ਗੁਰਦਾਸਪੁਰ, 28 ਜਨਵਰੀ (ਮੰਨਣ ਸੈਣੀ)। ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਅੰਦਰ ਉਪਕੁਲਪਤੀ ਡਾਕਟਰ ਸੁਸ਼ੀਲ ਮਿੱਤਲ ਅਤੇ ਰਜਿਸਟਰਾਰ ਡਾਕਟਰ ਰਾਜੀਵ ਬੇਦੀ ਦੀਂ ਰਹਿਨੁਮਾਈ ਤਲੇ ਯੂਨੀਵਰਸਿਟੀ ਦੇ ਟ੍ਰੇਨਿੰਗ ਪਲੇਸਮੈਂਟ ਵਿਭਾਗ ਵਲੋਂ ਯੂਨੀਵਰਸਿਟੀ ਵਿਚ ਅਬਾਕਾ ਕੰਪਨੀ ਚੰਡੀਗੜ੍ਹ ਦੇ ਸਹਿਯੋਗ ਦੇ ਨਾਲ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਸੰਬੰਧੀ ਜਾਣਕਾਰੀ ਦੇਦੇ ਹੋਏ ਪਲੇਸਮੈਂਟ ਆਫਿਸਰ ਡਾਕਟਰ ਸਰਬਜੀਤ ਸਿੰਘ ਸਿੱਧੂ ਨੇ ਦਸਿਆਂ ਕਿ ਇਸ ਪਲੇਸਮੈਂਟ ਡ੍ਰਾਈਵ ਵਿਚ ਯੂਨੀਵਰਸਿਟੀ ਦੇ ਕੰਪਿਊਟਰ ਸਾਈਂਸ, ਇੰਫੋਰਮਸ਼ਨ ਟੇਕਨੋਲੋਜੀ ਅਤੇ ਇਲੈਕਟ੍ਰਾਨਿਕਸ ਵਿਭਾਗ ਦੇ ਵਿਦਿਆਰਥੀਆ ਨੇ ਭਾਗ ਲਿਆ।ਇਸ ਪਲੇਸਮੈਂਟ ਡ੍ਰਾਈਵ ਵਿਚ ਕੰਪਿਊਟਰ ਸਾਇੰਸ ਦੇ ਅਕ੍ਰੀਤਿਆਂ, ਗੁੰਟੇਸ਼ ਕੌਰ ਅਤੇ ਇਨਫੈਕਸ਼ਨਮਿਸ਼ਨ ਟੇਕਨੋਲੋਜੀ ਦੇ ਸਭਪ੍ਰੀਤ, ਨੈਤਿਕਾਂ ਦੀਂ ਅਬਾਕਾ ਕੰਪਨੀ ਵਿਚ ਚੋਣ ਹੋਈ।
ਯੂਨੀਵਰਸਿਟੀ ਦੇ ਉਪਕੁਲਪਤੀ ਡਾਕਟਰ ਸੁਸ਼ੀਲ ਮਿੱਤਲ ਰਜਿਸਟਰਾਰ ਡਾਕਟਰ ਰਾਜੀਵ ਬੇਦੀ ਅਤੇ ਪਲੇਸਮੈਂਟ ਅਫਸਰ ਡਾ ਸਰਬਜੀਤ ਸਿੰਘ ਸਿੱਧੂ ਨੇ ਵਿਦਿਆਰਥੀਆ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾ ਦਿਤਿਆ। ਡਾਕਟਰ ਸਿੱਧੂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਕ਼ਈ ਕੰਪਨਿਆਂ ਯੂਨੀਵਰਸਿਟੀ ਵਿਚ ਪਲੇਸਮੈਂਟ ਡ੍ਰਾਈਵ ਚਲਾਉਣ ਗਿਆ। ਇਸ ਮੌਕੇ ਤੇ ਗੀਤਾਂਜਲੀ ਸ਼ਰਮਾ, ਅਮਨਦੀਪ. ਰੀਤਿਕਾ, ਤਰੁਣ ਮਹਾਜ਼ਨ, ਗੁਰਵਿੰਦਰ ਕੌਰ ਅਤੇ ਗੁਰਮੀਤ ਸਿੰਘ ਹਾਜਿਰ ਸਨ