ਗੁਰਦਾਸਪੁਰ, 31 ਅਕਤੂਬਰ ( ਮੰਨਣ ਸੈਣੀ ) । ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਮਿਤੀ 2 ਨਵੰਬਰ 2022 ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ, ਕਮਰਾ ਨੰ: 217, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਪਲੇਸਮੈਂਟ ਕੈਂਪ ਵਿੱਚ ਕੁਨੈਕਟ ਬਰੋਡਬੈਂਡ ਮੋਹਾਲੀ, ਪੰਜਾਬ ਈ-ਗਵਰਨੈਸ ਸੁਸਾਇਟੀ ਮੋਹਾਲੀ ਅਤੇ ਡਾ. ਆਈ.ਟੀ.ਐਮ ਮੋਹਾਲੀ ਕੰਪਨੀਆਂ ਵੱਲੋਂ ਵੱਖ-ਵੱਖ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਕੁਨੈਕਟ ਬਰੋਡਬੈਂਡ ਵਲੋਂ ਟੈਕਨੀਸ਼ੀਅਨ, ਨੈਟਵਰਕ ਇੰਜੀਨੀਅਰ, ਫੀਲਡ ਅਫ਼ਸਰ ਅਤੇ ਕਸਟਮਰ ਕੇਅਰ ਐਗਜੀਕਿਉਟਿਵ ਦੀ ਭਰਤੀ ਕੀਤੀ ਜਾਵੇਗੀ, ਜਿਸਦੀ ਯੋਗਤਾ ਆਈ.ਟੀ.ਆਈ ਡਿਪਲੋਮਾ ਇਲੈਕਟਰੀਕਲ, ਬੀ.ਸੀ.ਏ/ਐਮ.ਸੀ.ਏ/ਬੀ.ਟੈਕ. ਕੰਪਿਊਟਰ ਸਾਇੰਸ ਅਤੇ ਗਰੈਜੂਏਸ਼ਨ ਵਿਦ ਗੁਡ ਕੰਮਿਊਨੀਕੇਸ਼ਨ ਸਕਿੱਲ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਵਲੋਂ ਚੁਣੇ ਗਏ ਉਮੀਦਵਾਰਾਂ ਨੂੰ 1.20 ਤੋਂ 1.80 ਲੱਖ ਤੱਕ ਸਾਲਾਨਾ ਸੈਲਰੀ ਪੈਕੇਜ ਆਫਰ ਕੀਤਾ ਜਾਵੇਗਾ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਅੱਗੇ ਦੱਸਿਆ ਕਿ ਪੰਜਾਬ ਈ-ਗਵਰਨੈਸ ਸੁਸਾਇਟੀ ਮੋਹਾਲੀ ਵਲੋਂ ਟੈਕਨੀਕਲ ਅਸੀਸਟੈਂਟ ਦੀ ਆਸਾਮੀ ਲਈ ਆਉਟ-ਸੋਰਸ ਬੇਸਿਸ ਤੇ ਭਰਤੀ ਕੀਤੀ ਜਾਵੇਗੀ, ਜਿਸਦੀ ਯੋਗਤਾ ਬੀ.ਈ/ਬੀ.ਟੈਕ (ਸੀ.ਐਸ.ਸੀ, ਈ.ਸੀ.ਈ) ਅਤੇ ਐਮ.ਸੀ.ਏ. ਹੈ। ਇਸ ਅਸਾਮੀ ਲਈ ਸੀ/ਜਾਵਾ/ਪੀ.ਐਚ.ਪੀ/ਡੋਟ ਨੈੱਟ ਆਦਿ ਲੈਂਗੁਏਜ ਦੀ ਜਾਣਕਾਰੀ ਰੱਖਣ ਵਾਲੇ ਉਮੀਦਵਾਰਾਂ ਨੂੰ ਪਹਿਲ ਹੋਵੇਗੀ। ਚੁਣੇ ਹੋਏ ਉਮੀਦਵਾਰਾਂ ਨੂੰ ਕੰਪਨੀ ਵਲੋਂ 2.40 ਲੱਖ ਦਾ ਸਾਲਾਨਾ ਸੈਲਰੀ ਪੈਕਜ ਆਫ਼ਰ ਕੀਤਾ ਜਾਵੇਗਾ।
ਡੀ.ਆਈ.ਟੀ.ਐਮ ਵਲੋਂ ਹਿੰਦੀ ਅਤੇ ਪੰਜਾਬੀ ਵਿੱਚ ਗੱਲਬਾਤ ਕਰਨ ਲਈ ਕਸਟਮਰ ਕੇਅਰ ਐਗਜੀਕਿਊਟਿਵ ਲਈ ਭਰਤੀ ਕੀਤੀ ਜਾਵੇਗੀ, ਜਿਸਦੀ ਯੋਗਤਾ ਗ੍ਰੈਜੂਏਸ਼ਨ ਇੰਨ ਐਨੀ ਸਟਰੀਮ ਵਿਦ ਕੰਪਿਊਟਰ ਅਤੇ ਚੰਗੇ ਕੰਮਿਊਨੀਕੇਸ਼ਨ ਸਕਿੱਲ ਹੈ। ਉਮੀਦਵਾਰਾਂ ਨੂੰ ਕੰਪਨੀ ਵਲੋਂ 1.3 ਲੱਖ ਦਾ ਸਾਲਾਨਾ ਸੈਲਰੀ ਪੈਕੇਜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰ ਮਿਤੀ 2 ਨਵੰਬਰ 2022 ਨੂੰ ਆਪਣਾ ਰੀਜ਼ਿਊਮ ਪੜ੍ਹਾਈ ਦੇ ਸਰਟੀਫਿਕੇਟ ਨਾਲ ਲੈ ਕੇ ਇੰਟਰਵਿਊ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ, ਕਮਰਾ ਨੰ: 217, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਹਾਜ਼ਰ ਹੋਣ।