ਅੰੰਮਿ੍ਤਸਰ, 11 ਅਗਸਤ (ਦ ਪੰਜਾਬ ਵਾਇਰ)। 12 ਅਗਸਤ ਦਿਨ ਸ਼ੁਕਰਵਾਰ ਨੂੰ ਕੋਈ ਬੰਦ ਦੀ ਕਾਲ ਨਹੀਂ ਹੈ। 12 ਅਗਸਤ ਦੀ ਪੰਜਾਬ ਬੰਦ ਦੀ ਕਾਲ ਵਾਲਮੀਕਿ ਜਥੇਬੰਦਿਆਂ ਵੱਲੋਂ ਵਾਪਸ ਲੈ ਲਈ ਗਈ ਹੈ। ਇਸ ਸਬੰਧੀ ਵਾਲਮੀਕਿ ਸਮਾਜ ਦੇ ਆਗੂਆ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਦੇਰ ਸ਼ਾਮ ਵਾਲਮੀਕਿ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੰਗਾਂ ਸਬੰਧੀ 19 ਅਗਸਤ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕੀਤੀ ਸੀ, ਜਿਸ ਨੂੰ ਮੁੱਖ ਮੰਤਰੀ ਨੇ ਵਾਪਸ ਲੈਂਦਿਆਂ 12 ਅਗਸਤ ਦਾ ਪੰਜਾਬ ਬੰਦ ਮੁਲਤਵੀ ਕਰ ਦਿੱਤਾ।