ਪੰਜਾਬ ਅੰਦਰ 10 ਲੱਖ ਤੋਂ ਵੱਧ ਲੋਕ ਆਮ ਆਦਮੀ ਕਲੀਨਿਕਾਂ ਦਾ ਲੈ ਚੁੱਕੇ ਹਨ ਲਾਭ, ਤਿੰਨ ਲੱਖ ਤੋਂ ਵੱਧ ਲੋਕਾਂ ਦੇ ਮੁਫ਼ਤ ਕੀਤੇ ਜਾ ਚੁੱਕੇ ਟੈਸਟ- ਚੇਅਰਮੈਨ ਰਮਨ ਬਹਿਲ
ਆਮ ਆਦਮੀ ਪਾਰਟੀ ਦੀ ਪਹਿਲੀ ਤਰਜੀਹ ਆਮ ਲੋਕਾਂ ਨੂੰ ਸਿੱਖਿਆ ਅਤੇ ਦਵਾਈ ਦੇ ਤਨਾਅ ਤੋਂ ਮੁਕਤ ਕਰਵਾਉਣਾ ਹੈ- ਚੇਅਰਮੈਨ ਬਹਿਲ
ਗੁਰਦਾਸਪੁਰ, 25 ਜਨਵਰੀ (ਮੰਨਣ ਸੈਣੀ)। 27 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੀ ਜਨਤਾ ਨੂੰ ਆਮ ਆਦਮੀ ਕਲੀਨਿਕ (ਮੁਹੱਲਾ ਕਲੀਨਿਕ) ਤੋਹਫੇ ਵਜੋਂ ਸਮਰਪਿਤ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਪਹਿਲੇ ਪੜਾਅ ਵਿੱਚ ਬਣਾਏ ਗਏ 100 ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕੀਤਾ ਸੀ। ਹੁਣ 400 ਨਵੇਂ ਕਲੀਨਿਕਾਂ ਦੇ ਮੁਕੰਮਲ ਹੋਣ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਕਲੀਨਿਕਾਂ ਦੀ ਕੁੱਲ ਗਿਣਤੀ 500 ਹੋ ਜਾਵੇਗੀ। ਇਹਨਾਂ 500 ਕਲੀਨਿਕ ਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਅੰਦਰ ਕੁਲ 30 ਨਵੇਂ ਕਲੀਨਿਕ ਖੁੱਲਣ ਦਾ ਰਹੇ ਹਨ ਜਦਕਿ ਦੋ ਪਹਿਲ੍ਹਾ ਹੀ ਚੱਲ ਰਹੇ ਹਨ।
ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਪੰਜਾਬ ਹੈਲਥ ਸਿਸਟਮਜ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਆਮ ਆਦਮੀ ਕਲੀਨਿਕ ਦੀਆਂ ਸਫਲਤਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਤੱਕ ਪੰਜਾਬ ਅੰਦਰ 10 ਲੱਖ ਤੋਂ ਵੱਧ ਲੋਕ ਆਮ ਆਦਮੀ ਕਲੀਨਿਕਾਂ ਦਾ ਲਾਭ ਲੈ ਚੁੱਕੇ ਹਨ ਅਤੇ ਇਲਾਜ ਦੌਰਾਨ ਤਿੰਨ ਲੱਖ ਤੋਂ ਵੱਧ ਲੋਕਾਂ ਦੇ ਮੁਫ਼ਤ ਟੈਸਟ ਵੀ ਕੀਤੇ ਗਏ ਹਨ ਅਤੇ ਨਾਲ ਹੀ ਲੋਕਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਬਹਿਲ ਨੇ ਕਿਹਾ ਕਿ ‘ਆਪ’ ਸਰਕਾਰ ਦੀ ਪਹਿਲੀ ਤਰਜੀਹ ਆਮ ਲੋਕਾਂ ਨੂੰ ਸਿੱਖਿਆ ਅਤੇ ਦਵਾਈ ਦੇ ਤਨਾਅ ਤੋਂ ਮੁਕਤ ਕਰਵਾਉਣਾ ਹੈ | ਜਦੋਂ ਆਮ ਲੋਕਾਂ ਦੇ ਬੱਚਿਆਂ ਨੂੰ ਮੁਫ਼ਤ ਵਿੱਦਿਆ, ਮੁਫ਼ਤ ਇਲਾਜ, ਮੁਫ਼ਤ ਦਵਾਈਆਂ ਅਤੇ ਮੁਫ਼ਤ ਸਿਹਤ ਜਾਂਚ ਦੀ ਸਹੂਲਤ ਮਿਲੇਗੀ ਤਾਂ ਉਨ੍ਹਾਂ ਦਾ ਬਹੁਤ ਸਾਰਾ ਪੈਸਾ ਬਚੇਗਾ। ਇਸ ਪੈਸੇ ਦੀ ਵਰਤੋਂ ਉਹ ਰੋਜ਼ਾਨਾ ਦੀਆਂ ਲੋੜਾਂ ਪੂਰਾ ਕਰਨ ਲਈ ਕਰਨਗੇ। ਇਸ ਨਾਲ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਵੇਗਾ ਅਤੇ ਸਮਾਜ ਸਰਵਪੱਖੀ ਤਰੱਕੀ ਕਰੇਗਾ।
ਗੁਰਦਾਸਪੁਰ ਜ਼ਿਲ੍ਹੇ ਅੰਦਰ ਖੁੱਲਣ ਵਾਲੇ ਕਲੀਨਿਕ ਸਬੰਧੀ ਜਾਣਕਾਰੀ ਦੇਂਦੇ ਹੋਏ ਗੁਰਦਾਸਪੁਰ ਦੀ ਸਿਵਲ ਸਰਜਨ ਡਾ ਕੁਲਵਿੰਦਰ ਕੌਰ ਅਤੇ ਡੀਐਮਸੀ ਡਾ ਰੋਮੀ ਰਾਜ਼ਾ ਨੇ ਦੱਸਿਆ ਕਿ ਪੀਐਚਸੀ ਬਹਿਰਾਮਪੁਰ ਅਧੀਨ ਬਹਿਰਾਮਪੁਰ, ਝੜੋਲੀ ਅਤੇ ਮਰਾਰਾ ਵਿੱਚ ਆਮ ਆਦਮੀ ਕਲੀਨਿਕ (ਏਏਸੀ) ਖੁਲਣ ਜਾ ਰਹੇ ਹਨ ਜੋਂ ਡਾ. ਅਰਵਿੰਦ ਕੁਮਾਰ ਸਿੰਗੋਵਾਲ ਅਧੀਨ ਆਉਣਗੇਂ। ਇਸੇ ਤਰ੍ਹਾਂ ਸੀਐਚਸੀ ਭਾਮ ਅਧੀਨ ਭਰਥ, ਮੰਡ, ਸ਼੍ਰੀ ਹਰਗੋਬਿੰਦਪੁਰ ਅਤੇ ਊਧਨਵਾਲਾ (ਏਏਸੀ) ਖੁੱਲਣ ਜਾ ਰਹੇ ਹਨ ਜਿਸ ਦੀ ਨਿਗਰਾਣੀ ਡਾ. ਜਤਿੰਦਰ ਕੁਮਾਰ ਕਰਨਗੇਂ। ਪੀਐਚਸੀ ਭੁੱਲਰ ਦੇ ਤਹਿਤ ਭੁੱਲਰ,ਜੈਤੋ ਸਰਜਾ,ਪੰਜ ਗ੍ਰਾਇਆ, ਤਾਰਾਗੜ੍ਹ ਅਤੇ ਵਡਾਲਾ ਗ੍ਰੰਥੀਆਂ ਵਿਖੇ ਏਏਸੀ ਸਥਾਪਿਤ ਕੀਤੇ ਗਏ ਹਨ ਜਿਸ ਦਾ ਨਿਰਿਖਣ ਡਾ ਵਿਕਰਮਜੀਤ ਕਰਨਗੇਂ। ਪੀਐਚਸੀ ਧਿਆਨਪੁਰ ਅੰਦਰ ਡਾ ਗੁਰਨੀਤ ਕੌਰ ਦੀ ਨਿਗਰਾਨੀ ਤਲੇ ਧਿਆਨਪੁਰ, ਧਰਮਕੋਟ ਰੰਧਾਵਾ ਅਤੇ ਧੇਰ ਗਵਾਰ ਏਏਸੀ ਸਥਾਪਿਤ ਕੀਤੇ ਗਏ ਹਨ।
ਇਸੇ ਤਰ੍ਹਾਂ ਪੀਐਚਸੀ ਦੋਰਾਂਗਲਾ ਅੰਦਰ ਡਾ ਗੌਤਮ ਦੇ ਤਹਿਤ ਦੋਰਾਂਗਲਾ ਅਤੇ ਜੌੜਾ ਛਤਰਾਂ ਵਿੱਚ ਆਮ ਆਦਮੀ ਕਲੀਨੀਕ ਸਥਾਪਿਤ ਕੀਤੇ ਗਏ ਹਨ। ਸੀਐਚਸੀ ਫਤਿਹਗੜ੍ਹ ਚੂੜੀਆਂ ਅੰਦਰ ਡਾ ਲਖਵਿੰਦਰ ਸਿੰਘ ਦੇ ਸਪੁਰਦ ਏਏਸੀ ਅਲੀਵਾਲ, ਕਾਲਾ ਅਫਗਾਨਾ ਕੀਤੀਆ ਗਈਆ ਹਨ। ਸੀਐਚਸੀ ਕਾਹਨੂੰਵਾਨ ਸਬੰਧੀ ਜਾਣਕਾਰੀ ਦੇਦੇਂ ਹੋਏ ਸਿਵਲ ਸਰਜਨ ਡਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਇਸ ਬਲਾਕ ਅਧੀਨ ਏਏਸੀ ਗਿੱਲ ਮੰਜ, ਗੁਨੋਪੁਰ, ਨਾਨੋਵਾਲ ਜਿੰਦੜ ਬਣਾਈ ਗਈ ਹੈ ਜਿਸਦੀ ਦੇਖਰੇਖ ਡਾ ਨੀਲਮ ਕਰਨਦੇ। ਸੀਐਚਸੀ ਕਲਾਨੌਰ ਅਧੀਨ ਏਏਸੀ ਵਡਾਲਾ ਬੰਗਰ ਦੀ ਨਿਗਰਾਨੀ ਡਾ. ਲਖਵਿੰਦਰ ਸਿੰਘ ਕਰਨਗੇਂ। ਜਦਕਿ ਸੀਐਚਸੀ ਨੌਸ਼ਹਿਰਾ ਮੱਝਾ ਸਿੰਘ ਅਧੀਨ ਏਏਸੀ ਭੁੰਬਲੀ, ਏਏਸੀ ਸਤਕੋਹਾ, ਏਏਸੀ ਕਲਿਆਣਪੁਰ ਦੀ ਦੇਖਰੇਖ ਡਾ ਭੂਪਿੰਦਰ ਕੌਰ ਦੇ ਸਪੁਰਦ ਕੀਤੀ ਗਈ ਹੈ।
ਪੀਐਚਸੀ ਰਣਜੀਤ ਬਾਗ ਅਧੀਨ ਏਏਸੀ ਰਣਜੀਤ ਬਾਗ ਅਤੇ ਏਏਸੀ ਬੱਬੇਹਾਲੀ ਬਣਾਏ ਗਏ ਹਨ ਜਿੱਥੇ ਡਾ. ਅਨੀਤਾ ਗੁਪਤਾ ਨਿਗਰਾਨੀ ਕਰਨਗੇਂ। ਇਸੇ ਤਰ੍ਹਾਂ ਐਸਡੀਐਚ ਅਰਬਨ ਬਟਾਲਾ ਦੇ ਤਹਿਤ ਏਏਸੀ ਆਰਸੀ ਬਟਾਲਾ ਅਤੇ ਡੀਐਚ ਅਰਬਨ ਗੁਰਦਾਸਪੁਰ ਦੇ ਤਹਿਤ ਏ.ਏ.ਸੀ ਮਾਨ ਕੌਰ ਸਿੰਘ ਬਣਾਇਆ ਗਿਆ ਹੈ ਜਿਸਦੀ ਦੇਖਰੇਖ ਐਸਐਮਓ ਡਾ. ਚੇਤਨਾ ਦੇ ਸਪੁਰਦ ਕੀਤੀ ਗਈ ਹੈ।
ਗੁਰਦਾਸਪੁਰ ਅੰਦਰ ਪਹਿਲ੍ਹਾਂ ਤੋਂ ਚਲ ਰਹੀ ਦੋ ਆਮ ਆਦਮੀ ਪਾਰਟੀ ਕਲੀਨਿਕ ਪਿੰਡ ਮਸਾਨਿਆ ਅਤੇ ਭੋਪਰ ਸੈਂਦਾ ਸਬੰਧੀ ਵਿਸਤਾਰ ਨਾਲ ਜਾਣਕਾਰੀ ਦੇਂਦੇ ਹੋਏ ਡੀਐਮਸੀ ਡਾ ਰੋਮੀ ਰਾਜਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਕਲੀਨਿਕ ਮਸਾਨਿਆ ਵਿੱਚ ਅਗਸਤ ਤੋਂ ਲੈਕੇ ਦਿਸੰਬਰ ਤੱਕ ਕੁਲ 7402 ਓਪੀਡੀ ਰਹੀ, ਜਦਕਿ ਕੁਲ 622 ਮਰੀਜ਼ਾ ਦਾ ਇਲਾਜ਼ ਕੀਤਾ ਗਿਆ ਅਤੇ 2439 ਦੇ ਟੈਸਟ ਕੀਤੇ ਗਏ। ਇਸੇ ਤਰ੍ਹਾਂ ਭੋਪਰ ਸੈਂਦਾ ਅਧੀਨ ਕੁਲ 6416 ਦੀ ਓਪੀਡੀ ਰਹੀ, 556 ਮਰੀਜ਼ਾ ਦਾ ਇਲਾਜ਼ ਕੀਤਾ ਗਿਆ ਅਤੇ 1856 ਮਰੀਜ਼ਾ ਦੇ ਟੈਸਟ ਕੀਤੇ ਗਏ ਹਨ।