ਗੁਰਦਾਸਪੁਰ

ਡਾ: ਹਰਭਜਨ ਰਾਮ ਮੰਡੀ ਅਤੇ ਡਾ: ਮਾਨਵ ਸਿੰਘ ਨੇ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਦਾ ਦੌਰਾ ਕੀਤਾ

ਡਾ: ਹਰਭਜਨ ਰਾਮ ਮੰਡੀ ਅਤੇ ਡਾ: ਮਾਨਵ ਸਿੰਘ ਨੇ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਦਾ ਦੌਰਾ ਕੀਤਾ
  • PublishedJanuary 27, 2023

ਗੁਰਦਾਸਪੁਰ, 27 ਜਨਵਰੀ (ਮੰਨਣ ਸੈਣੀ)। ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਦੇ ਦਿਸ਼ਾ ਨਿਰਦੇਸ਼ਾਂ ‘ਤੇ ਡਿਪਟੀ ਡਾਇਰੈਕਟਰ ਡਾ: ਹਰਭਜਨ ਰਾਮ ਮੰਡੀ ਅਤੇ ਡਿਜ਼ਾਸਟਰ ਮੈਨੇਜਮੈਂਟ ਪ੍ਰੋਗਰਾਮ ਅਫ਼ਸਰ ਡਾ: ਮਾਨਵ ਸਿੰਘ ਨੇ ਜ਼ਿਲ੍ਹਾ ਗੁਰਦਾਸਪੁਰ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਦਾ ਦੌਰਾ ਕੀਤਾ | ਉਨ੍ਹਾਂ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਚੱਲ ਰਹੇ ਐਮਸੀਐਚ ਵਾਰਡ, ਲੇਬਰ ਰੂਮ, ਐਮਰਜੈਂਸੀ ਟਰੌਮਾ ਵਾਰਡ, ਲੈਬਾਰਟਰੀ, ਸੀਟੀ ਸਕੈਨ ਸੈਂਟਰ, ਅਲਟਰਾਸਾਊਂਡ ਸੈਂਟਰ ਆਦਿ ਦਾ ਮੁਆਇਨਾ ਕੀਤਾ ਅਤੇ ਅਚਨਚੇਤੀ ਆਫ਼ਤਾਂ ਲਈ ਤਿਆਰੀਆਂ ਦਾ ਜਾਇਜ਼ਾ ਲਿਆ।

ਉਨ੍ਹਾਂ ਜ਼ਰੂਰੀ ਵਸਤਾਂ ਬਾਰੇ ਜਾਣਕਾਰੀ ਹਾਸਲ ਕਰਕੇ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਪਿੰਡ ਮਾਨ ਕੌ ਸਿੰਘ ਵਿਖੇ ਨਵੇਂ ਖੁੱਲ੍ਹੇ ਆਮ ਆਦਮੀ ਕਲੀਨਿਕ ਦਾ ਵੀ ਦੌਰਾ ਕੀਤਾ। ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾ: ਕੁਲਵਿੰਦਰ ਕੌਰ, ਸਹਾਇਕ ਸਿਵਲ ਸਰਜਨ ਡਾ: ਭਾਰਤ ਭੂਸ਼ਨ, ਡੀ.ਐਮ.ਸੀ ਡਾ: ਰੋਮੀ ਰਾਜਾ ਅਤੇ ਐਸ.ਐਮ.ਓ ਡਾ: ਚੇਤਨਾ ਆਦਿ ਹਾਜ਼ਰ ਸਨ | ਇਸ ਤੋਂ ਬਾਅਦ ਹੈਲਥ ਐਂਡ ਵੈਲਨੈਸ ਸੈਂਟਰ ਰਾਮਨਗਰ ਵਿਖੇ ਮੈਡੀਕਲ ਅਫਸਰ ਅਤੇ ਸੀਐਚਓ ਤੋਂ ਕੰਮ ਦਾ ਵੇਰਵਾ ਅਤੇ ਰਿਕਾਰਡ ਵੀ ਲਿਆ ਗਿਆ। ਇਸ ਨਿਰੀਖਣ ਵਿਚ ਮੈਡੀਕਲ ਅਫ਼ਸਰ ਡਾ: ਮਮਤਾ ਵਾਸੂਦੇਵ, ਡਾ: ਰਿਚਾ ਅਤੇ ਜੋਬਨਪ੍ਰੀਤ ਸਿੰਘ ਆਦਿ ਨੇ ਵੀ ਭਾਗ ਲਿਆ |

Written By
The Punjab Wire