ਗੁਰਦਾਸਪੁਰ ਪੰਜਾਬ

ਸਹਾਇਕ ਕਮਿਸ਼ਨਰ ਫੂਡ ਦੀ ਅਗਵਾਈ ਵਿਚ ਟੀਮ ਨੇ ਖਾਣ ਵਾਲੇ ਤੇਲ ਦੇ ਸੈਂਪਲ ਭਰੇ

ਸਹਾਇਕ ਕਮਿਸ਼ਨਰ ਫੂਡ ਦੀ ਅਗਵਾਈ ਵਿਚ ਟੀਮ ਨੇ ਖਾਣ ਵਾਲੇ ਤੇਲ ਦੇ ਸੈਂਪਲ ਭਰੇ
  • PublishedAugust 8, 2022

ਗੁਰਦਾਸਪੁਰ, 8 ਅਗਸਤ ( ਮੰਨਣ ਸੈਣੀ )। ਜਿਲ੍ਹੇ ਵਿੱਚ ਮਿਲਾਵਟ ਖੋਰੀ ਵਿਰੁੱਧ ਵਿੱਢੀ ਮੁਹਿੰਤ ਤਹਿਤ ਅੱਜ ਕਮਿਸ਼ਨਰ ਫੂਡ ਦੀ ਅਗਵਾਈ ਵਿੱਚ ਟੀਮ ਵਲੋਂ ਵੱਖ ਵੱਖ ਥਾਵਾਂ ਤੋ ਖਾਣ ਵਾਲੇ ਤੇਲ ਦੇ ਸੈਂਪਲ ਭਰੇ ਗਏ । ਡਾ. ਜੀ ਐਸ ਪੰਨੂ ਸਹਾਇਕ ਕਮਿਸਨਰ ਫੂਡ ਗੁਰਦਾਸਪੁਰ ਨੇ ਦੱਸਿਆ ਕਿ ਐਫ.ਐਸ.ਐਸ.ਏ. ਆਈ. ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਇਆ ਗੁਰਦਾਸਪੁਰ , ਬਟਾਲਾ , ਨੌਸ਼ਹਿਰਾ ਮੱਝਾ ਸਿੰਘ , ਧਾਰੀਵਾਲ ਆਦਿ ਤੋਂ ਵੱਖ ਵੱਖ ਖਾਣ ਪੀਣ ਦੀਆਂ ਵਸਤੂਆਂ ਦੇ ਸੈਪਲ ਭਰੇ ਗਏ । ਇਸ ਦੌਰਾਨ ਖਾਣ ਵਾਲਾ ਤੇਲ ਜੋ ਕਿ ਲੋਕ ਕਾਫੀ ਤਾਦਾਦ ਵਿੱਚ ਵਰਤਦੇ ਹਨ , ਦੇ ਸ਼ੈਪਲ ਸਪੈਸ਼ਲ ਤੌਰ ਤੇ ਭਰੇ ਗਏ ਹਨ, ਜੋ ਕਿ ਟੈਸਟ ਲਈ ਲੈਬੋਰਟੀ ਭੇਜੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਸ ਮੌਕੇ ਦੁਕਾਨਦਾਰਾਂ ਅਤੇ ਲੋਕਾਂ ਨੁੰ ਵਧੀਆਂ ਅਤੇ ਮਿਆਰੀ ਕਿਸਮ ਦਾ ਤੇਲ ਵਰਤਣ ਅਤੇ ਹੋਰ ਖਾਣ ਵਾਲੇ ਸਮਾਨ ਨੂੰ ਤਿਆਰ ਕਰਨ ਵਾਲੇ ਤੇਲ ਵੇਚਣ ਸਬੰਧੀ ਅਤੇ ਵਰਤਣ ਸਬੰਧੀ ਜਾਗਰੂਕ ਕੀਤਾ ਗਿਆ ।

ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਮੁਹਿੰਮ ਆਉਣ ਵਾਲੇ ਸਮੇਂ ਵਿੱਚ ਵੀ ਨਿਰੰਤਰ ਜਾਰੀ ਰਹੇਗੀ ਅਤੇ ਹੋਰ ਵੀ ਥਾਵਾਂ ਤੋਂ ਤੇਲ ਆਦਿ ਦੇ ਖਾਣ ਪੀਣ ਵਾਲੀਆਂ ਵਸਤਾਂ ਦੇ ਸੈਪਲ ਭਰੇ ਜਾਣਗੇ । ਇਸ ਸਮੇਂ ਦੁਕਾਨਦਾਰਾਂ ਨੂੰ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਅਧੀਨ ਲਾਇਸੰਸ /ਰਜਿਸਟਰੇਸ਼ਨ ਬਣਾਉਣ ਸਬੰਧੀ ਕਿਹਾ ਗਿਆ ਤੇ ਜੇਕਰ ਆਉਣ ਵਾਲੇ ਸਮੇਂ ਵਿੱਚ ਜਿਸ ਦੁਕਾਨਦਾਰ ਕੋਲ ਲਾਇਸੰਸ / ਰਜਿਸਟਰੇਸ਼ਨ ਨਹੀਂ ਹੋਵੇਗੀ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ। ਉਨ੍ਹਾਂ ਦੁਕਾਨਦਾਰਾਂ ਨੂੰ ਸਾਫ ਸਫ਼ਾਈ ਅਤੇ ਵਧੀਆ ਸਮਾਨ ਲੋਕਾਂ ਨੂੰ ਮੁਹੱਈਆ ਕਰਵਾਉਣ ਲਈ ਕਿਹਾ ਗਿਆ । ਇਸ ਮੌਕੇ ਫੂਡ ਸੇਫਟੀ ਅਫ਼ਸਰ ਰੇਖਾ ਸ਼ਰਮਾ ਅਤੇ ਮੁਨੀਸ਼ ਸੋਢੀ ਮੌਜੂਦ ਸਨ ।

Written By
The Punjab Wire