ਖੇਡ ਸੰਸਾਰ ਗੁਰਦਾਸਪੁਰ

ਪੰਜਾਬ ਪੱਧਰੀ ਜੂਡੋ ਚੈਂਪੀਅਨਸ਼ਿਪ ਅੰਦਰ ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਪਹਿਲ੍ਹਾ ਸਥਾਨ ਪ੍ਰਾਪਤ ਕਰਕੇ ਜਿੱਤ ਦਾ ਕੀਤਾ ਪਰਚਮ ਲਹਿਰਾਇਆ

ਪੰਜਾਬ ਪੱਧਰੀ ਜੂਡੋ ਚੈਂਪੀਅਨਸ਼ਿਪ ਅੰਦਰ ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਪਹਿਲ੍ਹਾ ਸਥਾਨ ਪ੍ਰਾਪਤ ਕਰਕੇ ਜਿੱਤ ਦਾ ਕੀਤਾ ਪਰਚਮ ਲਹਿਰਾਇਆ
  • PublishedNovember 28, 2022

ਪਰਵ ਕੁਮਾਰ ਨੇ ਜਿਤਿਆ ਬੈਸਟ ਜੂਡੋਕਾ ਦਾ ਖਿਤਾਬ।

ਗੁਰਦਾਸਪੁਰ 28ਨਵੰਬਰ (ਮੰਨਣ ਸੈਣੀ)। ਪੰਜਾਬ ਰਾਜ ਸਬ ਜੂਨੀਅਰ ਅਤੇ ਕੈਡਿਟਸ ਜੂਡੋ ਚੈਂਪੀਅਨਸ਼ਿਪ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਨੇ 8 ਗੋਲਡ ਮੈਡਲ, 7 ਸਿਲਵਰ ਮੈਡਲ, ਅਤੇ 9 ਬਰਾਉਨਜ ਮੈਡਲ ਜਿੱਤਕੇ ਜੇਤੂ ਟਰਾਫੀਆਂ ਤੇ ਕਬਜ਼ਾ ਕੀਤਾ ਹੈ। ਸਬ ਜੂਨੀਅਰ ਟੀਮ ਨੇ ਪਿਛਲੇ ਦਸ ਸਾਲਾਂ ਦੇ ਜੇਤੂ ਇਤਿਹਾਸ ਨੂੰ ਅੱਗੇ ਤੋਰਦਿਆਂ ਇਸ ਸਾਲ ਵੀ ਆਪਣੀ ਜੇਤੂ ਲੈਅ ਨੂੰ ਬਰਕਰਾਰ ਰੱਖਿਆ ਹੈ।

ਇਸ ਵਰਗ ਵਿਚੋਂ ਪੰਜ ਖਿਡਾਰੀਆਂ ਰਘੂ ਮਹਿਰਾ, ਰਿਹਾਨ, ਓਮ ਕੁਮਾਰ, ਹਰਸ਼ਵਰਧਨ, ਪਰਵ ਕੁਮਾਰ ਦੀ ਚੋਣ ਅਗਲੇ ਮਹੀਨੇ ਤਾਮਿਲਨਾਡੂ ਦੇ ਚੇਨਈ ਸ਼ਹਿਰ ਵਿਚ ਹੋ ਰਹੀ ਨੈਸ਼ਨਲ ਜੂਡੋ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਹੋਈ ਹੈ। ਇਸ ਟੂਰਨਾਮੈਂਟ ਵਿੱਚ ਪਰਵ ਕੁਮਾਰ ਦੇ ਵਧੀਆ ਖੇਡ ਪ੍ਰਦਰਸ਼ਨ ਨੂੰ ਮੁੱਖ ਰੱਖਦਿਆਂ ਬੈਸਟ ਜੂਡੋਕਾ ਐਲਾਨਿਆ ਗਿਆ। ਇਸੇ ਤਰ੍ਹਾਂ ਜੂਨੀਅਰ ਕੈਡੇਟ ਵਰਗ ਵਿੱਚ ਅਵਿਸੇਕ ਕੁਮਾਰ, ਰਜਨੀਸ਼ ਕੁਮਾਰ ਦੀ ਵੀ ਨੈਸ਼ਨਲ ਲਈ ਚੋਣ ਹੋਈ ਹੈ।

ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਖਿਡਾਰੀਆਂ ਦੀ ਕਾਰਗੁਜ਼ਾਰੀ ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਕਰੋਨਾ ਕਾਲ ਦੇ ਭਿਆਨਕ ਦੌਰ ਵਿਚ ਖੇਡ ਸਰਗਰਮੀਆਂ ਤੋਂ ਵਾਂਝਿਆਂ ਰਹਿ ਕੇ ਵੀ ਹੁਣ ਜੇਤੂ ਮੁਹਿੰਮ ਨੂੰ ਜਾਰੀ ਰੱਖਣ ਵਿਚ ਕਾਮਯਾਬ ਹੋਏ ਹਨ। ਉਨ੍ਹਾਂ ਦੱਸਿਆ ਕਿ ਮਿਹਨਤੀ ਕੋਚ ਰਵੀ ਕੁਮਾਰ, ਦਿਨੇਸ਼ ਕੁਮਾਰ, ਅਤੁਲ ਕੁਮਾਰ, ਕਰਮਜੋਤ ਸਿੰਘ, ਲਕਸ਼ੇ ਕੁਮਾਰ ਦੀ ਸਖ਼ਤ ਮਿਹਨਤ ਨੇ ਖਿਡਾਰੀਆਂ ਨੂੰ ਇਸ ਮੁਕਾਮ ਤੇ ਪਹੁੰਚਾਇਆ ਹੈ। ਜੂਡੋਕਾ ਵੈਲਫੇਅਰ ਸੁਸਾਇਟੀ ਦੇ ਮੈਂਬਰ ਸਤੀਸ਼ ਕੁਮਾਰ, ਮੈਡਮ ਬਲਵਿੰਦਰ ਕੌਰ, ਇੰਸਪੈਕਟਰ ਕਪਿਲ ਕੌਂਸਲ, ਇੰਸਪੈਕਟਰ ਰਾਜ ਕੁਮਾਰ, ਇੰਸਪੈਕਟਰ ਜਤਿੰਦਰ ਪਾਲ ਸਿੰਘ, ਪ੍ਰਿੰਸੀਪਲ ਅਮਰਜੀਤ ਸਿੰਘ ਮਨੀ ਨੇ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

Written By
The Punjab Wire