ਵਿਧਾਇਕ ਪਾਹੜਾ ਦੇ ਜਿਲ੍ਹਾ ਕਾਂਗਰਸ ਦਾ ਪ੍ਰਧਾਨ ਬਨਣ ਨਾਲ ਕਾਂਗਰਸ ਹੋਰ ਹੋਵੇਗੀ ਮਜਬੂਤ

ਗੁਰਦਾਸਪੁਰ, 24 ਨਵੰਬਰ (ਮੰਨਣ ਸੈਣੀ)। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੱਲੋਂ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੂੰ ਜਿਲ੍ਹਾ ਕਾਂਗਰਸ ਕਮੇਟੀ ਦਾ ਪ੍ਰਧਾਨ ਬਨਾਉਣ ਨਾਲ ਜਿਲ੍ਹੇ ਅੰਦਰ ਕਾਂਗਰਸ ਹੋਰ ਜਿਆਦਾ ਮਜਬੂਤ ਹੋਵੇਗੀ। ਪਾਹੜਾ ਦੇ ਪ੍ਰਧਾਨ ਬਨਣ ਨਾਲ ਨੌਜਵਾਨ ਵਰਗ ਵਿੱਚ ਵੀ ਕਾਫੀ ਉਤਸਾਹ ਪਾਇਆ ਜਾ ਰਿਹਾ। ਇਹ ਕਹਿਣਾ ਹੈ ਗੁਰਦਾਸਪੁਰ ਕਾਂਗਰਸ ਦੇ ਸਿਟੀ ਪ੍ਰਧਾਨ ਅਤੇ ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਰੰਜੂ ਸ਼ਰਮਾ ਦਾ।

ਉਹਨਾਂ ਕਿਹਾ ਕਿ ਜਿਲ੍ਹਾ ਗੁਰਦਾਸਪੁਰ ਅੰਦਰ ਕਾਂਗਰਸ ਨੂੰ ਮਜਬੂਤ ਕਰਨ ਲਈ ਪਾਰਟੀ ਨੇ ਬੇਹੱਦ ਇਤਿਹਾਸਕ ਫੈਸਲਾ ਲਿਆ ਹੈ। ਉਹਨਾਂ ਕਿਹਾ ਕਿ ਪਾਰਟੀ ਦੇ ਇਸ ਫੈਸਲੇ ਦੀ ਚਾਰੇ ਪਾਸੇ ਚਰਚਾ ਹੈ। ਪਿਛਲੇ ਲੰਬੇ ਸਮੇਂ ਤੋਂ ਗੁਰਦਾਸਪੁਰ ਦੇ ਕਾਂਗਰਸੀ ਕਿਸੀ ਨੌਜਵਾਨ ਨੂੰ ਜਿਲ੍ਹਾ ਪ੍ਰਧਾਨ ਦੀ ਮੰਗ ਕਰ ਰਿਹਾ ਸੀ ਜੋ ਮੰਗ ਪਾਰਟੀ ਨੇ ਪੂਰੀ ਕੀਤੀ ਹੈ।

Print Friendly, PDF & Email
www.thepunjabwire.com Contact for news and advt :-9814147333