ਗੁਰਮੀਤ ਸਿੰਘ ਆਰ.ਟੀ.ਏ ਹੋਏ ਸੇਵਾਮੁਕਤ, ਟਰਾਂਸਪੋਰਟ ਐਸੋਸੀਏਸ਼ਨ ਵੱਲੋਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ
ਗੁਰਦਾਸਪੁਰ, 31 ਜਨਵਰੀ (ਮੰਨਣ ਸੈਣੀ)। ਖੇਤਰੀ ਟਰਾਂਸਪੋਰਟ ਅਥਾਰਟੀ ਗੁਰਮੀਤ ਸਿੰਘ ਮੰਗਲਵਾਰ ਨੂੰ ਵਿਭਾਗ ਤੋਂ ਸੇਵਾ ਮੁਕਤ ਹੋ ਗਏ ਹਨ। ਜਿਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਕਾਰਨ ਉਨ੍ਹਾਂ ਨੂੰ ਟਰਾਂਸਪੋਰਟ ਐਸੋਸੀਏਸ਼ਨ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਟਰਾਂਸਪੋਰਟਰਾਂ ਨਰਿੰਦਰ ਸਿੰਘ, ਰਾਕੇਸ਼ ਕੁਮਾਰ ਬਿੱਟੂ, ਪੰਕਜ ਮਹਾਜਨ, ਵਿਪਨ ਮਲਹੋਤਰਾ, ਪਵਨ ਮਲਹੋਤਰਾ, ਰਾਕੇਸ਼ ਕੁਮਾਰ ਜੇ.ਐਮ.ਡੀ ਅਮਿਤ ਕੁਮਾਰ ਪਿੰਟੂ ਆਦਿ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਮੀਤ ਸਿੰਘ ਨੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਹਮੇਸ਼ਾ ਪੂਰਾ ਸਹਿਯੋਗ ਦਿੱਤਾ ਹੈ।
ਜਦੋਂ ਉਹ ਦਫ਼ਤਰ ਕਿਸੇ ਕੰਮ ਤੇ ਜਾਂਦੇ ਸਨ ਤਾਂ ਉਨ੍ਹਾਂ ਨੂੰ ਬਹੁਤ ਇੱਜ਼ਤ ਮਿਲਦੀ ਸੀ। ਜਿਸ ਦਾ ਉਹ ਸਦਾ ਰਿਣੀ ਰਹੇਗਾ। ਉਨ੍ਹਾਂ ਵੱਲੋਂ ਗੁਰਦਾਸਪੁਰ ਵਿੱਚ ਕੀਤੇ ਕੰਮਾਂ ਨੂੰ ਭਵਿੱਖ ਵਿੱਚ ਵੀ ਯਾਦ ਰੱਖਣਗੇ ਅਤੇ ਉਨ੍ਹਾਂ ਦੇ ਸੁਖੀ ਜੀਵਨ ਦੀ ਕਾਮਨਾ ਕਰਨਗੇ। ਇਸ ਮੌਕੇ ਅਮਿਤ ਕੁਮਾਰ, ਸ਼ੈਲੀ, ਕੁਲਬੀਰ ਸਿੰਘ, ਸੰਜੀਵ ਕੁਮਾਰ, ਪਿੰਕੂ ਸਾਰਥੀ, ਸੇਵਾਦਾਰ ਬਲਵਿੰਦਰ ਕੁਮਾਰ, ਕਮਲ ਕਿਸ਼ਨ ਪੁਰੀ ਆਦਿ ਸਮੇਤ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ |