ਗੁਰਦਾਸਪੁਰ, 13 ਸਤੰਬਰ (ਮੰਨਣ ਸੈਣੀ)। ਸਰਕਾਰ ਦੇ ਫ਼ਰਮਾਨਾਂ ਨੂੰ ਪ੍ਰਾਪਰਟੀ ਡੀਲਰਾਂ ਵੱਲੋਂ ਟਿੱਚ ਸਮਝਿਆ ਜਾ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਗੁਰਦਾਸਪੁਰ ਵਿੱਚ ਦੇਖਣ ਨੂੰ ਮਿਲੀ। ਸਰਕਾਰ ਵੱਲੋਂ ਨੋਟਿਸ ਜਾਰੀ ਕੀਤੇ ਜਾਣ ਦੇ ਬਾਵਜੂਦ ਅਨਅਧਿਕਾਰਤ ਕਲੌਨੀ ਦੇ ਮਾਲਕਾਂ ਵੱਲੋਂ ਕਲੋਨੀ ਵਿੱਚ ਨਾਜ਼ਾਇਜ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਜਿਸ ਨੂੰ ਨਗਰ ਕੌਸਲ ਦੇ ਕਾਰਜ ਸਾਧਕ ਅਫ਼ਸਰ ਵੱਲੋਂ ਪੀਲਾ ਪੰਜਾ ਚਲਾ ਕੇ ਤੋੜ ਦਿੱਤਾ ਗਿਆ।
ਦੱਸਣਯੋਗ ਹੈ ਕਿ ਘੁਰਾਲਾ ਮੌੜ ਤੇ ਕਲੋਨਾਈਜ਼ਰ ਵੱਲੋਂ ਸਰਕਾਰ ਦੇ ਫਰਮਾਨਾਂ ਨੂੰ ਅੱਖਾ ਪਰੋਖੇ ਕਰ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਜਿਸ ਨੂੰ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਾਜੇਸ਼ ਵੱਲੋਂ ਮੌਕੇ ਤੇ ਜਾ ਕੇ ਢਾਹ ਦਿੱਤਾ ਗਿਆ। ਕਾਰਜ ਸਾਧਕ ਅਫਸਰ ਰਾਜੇਸ਼ ਨੇ ਦੱਸਿਆ ਕਿ ਕਲੋਨੀ ਕੱਟਣ ਵਾਲੇ ਕਲੋਨਾਈਜ਼ਰ ਨੂੰ ਪਹਿਲਾਂ ਵੀ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਦੇ ਬਾਵਜੂਦ ਕਲੋਨੀ ਵਿੱਚ ਉਸਾਰੀ ਦਾ ਕੰਮ ਲਗਾਤਾਰ ਚੱਲ ਰਿਹਾ ਸੀ। ਸੂਚਨਾ ਮਿਲਦੇ ਹੀ ਕਾਰਵਾਈ ਕਰਦੇ ਹੋਏ ਕੌਂਸਲ ਨੇ ਕਲੋਨੀ ਵਿੱਚ ਬਣੀਆਂ ਕੰਧਾਂ ਨੂੰ ਢਾਹ ਦਿੱਤਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕ ਨਾਜਾਇਜ਼ ਕਲੋਨੀਆਂ ਵਿੱਚ ਪਲਾਟ ਨਾ ਖਰੀਦਣ। ਪਲਾਟ ਖਰੀਦਣ ਤੋਂ ਪਹਿਲਾਂ, ਕਿਰਪਾ ਕਰਕੇ NIC ਦੇ ਪੋਰਟਲ ‘ਤੇ ਸ਼ਹਿਰ ਵਿੱਚ ਬਣੀਆਂ ਵੈਧ ਕਾਲੋਨੀਆਂ ਦੀ ਸੂਚੀ ਦੇਖੋ। ਨਾਜਾਇਜ਼ ਕਾਲੋਨੀਆਂ ਵਿੱਚ ਪਲਾਟ ਖਰੀਦ ਕੇ ਪੈਸੇ ਦੀ ਬਰਬਾਦੀ ਨਾ ਕਰੋ। ਕਿਉਂਕਿ ਬਿਨਾਂ NOC ਰਜਿਸਟ੍ਰੇਸ਼ਨ ਸੰਭਵ ਨਹੀਂ ਹੋਵੇਗੀ।