ਚੰਡੀਗੜ੍ਹ, 25 ਜਨਵਰੀ (ਦੀ ਪੰਜਾਬ ਵਾਇਰ)। ਗਣਤੰਤਰ ਦਿਹਾੜੇ ਮੌਕੇ ਪੰਜਾਬ ਦੇ 3 ਪੁਲਿਸ ਅਫਸਰਾਂ ਨੂੰ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਅਤੇ 15 ਪੁਲਿਸ ਮੁਲਾਜ਼ਮਾਂ ਨੂੰ ਗਲੈਂਟਰੀ ਐਵਾਰਡ/ ਬਹਾਦੁਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਹਾਸਿਲ ਕਰਨ ਵਾਲਿਆਂ ਵਿਚ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਗੋਲਾਪੱਲੀ ਰਾਓ, ਅੰਮ੍ਰਿਤਸਰ ਪੁਲਿਸ ਦੇ ਇੰਸਪੈਕਟਰ ਜਨਰਲ ਮੋਹਨਿਸ਼ ਚਾਵਲਾ ਅਤੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਦੇ ਨਾਂ ਸ਼ਾਮਿਲ ਹਨ|
ਇਸੇ ਤਰ੍ਹਾਂ ਗਲੈਂਟਰੀ ਐਵਾਰਡ/ ਬਹਾਦੁਰੀ ਪੁਰਸਕਾਰ ਹਾਸਿਲ ਕਰਨ ਵਾਲਿਆਂ ਵਿਚ ਪੰਜਾਬ ਪੁਲਿਸ ਦੇ 15 ਪੁਲਿਸ ਮੁਲਾਜ਼ਮਾਂ ਵਿਚ ਅੰਮ੍ਰਿਤਸਰ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਆਫ਼ ਪੁਲਿਸ ਪ੍ਰਭਜੋਤ ਸਿੰਘ ਵਿਰਕ, ਫਿਰੋਜ਼ਪੁਰ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਰਣਜੀਤ ਸਿੰਘ, ਸੰਗਰੂਰ ਦੇ ਡੀਐਸਪੀ ਚਰਨਪਾਲ ਸਿੰਘ ਅਤੇ ਪਰਮਿੰਦਰ ਸਿੰਘ, ਜਲੰਧਰ ਦੇ ਕਮਾਂਡੈਂਟ ਮਨਦੀਪ ਸਿੰਘ, ਜਲੰਧਰ ਦੇ ਇੰਸਪੈਕਟਰ ਪਰਮਿੰਦਰ ਸਿੰਘ ਅਤੇ ਸਬ ਇੰਸਪੈਕਟਰ ਦਲਜੀਤ ਸਿੰਘ, ਤਜਿੰਦਰ ਸਿੰਘ, ਬਰਨਾਲਾ ਤੋਂ ਏਐੱਸਆਈ ਰਾਜ ਕੁਮਾਰ, ਏਐੱਸਆਈ ਜਸਪਾਲ ਸਿੰਘ, ਮੋਹਾਲੀ ਤੋਂ ਸਬ ਇੰਸਪੈਕਟਰ ਜਗਤਾਰ ਸਿੰਘ ਅਤੇ ਜੁਗਲ ਕਿਸ਼ੋਰ, ਕਪੂਰਥਲਾ ਤੋਂ ਏਐੱਸਆਈ ਰਾਕੇਸ਼ ਚੋਪੜਾ, ਪਟਿਆਲਾ ਤੋਂ ਏਐੱਸਆਈ ਪਿਆਰਾ ਸਿੰਘ, ਸੀਆਈਡੀ ਯੂਨਿਟ ਚੰਡੀਗੜ੍ਹ ਵਿਚ ਤਾਇਨਾਤ ਸਬ ਇੰਸਪੈਕਟਰ ਬਲਜੀਤ ਕੌਰ ਅਤੇ ਹਰਜਿੰਦਰ ਸਿੰਘ ਸ਼ਾਮਿਲ ਹਨ|