ਗੁਰਦਾਸਪੁਰ, 13 ਸਤੰਬਰ (ਮੰਨਣ ਸੈਣੀ)। ਗੁਰਦਾਸਪੁਰ ਅੰਦਰ ਕੋਈ ਨਕਲੀ ਫੂਡ ਇੰਸਪੈਕਟਰ ਬਣਕੇ ਘੁੰਮ ਰਿਹਾ ਹੈ, ਜੋ ਦੁਕਾਨਦਾਰਾਂ ਨੂੰ ਡਰਾ ਧਮਕਾ ਕੇ ਪੈਸੇ ਮੰਗ ਰਿਹਾ ਹੈ। ਇਸ ਸਬੰਧੀ ਕੁਝ ਦੁਕਾਨਦਾਰਾਂ ਵੱਲੋਂ ਸਹਾਇਕ ਕਮਿਸ਼ਨਰ ਫੂਡ ਡਾ. ਜੀ.ਐਸ.ਪੰਨੂੰ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਕੀਤੀ ਗਈ। ਦੁਕਾਨਦਾਰਾਂ ਵੱਲੋਂ ਦੱਸਿਆ ਗਿਆ ਕਿ ਕੋਈ ਨਕਲੀ ਫੂਡ ਇੰਨਸਪੈਕਟਰ ਹਰਪ੍ਰੀਤ ਸਿੰਘ ਬਣਕੇ ਮੋਬਾਇਲ ਤੋਂ ਫੋਨ ਕਰਕੇ ਫੂਡ ਲਾਇਸੈਂਸ ਅਪਲਾਈ ਕਰਨ ਜਾ ਮੈਡੀਕਲ ਸਰਟੀਫਿਕੇਟ ਨਾ ਹੋਣ ਦੀ ਸੂਰਤ ਵਿੱਚ ਸੈਂਪਲ ਭਰ ਦਿੱਤੇ ਜਾਣ ਸਬੰਧੀ ਡਰਾ ਧਮਕਾ ਰਿਹਾ ਹੈ ਅਤੇ ਪੈਸਿਆ ਦੀ ਮੰਗ ਕਰ ਰਿਹਾ ਹੈ।
ਦੁਕਾਨਦਾਰਾਂ ਵੱਲੋਂ ਡਾ ਜੀ.ਐਸ ਪੰਨੂੰ ਨੂੰ ਜਾਣਕਾਰੀ ਦੇਣ ਤੇ ਡਾ ਪੰਨੂੰ ਵੱਲੋਂ ਇਸ ਨਾਮ ਦਾ ਕੋਈ ਵੀ ਫੂਡ ਇੰਸਪੈਕਟਰ ਦਫਤਰ ਵਿੱਚ ਨਹੀਂ ਹੈ ਅਤੇ ਨਾ ਹੀ ਕਿਸੇ ਨੂੰ ਅਜਿਹਾ ਕਰਨ ਦਾ ਕੋਈ ਅਧਿਕਾਰ ਹੈ। ਇਸ ਲਈ ਜੇਕਰ ਕੋਈ ਵਿਅਕਤੀ ਕਿਸੇ ਵੀ ਦੁਕਾਨਦਾਰ ਤੋਂ ਅਜਿਹਾ ਕਰਕੇ ਡਰਾਉਂਦਾ ਧਮਕਾਉਂਦਾ ਹੈ ਅਤੇ ਪੈਸਿਆਂਦੀ ਮੰਗ ਕਰਦਾ ਹੈ ਤੇ ਇਸ ਸਬੰਧੀ ਉਨ੍ਹਾਂ ਦੇ ਦਫ਼ਤਰ ਵਿੱਚ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲੇ ਲੋਕਾਂ ਤੋਂ ਸਾਵਧਾਨ ਰਿਹਾ ਜਾਵੇ ਤਾਂ ਜੋਂ ਕੋਈ ਵੀ ਅਜਿਹਾ ਸਖਸ਼ ਕਿਸੇ ਨੂੰ ਵੀ ਡਰਾ ਧਮਕਾ ਕੇ ਉਸਦਾ ਫਾਇਦਾ ਨਾ ਚੁੱਕ ਸਕੇ। ਡਾ ਪੰਨੂੰ ਨੇ ਦੱਸਿਆ ਕਿ ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਰਾਮ ਮਾਂਡੀ ਦੇ ਧਿਆਨ ਵਿੱਚ ਇਹ ਸਾਰਾ ਵਾਇਆ ਲਿਆ ਦਿੱਤਾ ਗਿਆ ਹੈ ਅਤੇ ਐਸਐਸਪੀ ਗੁਰਦਾਸਪੁਰ ਨੂੰ ਵੀ ਇਹ ਪ੍ਰਾਪਤ ਹੋਇਆ ਸ਼ਿਕਾਇਤਾ ਭੇਜ ਦਿੱਤਿਆ ਗਇਆ ਹਨ।