ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਨਾਜ਼ਾਇਜ਼ ਮਾਈਨਿੰਗ ਕਾਰਨ ਸਰਹੱਦ ‘ਤੇ 24 ਘੰਟੇ ਬਣਿਆ ਰਹਿੰਦਾ ਸੀ ਖ਼ਤਰਾ, ਸੁਰੰਗ ਬਣਾ ਕੇ ਘੁਸਪੈਠ ਦਾ ਵੀ ਪਾਕਿਸਤਾਨ ਤੋਂ ਸੀ ਖਤਰਾ

ਨਾਜ਼ਾਇਜ਼ ਮਾਈਨਿੰਗ ਕਾਰਨ ਸਰਹੱਦ ‘ਤੇ 24 ਘੰਟੇ ਬਣਿਆ ਰਹਿੰਦਾ ਸੀ ਖ਼ਤਰਾ, ਸੁਰੰਗ ਬਣਾ ਕੇ ਘੁਸਪੈਠ ਦਾ ਵੀ ਪਾਕਿਸਤਾਨ ਤੋਂ ਸੀ ਖਤਰਾ
  • PublishedAugust 29, 2022

ਸਰਹੱਦ ਪਾਰ ਤੋਂ ਡਰੋਨ ਰਾਹੀ ਵੀ ਟਰੱਕਾ ਵਿੱਚ ਕੀਤੀ ਜਾ ਸਕਦੀ ਸੀ ਡਿਲੀਵਰੀ

ਗੁਰਦਾਸਪੁਰ, 29 ਅਗਸਤ (ਮੰਨਣ ਸੈਣੀ)। ਪੰਜਾਬ ਸਰਕਾਰ ਵੱਲੋਂ ਨਾਜ਼ਾਇਜ ਮਾਇਨਿੰਗ ਨਾ ਹੋਣ ਦੇ ਲੱਖ ਦਾਅਵੇਆਂ ਦੇ ਬਾਅਦ ਵੀ ਭਾਰਤ-ਪਾਕਿ ਸਰਹੱਦ ‘ਤੇ ਗੈਰ-ਕਾਨੂੰਨੀ ਮਾਈਨਿੰਗ ਹੋ ਰਹੀ ਸੀ ਇਸ ਤੇ ਬੀਐਸਐਫ ਅਤੇ ਆਰਮੀ ਵੱਲੋਂ ਵੀ ਮੋਹਰ ਲਗਾ ਦਿੱਤੀ ਗਈ ਹੈ। ਜਿਸ ਦੇ ਚਲਦੀਆਂ ਹਾਈ ਕੋਰਟ ਦੇ ਨਿਰਦੇਸ਼ਾਂ ‘ਤੇ ਸਰਹਦ ਤੇ ਮੰਡਰਾ ਰਿਹਾ 24 ਘੰਟਿਆਂ ਦਾ ਖ਼ਤਰਾ ਫਿਲਹਾਲ ਲਈ ਟਲ ਗਿਆ ਹੈ। ਬੀਐਸਐਫ ਅਤੇ ਫੌਜ ਵੱਲੋਂ ਹਾਈ ਕੋਰਟ ਵਿੱਚ ਦਾਇਰ ਕੀਤੇ ਹਲਫ਼ਨਾਮੇ ’ਤੇ ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਰਾਵੀ ਦਰਿਆ ’ਤੇ ਮਾਈਨਿੰਗ ਦਾ ਕੰਮ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ ਹੈ।

ਦਾਇਰ ਕੀਤੇ ਗਏ ਹਲਫਨਾਮੇ ਵਿੱਚ ਸਾਫ ਕਿਹਾ ਗਿਆ ਕਿ ਸਰਹੱਦ ਦੇ ਬਿਲਕੁਲ ਨੇੜੇ ਹੋ ਰਹੀ ਨਾਜਾਇਜ਼ ਮਾਈਨਿੰਗ ਕਾਰਨ ਸਰਹੱਦ ‘ਤੇ ਲਗਾਤਾਰ ਖਤਰਾ ਬਣਿਆ ਰਹਿੰਦਾ ਸੀ। ਸਰਹੱਦੀ ਇਲਾਕਿਆਂ ਵਿੱਚ ਦਿਨ-ਰਾਤ ਟਰੱਕਾਂ ਦੀ ਆਵਾਜਾਈ ਜਾਰੀ ਰਹਿੰਦੀ ਸੀ। ਜਿਸ ਕਾਰਨ ਸਰਹੱਦ ‘ਤੇ ਦੇਸ਼ ਦੀ ਸੁਰੱਖਿਆ ‘ਚ ਤਾਇਨਾਤ ਬੀ.ਐੱਸ.ਐੱਫ ਦੀ 73 ਬਟਾਲੀਅਨ ਨੂੰ ਇਸ ਤੋਂ ਖਤਰਾ ਜਾਪਣ ਲੱਗ ਪਿਆ ਸੀ ਜਿਸ ਦੇ ਚਲਦੀਆਂ ਉਨ੍ਹਾਂ ਵੱਲੋਂ ਵੀ ਹਲਫ਼ਨਾਮਾ ਦਾਇਰ ਕੀਤਾ ਗਿਆ, ਜਿਸ ਦਾ ਜਵਾਬ ਪੰਜਾਬ ਸਰਕਾਰ ਕੋਲ ਨਹੀਂ ਪਾਇਆ ਗਿਆ।

ਇਸ ਦਾ ਕਾਰਨ ਇਹ ਸੀ ਕਿ ਪਾਕਿਸਤਾਨ ਲਗਾਤਾਰ ਸਰਹੱਦ ‘ਤੇ ਡਰੋਨ ਰਾਹੀਂ ਨਾਪਾਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਡਰੋਨ ਰਾਹੀਂ ਹਥਿਆਰਾਂ ਜਾਂ ਹੈਰੋਇਨ ਦੀ ਖੇਪ ਦੀ ਡਿਲਿਵਰੀ ਲੋਕੇਸ਼ਨ ਤੈਅ ਕਰਨ ਦਾ ਵੀ ਖਤਰਾਂ ਸੀ। ਹੋ ਸਕਦਾ ਸੀ ਕਿ ਇਨ੍ਹਾਂ ਨਾਜ਼ਾਇਜ ਮਾਇੰਨਿਗ ਵਾਲਿਆਂ ਵਿੱਚ ਹੀ ਕੋਈ ਪਾਕਿਸਤਾਨ ਨਾਲ ਰਲਿਆ ਹੋਵੇ ਅਤੇ ਉਹ ਆਪਣੇ ਟਰੱਕ ਵਿਚ ਕਦੋਂ ਡਰੋਣ ਰਾਹੀ ਡੀਲਿਵਰੀ ਕਰਵਾ ਲਵੇਂ ਕੋਈ ਪਤਾ ਨਹੀਂ ਸੀ, ਜਿਸ ਦੇ ਤਹਿਤ ਦੇਸ਼ ਦੀ ਸਰਹਦ ਨੂੰ ਨੀ ਖਤਰਾਂ ਜਾਪਣ ਲੱਗ ਪਿਆ ਸੀ। ਪਰ ਹੁਣ ਅਦਾਲਤ ਦੇ ਹੁਕਮਾਂ ਤੋਂ ਬਾਅਦ ਸਾਰੀਆਂ ਮਾਇਨਿੰਗ ਸਾਇਟਸ ਨੂੰ ਬੰਦ ਕਰ ਦਿੱਤਾ ਗਿਆ ਹੈ।

ਬੀਐਸਐਫ ਦੀ 73 ਬਟਾਲੀਅਨ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਦੀ ਪੰਜਗਰਾਈਂ ਚੌਕੀ ਦੇ ਪਿੰਡ ਰੂੜੇਵਾਲ, ਜ਼ਿਲ੍ਹਾ ਅੰਮ੍ਰਿਤਸਰ ਦੀ ਚੌਕੀ ਕੋਟਾਰਜ਼ਾਦਾ ਅਤੇ ਅੰਮ੍ਰਿਤਸਰ ਦੇ ਹੀ ਦਰਿਆ ਮਨਸੂਰ ਵਿੱਚ ਨਾਜਾਇਜ਼ ਮਾਈਨਿੰਗ ਹੁੰਦੀ ਸੀ। ਦੇਰ ਰਾਤ ਤੱਕ ਸਰਹੱਦ ਨਾਲ ਲੱਗਦੇ ਉਕਤ ਪਿੰਡ ਵਿੱਚ ਅਣਪਛਾਤੇ ਵਿਅਕਤੀ ਕੰਮ ਕਰਦੇ ਸਨ। ਜੇਸੀਬੀ ਅਤੇ ਲਿਫਟਾਂ ਦੀ ਲਗਾਤਾਰ ਆਵਾਜ਼ ਕਾਰਨ ਡਰੋਨ ਦੀ ਆਵਾਜ਼ ਵੀ ਦੱਬ ਕੇ ਰਹਿ ਜਾਂਦੀ ਸੀ। ਪਾਣੀ ਦਾ ਵਹਾਅ ਕਿਸੇ ਸਮੇਂ ਵੀ ਪਾਰ ਹੋ ਸਕਦਾ ਸੀ ਜਿਸ ਨਾਲ ਪਾਕਿਸਤਾਨ ਵਾਲੇ ਪਾਸੇ ਤੋਂ ਸੁਰੰਗਾਂ ਬਣਨ ਦਾ ਵੀ ਖਤਰਾ ਪੈਦਾ ਹੋ ਗਿਆ ਸੀ। ਪਰ ਹੁਣ ਹਾਈਕੋਰਟ ਦੇ ਹੁਕਮਾਂ ਨੂੰ ਅਮਲੀ ਜਾਮੀ ਪੁਵਾਂ ਦਿੱਤਾ ਗਿਆ ਹੈ।

ਇਸ ਸਬੰਧੀ ਗੁਰਦਾਸਪੁਰ ਜ਼ੋਨ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਮਾਈਨਿੰਗ ਬੰਦ ਹੋ ਗਈ ਹੈ ਅਤੇ ਬੀਐਸਐਫ ਦੇ ਜਵਾਨ ਆਪਣਾ ਕੰਮ ਹੋਰ ਸੰਜੀਦਗੀ ਨਾਲ ਕਰ ਰਹੇ ਹਨ।

Written By
The Punjab Wire