁੱਦਾ ਕੱਲ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੀ ਜਾ ਰਹੀ ਮੀਟਿੰਗ ਵਿੱਚ ਕਾਫੀ ਭੱਖ ਸਕਦਾ ਹੈ ਅਚੇ ਅਤੇ ਇਨ੍ਹਾਂ ਸਰਹਦੀ ਜਿਲ੍ਹਿਆਂ ਦੇ ਮੁੱਖੀਆਂ ਤੇ ਮੁੱਖ ਮੰਤਰੀ ਵੱਲੋਂ ਵਿਸ਼ੇਸ਼ ਫੌਕਸ ਕੀਤਾ ਜਾ ਸਕਦਾ ਹੈ ਅਤੇ ਰਾਜਪਾਲ ਦੇ ਦੌਰੇ ਦੋਰਾਨ ਸਾਹਮਣੇ ਆਇਆ ਖਾਮਿਆਂ ਸਬੰਧੀ ਅਧਿਕਾਰੀਆਂ ਦੀ ਕਲਾਸ ਲੱਗ ਸਕਦੀ ਹੈ। ਜਿਸ ਕਾਰਨ ਸਰਹਦੀ ਜਿਲ੍ਹੇਆਂ ਦੇ ਪੁਲਿਸ ਜਿਲ੍ਹਾ ਮੁੱਖੀ ਇਸ ਸਬੰਧੀ ਵਿਸ਼ੇਸ਼ ਤਿਆਰੀਆਂ ਵਿੱਚ ਜੁੱਟੇ ਹਨ।

Written By
The Punjab Wire