ਗੁਰਦਾਸਪੁਰ, 18 ਨਵੰਬਰ (ਮੰਨਣ ਸੈਣੀ)। ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਦੇ ਵਾਈਸ-ਚਾਂਸਲਰ ਡਾ: ਸੁਸ਼ੀਲ ਮਿੱਤਲ ਅਤੇ ਰਜਿਸਟਰਾਰ ਡਾ: ਰਾਜੀਵ ਬੇਦੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਯੂਨੀਵਰਸਿਟੀ ਵਿਚ ਇਕ ਅਲੂਮਨੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਡੀਨ ਅਲੂਮਨੀ ਡਾ: ਦਿਲਬਾਗ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਯੂਨੀਵਰਸਿਟੀ ਦੇ 95 ਬੈਚ ਤੋਂ 18 ਬੈਚ ਦੇ ਪੁਰਾਣੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ।
ਵਿਦਿਆਰਥੀਆਂ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਅਜਿਹੇ ਪ੍ਰੋਗਰਾਮ ਕਰਵਾਉਣੇ ਚਾਹੀਦੇ ਹਨ। ਉਹ ਪ੍ਰੋਗਰਾਮ ਵਿੱਚ ਆ ਕੇ ਬਹੁਤ ਖੁਸ਼ ਹਨ। ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀ ਪਲੇਸਮੈਂਟ ਬਾਰੇ ਦੱਸਿਆ ਕਿ ਯੂਨੀਵਰਸਿਟੀ ਨੂੰ ਪਲੇਸਮੈਂਟ ਲਈ ਸਮੇਂ-ਸਮੇਂ ‘ਤੇ ਵਿਦਿਆਰਥੀਆਂ ਦੇ ਟੈਸਟ ਲੈਂਦੇ ਰਹਿਣੇ ਚਾਹੀਦੇ ਹਨ। ਇਹ ਟੈਸਟ ਲੈਣ ਨਾਲ ਆਉਣ ਵਾਲੇ ਸਮੇਂ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ। ਇਸ ਮੌਕੇ ਡਾ: ਓਮ ਪਾਲ ਸਿੰਘ, ਡਾ: ਆਰ.ਕੇ.ਅਵਸਥੀ, ਡਾ: ਸੁਨੀਲ, ਡਾ: ਨ੍ਰਿਪਜੀਤ, ਡਾ: ਸਿਮਰਨਪ੍ਰੀਤ ਗਿੱਲ, ਤਰੁਣ ਮਹਾਜਨ ਆਦਿ ਹਾਜ਼ਰ ਸਨ |