ਪਲਣਪੁਰ (ਨਿਊ ਚੰਡੀਗੜ੍ਹ) ਵਿਖੇ 1 ਤੋਂ 7 ਨਵੰਬਰ ਤੱਕ ਕਰਵਾਇਆ ਜਾਵੇਗਾ
ਚੰਡੀਗੜ੍ਹ, 10 ਅਕਤੂਬਰ ( ਦਾ ਪੰਜਾਬ ਵਾਇਰ)। ‘ਦਿ ਰੈਂਚ’ ਵੱਲੋਂ ਪਲਣਪੁਰ (ਨਿਊ ਚੰਡੀਗੜ) ਵਿਖੇ ਕਰਵਾਏ ਜਾਣ ਵਾਲੇ ਦੂਜੇ ਚੰਡੀਗੜ੍ਹ ਹਾਰਸ਼ ਸ਼ੋਅ ਲਈ ਸਭ ਤਿਆਰੀ ਮੁਕੰਮਲ ਕਰ ਲਈ ਗਈ ਹੈ। ਸਿਸਵਾਂ ਦੇ ਜੰਗਲਾਂ ਦੀ ਛਤਰ ਛਾਇਆ ਹੇਠ ਹਰੇ-ਭਰੇ ਖੇਤਾਂ ਦੇ ਵਿਚਕਾਰ ਇਸ ਖੇਤਰ ਦਾ ਸਭ ਤੋਂ ਵੱਡਾ ਘੋੜਸਵਾਰੀ ਦਾ ਈਵੈਂਟ 1 ਤੋਂ 7 ਨਵੰਬਰ ਕਰਵਾਇਆ ਜਾਵੇਗਾ ਜੋ ਕਿ ਆਪਣੀ ਕਿਸਮ ਦਾ ਇਕ ਅਜਿਹਾ ਸ਼ੋਅ ਹੋਵੇਗਾ ਜੋ ਘੋੜਸਵਾਰੀ ਦੀ ਖੇਡ ਅਤੇ ਮਨੋਰੰਜਨ ਦਾ ਸੁਮੇਲ ਹੋਵੇਗਾ।
ਇਹ ਜਾਣਕਾਰੀ ਕੌਮੀ ਚੈਂਪੀਅਨ ਘੋੜਸਵਾਰ ਅਤੇ ਈਵੈਂਟ ਦੇ ਪ੍ਰਬੰਧਕ ਸੰਨੀ ਬਰਾੜ ਨੇ ਦਿੰਦਿਆਂ ਦੱਸਿਆ ਕਿ ਚੰਡੀਗੜ ਹਾਰਸ਼ ਸ਼ੋਅ ਵਿੱਚ ਵਿਅਕਤੀਗਤ ਤੇ ਟੀਮ ਈਵੈਂਟ ਦੇ ਬਿਹਤਰੀਨ ਘੋੜਸਵਾਰ ਹਿੱਸਾ ਲੈਣਗੇ। ਸ਼ੋਅ ਜੰਪਿੰਗ ਅਤੇ ਟੈਂਟ ਪੈਗਿੰਗ ਈਵੈਂਟ ਤੋਂ ਇਲਾਵਾ ਘੋੜਸਵਾਰੀ ਫੈਡਰੇਸ਼ਨ ਆਫ ਇੰਡੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁਕਾਬਲੇ ਹੋਣਗੇ। ਕਾਰਨੀਵਲ ਦੌਰਾਨ ਸੈਲਾਨੀਆਂ ਦੀ ਖਿੱਚ ਲਈ ਖਾਣ-ਪੀਣ ਦੀਆਂ ਸਟਾਲਾਂ, ਬੱਚਿਆਂ ਲਈ ਵਿਲੱਖਣ ਖੇਡਾਂ, ਘੋੜ ਸਵਾਰੀ, ਲਾਈਵ ਸੰਗੀਤ ਵੀ ਹੋਵੇਗਾ। ਹਫਤਾ ਭਰ ਚੱਲਣ ਵਾਲਾ ਇਹ ਸਮਾਗਮ ਹਿੱਸਾ ਲੈਣ ਵਾਲੇ ਘੋੜਸਵਾਰਾਂ, ਦਰਸ਼ਕਾਂ ਅਤੇ ਪਰਿਵਾਰਾਂ ਲਈ ਸਿਹਤਮੰਦ ਮਨੋਰੰਜਨ ਦਾ ਸਬੱਬ ਬਣੇਗਾ।
ਬੱਬੀ ਬਾਦਲ ਫਾਊਂਡੇਸਨ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਈਵੈਂਟ ਵਿੱਚ ਪਹਿਲੀ ਵਾਰ ਕਰਵਾਈ ਜਾ ਰਹੀ ਚੰਡੀਗੜ੍ਹ ਡਰਬੀ ਖਿੱਚ ਦਾ ਕੇਂਦਰ ਹੋਵੇਗੀ। ਇਸ ਤੋਂ ਇਲਾਵਾ ਮੁਕਾਬਲਿਆਂ ਦੇ ਪਹਿਲੇ ਦਿਨ ਹਾਰਸ ਪਰੇਡ ਹੋਵੇਗੀ।