ਗੁਰਦਾਸਪੁਰ, 4 ਅਗਸਤ (ਮੰਨਣ ਸੈਣੀ)। ਨਾ ਬਚਿਆ ਘਰ, ਨਾ ਬਚਿਆ ਵਪਾਰ, ਵਾਹ ਵਾਹ ਬਦਲਾਵ ਦੀ ਸਰਕਾ, ਇਹ ਬੈਨਰ ਅਤੇ ਨਾਰੇ ਗੁਰਦਾਸਪੁਰ ਸ਼ਹਿਰ ਅੰਦਰ ਪੂਰੀ ਤਰ੍ਹਾਂ ਗੂੰਜੇ । ਇਹ ਨਾਰੇ ਕੋਈ ਹੋਰ ਨਹੀਂ ਬਲਕਿ ਸਰਕਾਰ ਦਾ ਕਮਾਉ ਪੁੱਤ (ਪ੍ਰਾਪਰਟੀ ਡੀਲਰ) ਲਗਾ ਰਹੇ ਸਨ। ਗੁਰਦਾਸਪੁਰ ਪ੍ਰਾਪਰਟੀ ਐਸੋਸੀਏਸ਼ਨ ਵੱਲੋਂ ਪ੍ਰਧਾਨ ਜੇ.ਪੀ.ਸਿੰਘ ਦੀ ਪ੍ਰਧਾਨਗੀ ਹੇਠ ਗੁਰਦਾਸਪੁਰ ਵਿਖੇ ਪ੍ਰਾਪਰਟੀ ਸਬੰਧੀ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੀਸ਼ ਗੁਪਤਾ ਨੇ ਇਸ ਮੌਕੇ ਗੱਲਬਾਤ ਕਰਦੇ ਹੋਏ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆ ਦੀ ਖਿਲਾਫ਼ੀ ਦੀਆਂ ਨੀਤੀਆਂ ’ਤੇ ਵਰ੍ਹਦਿਆਂ ਕਿਹਾ ਕਿ ਸਰਕਾਰ ਤਬਦੀਲੀ ਦਾ ਸੁਪਨਾ ਦਿਖਾ ਕੇ ਚੋਣ ਜਿੱਤਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਰੋਸ਼ ਪ੍ਰਦਰਸ਼ਨ ਨੂੰ ਉਘੇ ਪੱਧਰ ਤੇ ਲੈ ਕੇ ਜਾਇਆ ਜਾਵੇਗਾ ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵਾਅਦਾ ਖਿਲਾਫ਼ੀ ਅਤੇ ਬਿਨ੍ਹਾਂ ਸੋਚੇ ਸਮਝੇ ਤਿਆਰ ਕੀਤੀ ਨੀਤੀ ਤੇ ਚੱਲ ਰਹੀ ਹੈ ਜਿਸ ਨੂੰ ਪੰਜਾਬ ਦੀ ਯੂਨਿਅਨ ਸਹੀ ਰਸਤੇ ਤੇ ਪਾਉਣ ਦਾ ਕੰਮ ਕਰੇਗੀ।
ਇਸ ਮੌਕੇ ਗੱਲਬਾਤ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਰਾਹੁਲ ਉੱਪਲ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਪੰਜਾਬ ਪ੍ਰਧਾਨ ਵੱਲੋਂ ਮਿਲੇ ਨਿਰਦੇਸ਼ ਅਨੁਸਾਰ ਗੁਰਦਾਸਪੁਰ ਦੇ ਨਹਿਰੂ ਪਾਰਕ ਵਿੱਚ ਇਕੱਠ ਕੀਤਾ ਗਿਆ ਅਤੇ ਉਸ ਤੋਂ ਬਾਅਦ ਜ਼ਿਲਾ ਤਹਿਸੀਲ ਦਫ਼ਤਰ ਤੱਕ ਵੱਡੀ ਗਿਣਤੀ ਵਿੱਚ ਮਾਰਚ ਕੱਢਿਆ ਗਿਆ ਹੈ ।
ਇਸ ਦੌਰਾਨ ਪ੍ਰਧਾਨ ਜੇਪੀ ਸਿੰਘ ਨੇ ਮੰਗ ਕੀਤੀ ਕਿ ਸਰਕਾਰ ਨਵੇਂ ਲਗਾਏ ਗਏ ਪ੍ਰਾਪਰਟੀ ਟੈਕਸ ਨੂੰ ਜਲਦੀ ਤੋਂ ਜਲਦੀ ਰੱਦ ਕਰੇ ਤਾਕਿ ਕਾਰੋਬਾਰ ਵੱਧ ਸਕੇ। ਮੀਤ ਪ੍ਰਧਾਨ ਕਮਲ ਡੋਗਰਾ ਅਤੇ ਸਰਬਜੀਤ ਸਿੰਘ ਬਾਜਵਾ ਨੇ ਸਰਕਾਰ ਦੀ ਢਿੱਲੀ ਅਤੇ ਕਮਜ਼ੋਰ ਨੀਤੀ ਵਿਰੁੱਧ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਪੂਰੇ ਪੰਜਾਬ ਦਾ ਕਾਰੋਬਾਰ ਤਬਾਹ ਕਰਨ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ।
ਇਸ ਮੌਕੇ ਜਿੰਮੀ, ਮਨਜੋਤ ਸਿੰਘ, ਪ੍ਰਿੰਸ, ਅਸ਼ੋਕ, ਅਜੇ ਮਹਾਜਨ, ਭਾਵੁਕ, ਮੁਕੇਸ਼ ਨੰਦਾ, ਰਿਸ਼ੂ, ਸੋਨੂੰ ਖਾਲਸਾ, ਵਿੱਕੀ, ਅਮਿਤ, ਨੀਲਮ ਬਾਜਵਾ, ਗੁਰਪ੍ਰੀਤ ਸਿੰਘ, ਗਗਨ, ਚਿੰਟੂ ਕੋਹਲੀ, ਦੀਪਕ, ਲਾਡੀ, ਬੋਧਰਾਜ, ਦਿਲਪ੍ਰੀਤ, ਅਜੈ ਸ਼ਰਮਾ ਆਦਿ ਹਾਜ਼ਰ ਸਨ।