ਕਸ਼ਮੀਰ ਸਿੰਘ ਨੇ ਚੁੱਕਿਆ ਜਰੂਰਤਮੰਦ ਪਰਿਵਾਰ ਨੂੰ ਦਿੱਤੀ ਆਰਥਿਕ ਮਦਦ ਦਾ ਬੀੜਾ
ਗੁਰਦਾਸਪੁਰ, 1 ਸਿੰਤਬਰ (ਮੰਨਣ ਸੈਣੀ)। ਸੈਣੀ ਸਭਾ ਦੀ ਸਾਲਾਨਾ ਮੀਟਿੰਗ ਤਿੱਬੜੀ ਰੋਡ ‘ਤੇ ਸਥਿਤ ਗੁਰਦੁਆਰਾ ਬਾਬਾ ਲਾਲ ਸਿੰਘ ਕੁਲੀ ਵਾਲਾ ਵਿਖੇ ਜਤਿੰਦਰਪਾਲ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿੱਚ ਅਹੁਦੇਦਾਰ ਅਤੇ ਮੈਂਬਰਾ ਨੇ ਹਾਜ਼ਰੀ ਭਰੀ। ਸਭਾ ਦੇ ਜਨਰਲ ਸਕੱਤਰ ਬਖਸ਼ੀਸ਼ ਸਿੰਘ ਨੇ ਸਟੇਜ ਦੀ ਭੂਮਿਕਾ ਨਿਭਾਉਂਦੇ ਹੋਏ ਸਭਾ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਜਾਣੂ ਕਰਵਾਇਆ। ਇਸ ਦੇ ਨਾਲ ਹੀ ਉਨ੍ਹਾਂ ਪਿਛਲੇ ਸਾਲ ਹੋਈ ਮੈਂਬਰਸ਼ਿਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 400 ਦੇ ਕਰੀਬ ਮੈਂਬਰ ਸੈਣੀ ਸਭਾ ਦੀ ਮੈਂਬਰਸ਼ਿਪ ਲੈ ਚੁੱਕੇ ਹਨ। ਉਨ੍ਹਾਂ ਪਿਛਲੇ ਸਾਲ ਹੋਏ ਖਰਚਿਆਂ ਦੀ ਵੀ ਪੂਰੀ ਸੂਚੀ ਦਿੱਤੀ।
ਮੀਟਿੰਗ ਦੌਰਾਨ ਪਿੰਡ ਨੈਨੇਕੋਟ ਦੇ ਪਰਿਵਾਰ ਦਾ ਮੁੱਦਾ ਵੀ ਵਿਚਾਰਿਆ ਗਿਆ। ਜਿਸ ਵਿੱਚ ਪਰਿਵਾਰ ਨੇ ਮੰਗ ਕੀਤੀ ਕਿ ਲੜਕੀ ਮਨਬੀਰ ਕੌਰ ਜੋ ਕਿ ਜੀ.ਐਨ.ਐਮ ਵਿੱਚ ਦਾਖਲ ਹੈ ਪਰ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਮੀਟਿੰਗ ਵਿੱਚ ਮਦਦ ਦੀ ਮੰਗ ਕੀਤੀ। ਸਭਾ ਦੇ ਮੈਂਬਰ ਕਸ਼ਮੀਰ ਸਿੰਘ ਨੇ ਪਰਿਵਾਰ ਦੀ ਮਦਦ ਕਰਨ ਦਾ ਬੀੜਾ ਚੁੱਕਿਆ ਅਤੇ ਪਰਿਵਾਰ ਦੀ ਮਦਦ ਕੀਤੀ। ਜਿਸ ਉਪਰੰਤ ਪਿੰਡ ਨੈਨੇਕੋਟ ਦੀ ਗੁਰਦੁਆਰਾ ਕਮੇਟੀ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਜਤਿੰਦਰਪਾਲ ਸਿੰਘ, ਜਨਰਲ ਸਕੱਤਰ ਬਖਸ਼ੀਸ਼ ਸਿੰਘ, ਖਜ਼ਾਨਚੀ ਮਲਕੀਤ ਸਿੰਘ, ਸਕੱਤਰ ਕਰਮ ਸਿੰਘ, ਮੈਨੇਜਰ ਪਰਮਜੀਤ ਸਿੰਘ, ਜਰਨੈਲ ਸਿੰਘ, ਮਲਹਾਰ ਸਿੰਘ, ਪ੍ਰੀਤਮ ਸਿੰਘ, ਮਲਕੀਤ ਸਿੰਘ, ਪਰਮਜੀਤ ਸਿੰਘ, ਗੁਰਨਾਮ ਸਿੰਘ, ਬਾਬਾ ਮਲਕੀਤ ਸਿੰਘ ਆਦਿ ਹਾਜ਼ਰ ਸਨ।