Close

Recent Posts

ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਭਗਵੰਤ ਮਾਨ ਸਰਕਾਰ ਵਲੋਂ ਲੋਕਾਂ ਦਾ ਪੈਸਾ ਲੋਕਾਂ ਦੇ ਵਿਕਾਸ ਕਾਰਜ਼ਾਂ ਲਈ ਯਕੀਨੀ ਬਣਾਉਣ ਲਈ ਵੱਡੀ ਪਹਿਲਕਦਮੀ

ਭਗਵੰਤ ਮਾਨ ਸਰਕਾਰ ਵਲੋਂ ਲੋਕਾਂ ਦਾ ਪੈਸਾ ਲੋਕਾਂ ਦੇ ਵਿਕਾਸ ਕਾਰਜ਼ਾਂ ਲਈ ਯਕੀਨੀ ਬਣਾਉਣ ਲਈ ਵੱਡੀ ਪਹਿਲਕਦਮੀ
  • PublishedNovember 16, 2022

ਪੇਂਡੂ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਵਲੋਂ ਸੂਬੇ ਦੇ 46 ਪ੍ਰਮੁੱਖ ਬਲਾਕਾਂ ਵਿਚ ਵਿਕਾਸ ਕਾਰਜ਼ਾਂ ਦੇ ਨਰੀਖਣ ਅਤੇ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਉਣ ਲਈ ਨਿਰਦੇਸ਼ ਜਾਰੀ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੇ ਹਲਕਿਆਂ ਵਿਚ ਵਿਕਾਸ ਕਾਰਜ਼ਾਂ ਵਿਚ ਗੜਬੜੀਆਂ ਨੂੰ ਲੈ ਕੇ ਕਾਫੀ ਸ਼ਿਕਾੲਤਾਂ

ਚੰਡੀਗੜ੍ਹ, 16 ਸਤੰਬਰ (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਮੁਕਤ ਪ੍ਰਸਾਸ਼ਨ ਮੁਹੱਈਆ ਕਰਵਾਉਣ ਅਤੇ ਮਿਆਰੀ ਵਿਕਾਸ ਕਾਰਜ਼ ਯਕੀਨੀ ਬਣਾਉਣ ਲਈ ਕਈ ਵੱਡੇ ਕ੍ਰਾਂਤੀਕਾਰੀ ਕਦਮ ਉਠਾਏ ਜਾ ਰਹੇ ਹਨ।ਅੱਜ ਇੱਥੇ ਇਸ ਸਬੰਧੀ ਸਖਤ ਫੈਸਲਾ ਲੈਂਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਿਛਲੀ ਸਾਰਕਾਰ ਦੇ 5 ਸਾਲ ਦੌਰਾਨ ਕੀਤੇ ਵਿਕਾਸ ਕਾਰਜ਼ਾਂ ਦਾ ਨਰੀਖਣ ਅਤੇ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।ਮੰਤਰੀ ਨੇ ਕਿਹਾ ਕਿ ਪਿੰਡਾਂ ਨੂੰ ਗ੍ਰਾਂਟਾ ਦੇ ਰੂਪ ਵਿਚ ਦਿੱਤਾ ਜਾਂਦਾ ਪੈਸਾ ਲੋਕਾਂ ਦਾ ਪੈਸਾ ਹੈ ਜਿਸ ਦੀ ਲੁੱਟ ਖਸੁੱਟ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਿੰਡਾਂ ਵਿਚ ਵਿਕਾਸ ਕਾਰਜ਼ਾਂ ਸਬੰਧੀ ਪੇਂਡੂ ਵਿਕਾਸ ਵਿਭਾਗ ਕੋਲ ਨਿੱਤ ਦਿਨ ਲੋਕਾਂ ਵਲੋਂ ਪਿਛਲੀ ਸਰਕਾਰ ਸਮੇਂ ਖਾਸ ਕਰਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੇ ਹਲਕਿਆਂ ਤੋਂ ਇਲਾਵਾ ਕਈ ਸਾਬਕਾ ਮੰਤਰੀਆਂ ਦੇ ਹਲਕਿਆਂ ਵਿਚ ਵਿਕਾਸ ਕਾਰਜ਼ਾਂ ਵਿਚ ਗੜਬੜੀਆਂ ਨੂੰ ਲੈ ਕੇ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਉਨ੍ਹਾਂ
 ਵੱਲੋਂ ਪਿਛਲੇ ਦਿਨੀਂ ਵਿਭਾਗ ਦੀ ਕਾਰਜਪ੍ਰਣਾਲੀ ਦੀ ਸਮੀਖਿਆ ਕਰਦੇ ਹੋਏ ਮੀਟਿੰਗ ਦੌਰਾਨ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਜਦੋਂ ਇਹ ਮੁੱਦਾ ਵਿਚਾਰਿਆ ਗਿਆ ਤਾਂ ਅਧਿਕਾਰੀਆਂ ਵਲੋਂ ਸੁਝਾਅ ਦਿੱਤਾ ਗਿਆ ਸੀ ਕਿ ਵਿਕਾਸ ਕਾਰਜਾਂ ਦਾ ਨਿਰੀਖਣ ਅਤੇ ਹੋr ਕੰਮਾਂ ਦੀ ਫਿਜੀਕਲ ਵੈਰੀਫਿਕੇਸ਼ਨ ਕਰਵਾਈ ਜਾਵੇ।

ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਵਿਭਾਗ ਵਲੋਂ ਪਹਿਲੇ ਗੇੜ ਵਿਚ ਫੈਸਲਾ ਲਿਆ ਗਿਆ ਕਿ ਸੂਬੇ ਦੇ ਪ੍ਰਮੁੱਖ 46    ਬਲਾਕਾਂ ਵਿਚ ਵਿਕਾਸ ਕਾਰਜ਼ਾਂ ਦੇ ਫਿਜੀਕਲ ਨਿਰੀਖਣ ਦਾ ਕੰਮ ਕੀਤਾ ਜਾਵੇ, ਵਿਭਾਗ ਵੱਲੋਂ ਇਸ ਨਰੀਖਣ ਲਈ 17  ਉਪ ਮੁੱਖ ਕਾਰਜਕਾਰੀ ਅਫਸਰਾਂ ਨੂੰ ਹੁਕਮ ਜਾਰੀ ਕਰਕੇ ਗ੍ਰਾਮ ਪੰਚਾਇਤ ਵਾਰ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਵਿਭਾਗ ਨੂੰ ਰਿਪੋਰਟ  ਸੌਂਪਣ ਦੇ ਆਦੇਸ਼ ਦਿੱਤੇ ਹਨ ਤਾਂ ਜੋ ਗੜਬੜੀ ਕਰਨ ਵਾਲ਼ਿਆਂ ਖਿਲਾਫ ਯੋਗ ਕਾਰਵਾਈ ਕੀਤੀ ਜਾ ਸਕੇ।

ਪੇਂਡੂ ਵਿਕਾਸ ਮੰਤਰੀ ਵੱਲੋਂ ਮੀਟਿੰਗ ਦੌਰਾਨ ਇਹ ਦੱਸਿਆ ਗਿਆ ਕਿ ਲੋਕ ਮੰਗ ਕਰਦੇ ਹਨ ਕਿ ਜੇਕਰ ਉਹ ਸ਼ਿਕਾਇਤ ਕਰਦੇ ਹਨ ਤਾਂ ਅਧਿਕਾਰੀਆਂ ਵੱਲੋਂ ਨਿਰਪੱਖ ਜਾਂਚ ਨਹੀਂ ਕੀਤੀ ਜਾਂਦੀ ਅਤੇ ਉਨ੍ਹਾਂ ਨੂੰ ਨਿਆਂ ਨਹੀਂ ਮਿਲਦਾ । ਇਸ ਲਈ ਉਨ੍ਹਾਂ ਵਲੋਂ ਇਸ ਮਾਮਲੇ ਵਿਚ ਦੂਸਰੇ ਜ਼ਿਲ੍ਹਿਆਂ ਤੋਂ ਅਧਿਕਾਰੀ ਲਗਾਏ ਗਏ ਹਨ ਤਾਂ ਜੋ ਸਹੀ ਤਸਵੀਰ ਉਭਰ ਕੇ ਸਾਹਮਣੇ ਆ ਸਕੇ।

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਜਾਰੀ ਕੀਤੇ ਗਏ ਆਦੇਸ਼ਾਂ ਮੁਤਾਬਕ ਰਣਜੀਤ ਸਿੰਘ (ਡਿਪਟੀ ਸੀ.ਈ.ਓ.) ਐਸ.ਏ.ਐਸ. ਨਗਰ ਨੂੰ ਪਟਿਆਲਾ ਜ਼ਿਲ੍ਹੇ ਦੇ ਬਲਾਕ ਪਟਿਆਲਾ, ਨਾਭਾ ਅਤੇ ਪਟਿਆਲਾ ਦਿਹਾਤੀ, ਵਨੀਤ ਕੁਮਾਰ ਸ਼ਰਮਾ (ਡਿਪਟੀ ਸੀ.ਈ.ਓ.) ਪਟਿਆਲਾ ਨੂੰ ਰੂਪਨਗਰ ਜ਼ਿਲ੍ਹੇ ਦੇ ਬਲਾਕ ਮੋਰਿੰਡਾ, ਰੂਪਨਗਰ ਅਤੇy ਚਮਕੌਰ ਸਾਹਿਬ, ਪਰਮਜੀਤ ਸਿੰਘ (ਡਿਪਟੀ ਸੀ.ਈ.ਓ.) ਸੰਗਰੂਰ ਨੂੰ ਸ੍ਰੀ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਬਲਾਕ ਅਮਲੋਹ, ਸ਼ਵਿੰਦਰ ਸਿੰਘ (ਡਿਪਟੀ ਸੀ.ਈ.ਓ.) ਬਰਨਾਲਾ ਨੂੰ ਮਾਲੇਰਕੋਟਲਾ ਜ਼ਿਲ੍ਹੇ ਦੇ ਬਲਾਕ ਮਾਲੇਰਕੋਟਲਾ 1 ਅਤੇ ਅਹਿਮਦਗੜ੍ਹ, ਨੀਰਜ ਕੁਮਾਰ (ਡੀ.ਡੀ.ਪੀ.ਓ. ਚਾਰਜ ਡਿਪਟੀ ਸੀ.ਈ.ਓ.) ਹੁਸ਼ਿਆਰਪੁਰ ਨੂੰ ਐਸ.ਏ.ਐਸ. ਨਗਰ ਜ਼ਿਲ੍ਹੇ ਦੇ ਬਲਾਕ ਖਰੜ ਅਤੇ ਮਾਜਰੀ, ਰਿੰਪੀ ਗਰਗ (ਡਿਪਟੀ ਸੀ.ਈ.ਓ.) ਮਾਲੇਰਕੋਟਲਾ ਨੂੰ ਸੰਗਰੂਰ ਜ਼ਿਲ੍ਹੇ ਦੇ ਬਲਾਕ ਭਵਾਨੀਗੜ੍ਹ ਅਤੇ ਸੰਗਰੂਰ, ਸੰਜੀਵ ਕੁਮਾਰ (ਡਿਪਟੀ ਸੀ.ਈ.ਓ.) ਫ਼ਿਰੋਜਪੁਰ ਨੂੰ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਖੰਨਾ, ਲੁਧਿਆਣਾ 1 ਅਤੇ ਲੁਧਿਆਣਾ 2, ਧਰਮਪਾਲ ਸਿੰਘ (ਡੀ.ਡੀ.ਪੀ.ਓ. ਚਾਰਜ ਡਿਪਟੀ ਸੀ.ਈ.ਓ.) ਫ਼ਰੀਦਕੋਟ ਨੂੰ  ਕਪੂਰਥਲਾ ਜ਼ਿਲ੍ਹੇ ਦੇ ਬਲਾਕ ਢਿੱਲਵਾਂ ਅਤੇ ਕਪੂਰਥਲਾ, ਸੁਖਬੀਰ ਕਗੌਰ (ਡਿਪਟੀ ਸੀ.ਈ.ਓ.) ਜਲੰਧਰ ਨੂੰ ਜਿਲ੍ਹਾ ਹੁਸ਼ਿਆਰਪੁਰ ਦੇ ਬਲਾਕ  ਭੂੰਗਾ, ਦਸੂਹਾ, ਟਾਂਡਾ, ਹੁਸ਼ਿਆਰਪੁਰ 1 ਅਤੇ ਹੁਸ਼ਿਆਰਪੁਰ 2, ਬੁੱਧ ਰਾਜ ਸਿੰਘ (ਡਿਪਟੀ ਸੀ.ਈ.ਓ.) ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਲੰਧਰ ਜ਼ਿਲ੍ਹੇ ਦੇ ਬਲਾਕ ਜਲੰਧਰ ਪੂਰਬੀ ਅਤੇ ਰੁੜਕਾ ਕਲਾਂ, ਪਰਮਪਾਲ ਸਿੰਘ (ਡੀ.ਡੀ.ਪੀ.ਓ. ਚਾਰਜ ਡਿਪਟੀ ਸੀ.ਈ.ਓ.) ਮਾਨਸਾ ਨੂੰ ਜ਼ਿਲ੍ਹਾ  ਗੁਰਦਾਸਪੁਰ ਦੇ ਬਲਾਕ ਬਟਾਲਾ, ਫ਼ਤਿਹਗੜ੍ਹ ਚੂੜੀਆਂ ਅਤੇ ਦੀਨਾਨਗਰ, ਗੁਰਦਰਸ਼ਨ ਲਾਲ ਕੁੰਡਲ (ਬੀ.ਡੀ.ਪੀ.ਓ. ਚਾਰਜ ਡਿਪਟੀ ਸੀ.ਈ.ਓ.) ਪਠਾਨਕੋਟ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਬਲਾਕ ਦੋਰਾਂਗਲ, ਗੁਰਦਾਸਪੁਰ ਅਤੇ ਕਾਹਨੂੰਵਾਨ, ਦਵਿੰਦਰ ਕੁਮਾਰ (ਡਿਪਟੀ ਸੀ.ਈ.ਓ.) ਰੂਪਨਗਰ ਨੂੰ ਜਿਲ੍ਹਾ ਗੁਰਦਾਸਪੁਰ ਦੇ ਬਲਾਕ ਡੇਰਾ ਬਾਬਾ ਨਾਨਕ, ਧਾਰੀਵਾਲ ਅਤੇ ਕਲਾਨੌਰ, ਗੁਰਪ੍ਰਤਾਪ ਸਿੰਘ (ਡਿਪਟੀ ਸੀ.ਈ.ਓ.)ਕਪੂਰਥਲਾ ਨੂੰ ਜਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਲਾਕ ਵੇਰਕਾ, ਚੌਗਾਵਾਂ ਅਤੇ ਹਰਸ਼ਾ ਛੀਨਾ, ਮਨਮੋਹਨ ਸਿੰਘ (ਡਿਪਟੀ ਸੀ.ਈ.ਓ.) ਗੁਰਦਾਸਪੁਰ ਨੂੰ ਜਿਲ੍ਹਾ ਫ਼ਿਰੋਜਪੁਰ ਦੇ ਬਲਾਕ ਗੁਰੂ ਹਰਸਹਾਏ, ਮਮਦੋਟ ਅਤੇ ਫ਼ਿਰੋਜਪੁਰ, ਨਵਨੀਤ ਜੋਸ਼ੀ (ਡੀ.ਡੀ.ਪੀ.ਓ. ਭ ਚਾਰਜ ਡਿਪਟੀ ਸੀ.ਈ.ਓ.) ਪਟਿਆਲਾ ਨੂੰ ਬਠਿੰਡਾ ਜ਼ਿਲ੍ਹੇ ਦੇ ਬਲਾਕ ਭਗਤਾ ਭਾਈਕਾ, ਰਾਮਪੁਰਾ ਫੂਲ ਅਤੇ ਬਠਿੰਡਾ, ਹਰਮੇਲ ਸਿੰਘ (ਡਿਪਟੀ ਸੀ.ਈ.ਓ.) ਬਠਿੰਡਾ ਨੂੰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਗਿੱਦੜਬਾਹਾ, ਮਲੋਟ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਨਰੀਖਣ ਦਾ ਜਿੰਮਾਂ ਸੌਂਪਿਆ ਗਿਆ ਹੈ|

Written By
The Punjab Wire