ਕਰੋਨਾ ਕਾਲ ਤੋਂ ਲੈ ਕੇ ਗੁਰਦਾਸਪੁਰ ਜਿਲ੍ਹੇ ਨੂੰ ਦੇਸ਼ ਭਰ ਚੋਂ ਦੂਸਰਾ ਸਥਾਨ ਹਾਸਿਲ ਕਰਨ ਤੱਕ ਦਾ ਇਤਿਹਾਸਿਕ ਸਫ਼ਰ
ਗੁਰਦਾਸਪੁਰ, 28 ਨਵੰਬਰ 2022 (ਮੰਨਣ ਸੈਣੀ)। 10 ਫਰਵਰੀ 2022 ਨੂੰ ਗੁਰਦਾਸਪੁਰ ਜ਼ਿਲ੍ਹੇ ਦਾ ਚਾਰਜ ਲੈ ਕੇ ਜ਼ਿਲੇ ਦੀ ਕਮਾਨ ਸੰਭਾਲਣ ਵਾਲੇ ਗੁਰਦਾਸਪੁਰ ਦੇ 62 ਵੇਂ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦਾ ਅਖੀਰ 2 ਸਾਲ 9 ਮਹੀਨੇ 18 ਦਿਨ ਬਾਅਦ ਤਬਾਦਲਾ ਹੋ ਹੀ ਗਿਆ। ਆਈ.ਏ.ਐਸ ਮੁਹੰਮਦ ਇਸ਼ਫਾਕ ਗੁਰਦਾਸਪੁਰ ਅੰਦਰ ਤੈਨਾਤ ਰਹੇ ਉਨ੍ਹਾਂ ਕੁਝ ਅਧਿਕਾਰੀਆਂ ਵਿੱਚੋਂ ਹਨ ਜੋਂ ਤਿੰਨ ਸਾਲ ਦੇ ਕਰੀਬ ਸਮਾਂ ਤਾਇਨਾਤ ਰਹਿਣ ਵਿੱਚ ਕਾਮਯਾਬ ਰਹੇਂ। ਡੀਸੀ ਇਸ਼ਫਾਕ ਨੇ ਆਪਣੇ ਕਾਰਜ਼ਕਾਲ ਦੌਰਾਨ ਗੁਰਦਾਸਪੁਰ ਰਹਿ ਕੇ ਹੀ ਦੋ ਦੋ ਪਾਰਟੀਆਂ ਦੀਆਂ ਸਰਕਾਰਾ ਅਤੇ ਤਿੰਨ ਮੁੱਖ ਮੰਤਰੀਆਂ ਨਾਲ ਕੰਮ ਕੀਤਾ ਅਤੇ ਸਾਰੇਆਂ ਨਾਲ ਹੀ ਬੇਹਤਰ ਤਾਲਮੇਲ ਬਣਾ ਕੇ ਰੱਖਿਆ।
10 ਫਰਵਰੀ 2020 ਨੂੰ ਗੁਰਦਾਸਪੁਰ ਜਿਲ੍ਹੇ ਅੰਦਰ ਆਪਣਾ ਚਾਰਜ਼ ਸੰਭਾਲਣ ਤੋਂ ਬਾਅਦ ਹੀ ਉਨ੍ਹਾਂ ਆਪਣਾ ਟਾਰਗੇਟ ਸੈਟ ਕਰ ਲਿਆ ਅਤੇ ਜ਼ਿਲ੍ਹੇ ਦੀ ਵਿਕਾਸ ਪੱਖੋ ਨੁਹਾਰ ਬਦਲਨ ਤੇ ਕੰਮ ਸ਼ੁਰੂ ਕਰ ਦਿੱਤਾ। ਜਿਸ ਦੇ ਚਲਦਿਆਂ ਉਨ੍ਹਾਂ ਵੱਲੋਂ ਗੁਰਦਾਸਪੁਰ ਅੰਦਰ ਸੈਰ ਸਪਾਟਾ ਨੂੰ ਉਤਸਾਹਿਤ ਕਰਨ, ਮਨਰੇਗਾ ਤਹਿਤ ਆਮ ਲੋਕਾਂ ਨੂੰ ਰੋਜ਼ਗਾਰ ਦਵਾਉਣਾ, ਈ- ਆਫਿਸ ਲਾਗੂ ਕਰ ਉਸ ਰਾਹੀਂ ਸਾਰਾ ਦਫ਼ਤਰੀ ਕੰਮਕਾਜ ਸਮਾਂਬੰਦ ਤਰੀਕੇ ਨਾਲ ਪੂਰਾ ਕਰਨਾ, ਪੈਡਿਗ ਵਰਕ ਖਤਮ ਕਰ ਜੀਰੋਂ ਪੇਂਡੈਸੀ ਨੂੰ ਕਾਇਮ ਰੱਖਣਾ, ਸਰਹਦੀ ਲੋਕਾਂ ਲਈ ਆਦਿ ਜਰੂਰਤਮੰਦ ਦੇ ਪਿੰਡਾ ਤੱਕ ਪਹੁੰਚ ਕਰ ਰੈਡਕ੍ਰਾਸ ਰਾਹੀ ਮੈਡਿਕਲ ਕੈਂਪ ਲਗਵਾਉਣਾ ਆਦਿ ਸ਼ਾਮਿਲ ਸਨ।
ਕੋਰੋਨਾ ਦੇ ਚੁਨੌਤੀ ਭਰੇ ਕਾਲ ਵਿੱਚ ਵੀ ਪੂਰੀ ਵਾਹ ਲਗਾ ਕੇ ਆਮ ਲੌਕਾਂ ਨਾ ਬੁਰੇ ਦੌਰ ਵਿੱਚ ਕੱਢ ਲਈ ਦਿਨ ਰਾਤ ਇੱਕ ਕਰਨਾ
ਡੀਸੀ ਮੁਹੰਮਦ ਇਸ਼ਫਾਕ ਦੇ ਕਾਰਜਕਾਲ ਦੌਰਾਨ ਹੀ ਸੱਭ ਤੋਂ ਵੱਡੀ ਚਨੌਤੀ ਕੋਰੋਨਾ ਮਾਹਮਾਰੀ ਦੇ ਰੂਪ ਵਿੱਚ ਆਈ। ਪਰ ਇਸ ਆਪਦਾ ਦੋਰਾਨ ਵੀ ਡੀਸੀ ਇਸ਼ਫਾਕ ਵੱਲੋਂ ਬੇਹਤਰ ਤਰੀਕੇ ਨਾਲ ਗੁਰਦਾਸਪੁਰ ਨੂੰ ਬੁਰੇ ਦੌਰ ਵਿੱਚ ਕੱਢ ਲਿਆਉਣ ਲਈ ਦਿਨ ਰਾਤ ਇੱਕ ਕਰ ਦਿੱਤੀ ਗਈ ਅਤੇ ਹਰ ਵਾਹ ਲਗਾ ਦਿੱਤੀ ਗਈ। ਗੱਲ ਸ਼ੁਰੂ ਤੋਂ ਕਰਿਏ ਤਾਂ ਗੁਰਦਾਸਪੁਰ ਅੰਦਰ ਜਨਤਾ ਕਰਫਿਓੁ ਲਗਣ ਤੇ ਡੀਸੀ ਖੁੱਦ ਲੋਕਾਂ ਨੂੰ ਹੱਥ ਜੋੜ ਕੇ ਘਰ ਵੱਲ ਤੋਰਦੇ ਨਜ਼ਰ ਆਏ। ਵਪਾਰਿਕ ਸੰਸਥਾਵਾਂ ਨਾਲ ਤਾਲਮੇਲ ਕਰ ਹਾਲਾਤ ਕਾਬੂ ਵਿੱਚ ਰੱਖਣੇ। ਇਸੇ ਤਰ੍ਹਾਂ ਜੱਦ ਗੁਰਦਾਸਪੁਰ ਅੰਦਰ ਪਹਿਲ੍ਹੀ ਮੌਤ ਹੋਈ ਤਾਂ ਡੀਸੀ ਵੱਲੋਂ ਖੁੱਦ ਦੂਜੇ ਅਫ਼ਸਰਾ ਦੀ ਹੌਸਲਾ ਅਫ਼ਜਾਈ ਲਈ ਆਪ ਸੰਸਕਾਰ ਦੇ ਮੌਕੇ ਤੇ ਪਹੁੰਚ ਕੀਤੀ ਗਈ। ਗੁਰਦਾਸਪੁਰ ਅੰਦਰ ਹਾਟ ਸਪਾਟ ਲੱਭਣ ਲਈ ਇਤਿਹਾਸ ਸਾਫਟਵੇਅਰ ਦੀ ਵਰਤੋਂ ਕਰਨ ਵਾਲਾ ਗੁਰਦਾਸਪੁਰ ਜਿਲ੍ਹੇ ਪਹਿਲ੍ਹਾ ਜਿਲ੍ਹਾ ਸੀ। ਟੈਸਟ-ਟ੍ਰੈਸ- ਟ੍ਰੀਟ ਲਈ ਜੱਦ ਟੈਸਟ ਕਿੱਟਾ ਲਈ ਜੱਦੋ ਜਹਿਦ ਚੰਡੀਗੜ੍ਹ ਤੱਕ ਅਫ਼ਸਰਾਂ ਨੂੰ ਮਨਾਉਣਾ, ਗੁਰਦਾਸਪੁਰ ਦੇ ਲੋਕਾਂ ਲਈ ਵੈਕਸੀਨ ਲਈ ਜੱਦੋ ਜਹਿਦ ਕਰਨਾ, ਇਹ ਬਹੁਤ ਕੁਝ ਉਸ ਦੌਰ ਵਿੱਚ ਸ਼ਾਮਿਲ ਸੀ। ਇੱਥੋ ਤੱਕ ਕੀ ਗੁਰਦਾਸਪੁਰ ਦੇ ਜਰੂਰਤਮੰਦ ਮਰੀਜ਼ਾ ਨੂੰ ਜੋ ਦੂਸਰੇ ਜਿਲ੍ਹੇ ਦੇ ਹਸਪਤਾਲ ਅੰਦਰ ਦਾਖਿਲ ਸਨ ਨੂੰ ਦਿਹਾੜੀ ਤੱਕ ਦਿੱਤੀ ਜਾਂਦੀ ਸੀ ਤਾਂ ਜੋਂ ਉਸ ਦੇ ਪਰਿਵਾਰ ਦਾ ਗੁਜਾਰਾ ਚੱਲ ਸਕੇ।
ਕੋਰੋਨਾ ਕਾਲ ਦੇ ਬੰਦ ਦੌਰਾਨ ਹੀ ਆਮ ਲੋਕਾਂ ਨੂੰ ਉਨ੍ਹਾਂ ਵੱਲੋਂ ਆਪਣਾ ਨਿਜੀ ਨੰਬਰ ਸ਼ੇਅਰ ਕਰ ਦੇਣ ਨਾਲ, ਜਿੱਥੇ ਲੋਕਾਂ ਦੀ ਸਿੱਧੀ ਪ੍ਰਸ਼ਾਸਨ ਮੁੱਖੀ ਤੱਕ ਪਹੁੰਚ ਹੋ ਗਈ। ਕਈ ਲੋਕਾਂ ਨੇ ਜਿੱਥੇ ਆਪਣੀ ਮੁਸੀਬਤਾਂ ਦੇ ਨਾਲ ਦੇ ਨਾਲ ਹੀ ਹੱਲ ਕਰਵਾਏ, ਉੱਥੇ ਹੀ ਡੀਸੀ ਨੂੰ ਤੰਗ ਕਰਨ ਵਾਲੇ ਵੀ ਕਈ ਐਸੇ ਫੋਨ ਆਏ ਜਿਸ ਵਿੱਚ ਘਰ ਦਹੀਂ ਖਤਮ ਜਾਣ, ਕਿਸੇ ਨੂੰ ਲੰਗਰ ਮਿਲ ਜਾਣ ਤੇ ਉਸ ਵਿੱਚ ਲੂਣ ਘੱਟ ਹੋਣ ਦੀ ਸ਼ਿਕਾਇਤ ਸੀ। ਪਰ ਉਹਨਾਂ ਸੱਭ ਹੱਸ ਕੇ ਟਾਲ ਜਾਂਦੇ ਸਨ। ਇਸੇ ਤਰ੍ਹਾਂ ਕੋਰੋਨਾ ਵਾਇਰਸ ਦਾ ਟੀਕਾ ਲੱਗਵਾਉਣ ਵੇਲੇ ਜੱਦ ਸਭ ਲੋਕਾਂ ਅੰਦਰ ਟੀਕੇ ਦਾ ਡਰ ਸੀ ਤਾਂ ਖੁੱਦ ਡਿਪਟੀ ਕਮਿਸ਼ਨਰ ਡਾ ਮੁਹੰਮਦ ਇਸ਼ਫਾਕ ਵੱਲੋਂ ਖੁੱਦ ਆਗੂ ਬਣ ਪਹਿਲੀ ਡੋਜ ਲਈ ਗਈ ਤਾਂ ਜੋਂ ਲੋਕ ਅੱਗੇ ਆ ਕੇ ਵੈਕਸੀਨ ਲੈਣ। ਇਸ ਦੌਰਾਨ ਆਪਣੇ ਮੁਨਾਫੇ ਲਈ ਮਰੀਜ਼ਾ ਨਾਲ ਲੁੱਟਾ ਕਰਨ ਵਾਲਿਆਂ ਖਿਲਾਫ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਅਤੇ ਲੋਕਾਂ ਨੂੰ ਪੈਸੇ ਵਾਪਿਸ ਦਿਲਵਾਏ ਗਏ।
ਜ਼ਿਲ੍ਹੇ ਦੇ ਲੋਕਾਂ ਨੂੰ ਆਨਲਾਇਨ ਮੀਟਿੰਗਾਂ ਨਾਲ ਜੋੜ ਕੇ ਮੁਸ਼ਕਿਲਾਂ ਦੀ ਜੜ੍ਹ ਤੱਕ ਜਾਣਾ
ਕੋਰੋਨਾ ਕਾਲ ਦੌਰਾਨ ਮੀਟਿੰਗ ਨਾ ਹੋਣ ਕਾਰਨ ਜੂਮ ਮੀਟਿੰਗਾ ਦਾ ਸਿਲਸਿਲਾ ਸ਼ੁਰੂ ਹੋਇਆ। ਇਸ ਦੋਰਾਨ ਹੀ ਜਿਆਦਾ ਤਰ ਅਫ਼ਸਰ ਅਤੇ ਕਰਮਚਾਰੀਆਂ ਅਤੇ ਆਮ ਲੋਕਾਂ ਨੇ ਯੂਮ ਤੇ ਮੀਟਿੰਗ ਹੋਣ ਸੰਬੰਧੀ ਜਾਣਿਆ। ਜਿਸ ਤੋਂ ਬਾਅਦ ਜਿਆਦਾ ਤਰ ਡੀਸੀ ਵੱਲੋਂ ਲੋਕਾਂ ਦੀ ਸ਼ਿਕਾਇਤਾਂ ਵੀ ਜੂਮ ਮੀਟਿੰਗ ਤੇ ਹੀ ਸੁਣਿਆ ਜਾਂਦੀਆਂ ਰਹਿਆ ਅਤੇ ਮੌਕੇ ਤੇ ਹੀ ਉਸ ਦਾ ਨਿਪਟਾਰਾ ਕਰ ਦਿੱਤਾ ਜਾਂਦਾ ਰਿਹਾ ਹੈ। ਡੀਸੀ ਇਸ਼ਫਾਕ ਵੱਲੋਂ ਮੰਦਿਰਾ ਦੇ ਬਾਹਰ ਵੀ ਅਧਿਕਾਰੀਆਂ ਦੀਆ ਡਿਉਟੀਆਂ ਲਗਾਇਆ ਗਈਆਂ ਜੋਂ ਆਮ ਲੋਕਾਂ ਨੂੰ ਪੇਸ਼ ਆ ਰਹੀ ਮੁਸ਼ਕਿਲ ਦਾ ਪਤਾ ਲੱਗ ਸਕੇ ਅਤੇ ਉਸ ਦੀ ਜੜ੍ਹ ਨੂੰ ਫੜਿਆ ਜਾ ਸਕੇ ਅਤੇ ਹੱਲ ਕੀਤਾ ਜਾ ਸਕੇ।
ਜਿਲ੍ਹੇ ਦੇ ਲੋਕਾਂ ਸਾਹਮਣੇ ਗੁਰਦਾਸਪੁਰ ਦੀਆਂ ਹਸਤੀਆਂ ਨੂੰ ਰੂਬਰੂ ਕਰਵਾਉਣ ਲਈ ਅਚੀਵਰਜ਼ ਪ੍ਰੋਗ੍ਰਾਮ ਸ਼ੁਰੂ ਕਰਨਾ
ਗੁਰਦਾਸਪੁਰ ਦੇ ਲੋਕਾਂ ਨੂੰ ਗੁਰਦਾਸਪੁਰ ਦੀ ਹੀ ਹਸਤੀਆਂ ਨਾਲ ਰੂਬਰੂ ਕਰਵਾਉਣ ਲਈ ਉਨ੍ਹਾਂ ਵੱਲੋਂ ਇੱਕ ਬੇਹੱਦ ਸਫਲ ਅਚੀਵਰਜ਼ ਪ੍ਰੋਗ੍ਰਾਮ- ਸਟੋਰੀਜ ਆਫ਼ ਦਾ ਚੈਂਪਿਆਨਜ਼ ਆਫ਼ ਗੁਰਦਾਸਪੁਰ ਸ਼ੁਰੂ ਕੀਤਾ ਗਿਆ। ਜੋ ਸ਼ਨਿਵਾਰ ਨੂੰ ਹੀ ਆਪਣੇ ਪੂਰੇ 100 ਐਪੀਸੋਡ ਪੂਰੇ ਕਰਨ ਵਿੱਚ ਕਾਮਯਾਬ ਰਿਹਾ। ਇਸ ਸੰਬੰਧੀ ਜਿਲ੍ਹਾ ਕੰਪਲੈਕਸ ਵਿੱਚ ਵਾਲ ਆਫ਼ ਫੇਮ ਵੀ ਲਗਾਇਆ ਗਿਆ ਹੈ, ਤਾਂ ਜੋਂ ਹੋਰ ਬੱਚੇ ਅਤੇ ਨੌਜਵਾਨ ਵੀ ਉਸ ਫ੍ਰੇਮ ਵਿਚ ਆਉਣ ਲਈ ਮਿਹਨਤ ਕਰਨ।
ਗੁਰਦਾਸਪੁਰ ਨੂੰ ਸੈਰ ਸਪਾਟੇ ਵਜੋਂ ਉਤਸਾਹਿਤ ਕਰਨ ਲਈ ਯਤਨ ਕਰਨਾ
ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਗੁਰਦਾਸਪੁਰ ਜਿਲ੍ਹੇ ਅਧੀਨ ਪੈਂਦੇ ਕਈ ਇਤਿਹਾਸਿਕ ਸਥਾਨਾਂ, ਧਾਰਮਿਕ ਸਥਾਨਾਂ ਨੂੰ ਪ੍ਰਫੁਲਿੱਤ ਕਰਨ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਜਿਸ ਦੇ ਤਹਿਤ ਗੁਰਦਾਸਪੁਰ ਅਤੇ ਬਟਾਲਾ ਤੋਂ ਹਫ਼ਤਾਵਾਰੀ ਦੋ ਬੱਸਾ ਚਲਾਇਆ ਗਈਆ। ਜੋਂ ਬਟਾਲਾ ਅਤੇ ਗੁਰਦਾਸਪੁਰ ਤੋਂ ਲੋਕਾਂ ਨੂੰ ਮੁਫ਼ਤ ਇਹਨਾਂ ਧਾਰਮਿਕ ਅਤੇ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਵਾਉਂਦਿਆ ਸਨ। ਉਨ੍ਹਾਂ ਵੱਲੋਂ ਪਿੰਡ ਮੌੌਚਪੂਰ ਤੇ ਪੈਂਦੇ ਟਾਪੂ ਨੂੰ ਵੀ ਸੈਰ ਸਪਾਟੇ ਵਜ਼ੋ ਵਿਕਸਿਤ ਕਰਨ ਦੀ ਕੌਸ਼ਿਸ ਕੀਤੀ ਗਈ ਜਿਸ ਨਾਲ ਉਥੇ ਘਰ ਘਰ ਬਨਣ ਵਾਲੀ ਸ਼ਰਾਬ ਦਾ ਧੰਦਾ ਬੰਦ ਹੋ ਸਕੇ।
ਵਿਧਾਨਸਭਾ ਚੋਣਾ ਬਿਨ੍ਹਾਂ ਕਿਸੇ ਝਗੜੇ ਦੇ ਸਫਲਤਾ ਪੂਰਵਕ ਨੇਪੜੇ ਚੜਾਉਣਾ
ਡੀਸੀ ਇਸ਼ਫਾਕ ਵੱਲੋਂ ਵਿਧਾਨਸਭਾ ਚੋਣਾ ਦੌਰਾਨ ਵੀ ਖੁੱਦ ਹੀ ਕਮਾਨ ਆਪਣੇ ਹੱਥ ਵਿੱਚ ਰੱਖੀ ਗਈ ਤਾਂ ਜੋਂ ਕਿਸੇ ਵੀ ਤਰ੍ਹਾਂ ਦੀ ਕੋਈ ਗੜਬੜੀ ਨਾਂ ਹੋ ਸਕੇ। ਪੁਲਿਸ ਅਤੇ ਪ੍ਰਸ਼ਾਸਨ ਦੀ ਬਦੌਲਤ ਹੀ ਉਹਨਾਂ ਦਿਨਾਂ ਵਿੱਚ ਵੀ ਗੁਰਦਾਸਪੁਰ ਜਿਲ੍ਹੇ ਦੀਆ ਚੌੌਣਾ ਬੇਹੱਦ ਸਫਲਤਾਪੂਰਵਕ ਨੇਪੜੇ ਚੜਿਆਂ।
‘ਅਜ਼ਾਦੀ ਸੇ ਅੰਤੋਦਿਯਾ ਤੱਕ’ ਮੁਹਿੰਮ ਵਿੱਚ ਜ਼ਿਲ੍ਹਾ ਗੁਰਦਾਸਪੁਰ ਨੇ ਦੇਸ਼ ਭਰ ’ਚੋਂ ਦੂਸਰਾ ਸਥਾਨ ਹਾਸਲ ਕੀਤਾ
ਭਾਰਤ ਸਰਕਾਰ ਵੱਲੋਂ ਅਜ਼ਾਦੀ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਦੇਸ਼ ਦੇ 27 ਰਾਜਾਂ ਅਤੇ ਇੱਕ ਕੇਂਦਰੀ ਸ਼ਾਸਤ ਪ੍ਰਦੇਸ਼ ਦੇ 75 ਜ਼ਿਲ੍ਹਿਆਂ ਵਿੱਚ 28 ਅਪ੍ਰੈਲ 2022 ਤੋਂ 15 ਅਗਸਤ 2022 ਤੱਕ ‘ਅਜ਼ਾਦੀ ਸੇ ਅੰਤੋਦਿਯਾ ਤੱਕ’ ਮੁਹਿੰਮ ਚਲਾਈ ਗਈ ਸੀ ਜਿਸ ਵਿੱਚ ਭਾਰਤ ਸਰਕਾਰ ਦੇ 9 ਮੰਤਰਾਲਿਆਂ ਦੀਆਂ 17 ਵੱਖ-ਵੱਖ ਭਲਾਈ ਸਕੀਮਾਂ ਨੂੰ ਜ਼ਿਲ੍ਹੇ ਵਿੱਚ ਹੇਠਲੇ ਪੱਧਰ ਤੱਕ ਲਾਗੂ ਕਰਨਾ ਸੀ। ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੇ ‘ਅਜ਼ਾਦੀ ਸੇ ਅੰਤੋਦਿਯਾ ਤੱਕ’ ਮੁਹਿੰਮ ਤਹਿਤ ਬਹੁਤ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਕੇਂਦਰ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਉਣ ਵਿੱਚ ਮਿਸਾਲੀ ਕੰਮ ਕੀਤਾ ਹੈ, ਜਿਸ ਦੀ ਬਦੌਲਤ ਜ਼ਿਲ੍ਹਾ ਗੁਰਦਾਸਪੁਰ ਨੇ 93.10 ਫੀਸਦੀ ਅੰਕ ਹਾਸਲ ਕਰਕੇ ਦੇਸ਼ ਭਰ ਵਿਚੋਂ ਦੂਜਾ ਸਥਾਨ ਹਾਸਲ ਕੀਤਾ।
ਜਿੱਥੇ ਲੋੜ ਸੱਖਤੀ ਦੀ ਪੈਂਦੀ ਸੱਖਤੀ ਦਿਖਾਈ ਜਾਂਦੀ ਅਤੇ ਜਿੱਥੇ ਪਿਆਰ ਨਾਲ ਕੰਮ ਚੱਲ਼ ਜਾਂਦਾ ਪਿਆਰ ਵਾਰਿਆ ਜਾਂਦਾ। ਕੁੱਲ ਮਿਲਾ ਕੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਬੇਦਾਗ, ਕੰਮ ਪ੍ਰਤਿ ਇਮਾਨਦਾਰ ਅਤੇ ਕੰਮ ਨੂੰ ਤਵੱਜੋਂ ਦੇਣ ਵਾਲੇ ਅਧਿਕਾਰੀ ਸਨ। ਜਿਹਨ੍ਹਾਂ ਲਈ ਕੰਮ ਹੀ ਉਹਨਾਂ ਦਾ ਪ੍ਰਮਾਤਮਾ ਹੈ।