Close

Recent Posts

ਹੋਰ ਗੁਰਦਾਸਪੁਰ ਪੰਜਾਬ

ਹੜ੍ਹ ਆਉਣ ਦੇ ਖਤਰੇ ਦੀ ਸੰਭਾਵਨਾ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਵਲੋਂ ਹੁਕਮ ਜਾਰੀ

ਹੜ੍ਹ ਆਉਣ ਦੇ ਖਤਰੇ ਦੀ ਸੰਭਾਵਨਾ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਵਲੋਂ ਹੁਕਮ ਜਾਰੀ
  • PublishedJuly 28, 2022

ਗੁਰਦਾਸਪੁਰ , 28 ਜੁਲਾਈ (ਮੰਨਣ ਸੈਣੀ )। ਜਨਾਬ ਮੁਹੰਮਦ ਇਸ਼ਫਾਕ, ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਾਰਸ਼ ਹੋ ਰਹੀਂ ਹੈ ਅਤੇ ਮੌਸਮ ਵਿਭਾਗ ਵਲੋਂ ਅਗਲੇ ਆਉਣ ਵਾਲੇ ਦਿਨਾਂ ਵਿੱਚ ਵੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਗਈ ਹੈ । ਇਸ ਲਈ ਜ਼ਿਲ੍ਹਾ  ਗੁਰਦਾਸਪੁਰ ਦੀਆਂ ਸ਼ਹਿਰੀ ਸਥਾਨਿਕ ਸੰਸਥਾਵਾਂ ਜਾਂ ਘੁਮਾਣ , ਕਲਾਨੋਰ ਵਰਗੇ ਵੱਡੇ ਕਸਬਿਆਂ ਦੇ ਨੀਵੇਂ ਇਲਾਕਿਆਂ ਵਿੱਚ ਹੜ੍ਹ ਆਉਣ ਦੇ ਖਤਰੇ ਦੀ ਸੰਭਾਵਨਾ ਹੈ । ਇਸ ਲਈ ਕਮਿਸ਼ਨਰ , ਨਗਰ ਨਿਗਮ , ਬਟਾਲਾ , ਕਾਰਜਕਾਰੀ ਇੰਜੀਨੀਅਰ , ਸੀਵਰੇਜ ਬੋਰਡ , ਬਟਾਲਾ ਅਤੇ ਗੁਰਦਾਸਪੁਰ , ਸਮੂਹ ਕਾਰਜ ਸਾਧਕ ਅਫ਼ਸਰ, ਨਗਰ ਕੌਂਸਲ , ਜ਼ਿਲ੍ਹਾ ਗੁਰਦਾਸਪੁਰ ਅਤੇ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਜ਼ਿਲ੍ਹਾ ਗੁਰਦਾਸਪੁਰ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੇ ਆਪਣੇ ਇਲਾਕਿਆਂ ਵਿੱਚ ਹੜ੍ਹਾਂ ਦੀ ਸਥਿਤੀ ਅਤੇ ਨੀਵੇਂ ਸਥਾਨਾਂ ਪਾਣੀ ਭਰਨ ਦੀ ਸਥਿਤੀ ਤੇ ਨਜਰ ਰੱਖ ਜਾਣੀ ਯਕੀਨੀ ਬਣਾਈ ਜਾਵੇ ਅਤੇ ਹੜ੍ਹ ਆਉਣ ਦੀ ਸੂਚਨਾਂ ਮਿਲਣ ਤੇ ਡੀਵਾਟਰਿੰਗ ਪੰਪਾਂ ਨੂੰ ਤੁਰੰਤ ਕਿਰਾਏ ਤੇ ਲੈ ਕੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਾਣੀ ਭਰਨ ਵਾਲੇ ਸਥਾਨਾਂ ਵਿੱਚੋਂ ਪਾਣੀ ਦਾ ਨਿਕਾਸ ਕੀਤਾ ਜਾਵੇ ਅਤੇ ਇਸ ਸਬੰਧੀ ਆਪਣੇ ਅਧੀਨ ਕੰਮ ਕਰਦੇ ਫੀਲਡ ਸਟਾਫ਼ ਤੋਂ ਹਰੇਕ ਇਕ ਘੰਟ ਬਾਅਦ ਦੀ ਸੂਚਨਾਂ ਪ੍ਰਾਪਤ ਕੀਤੀ ਜਾਵੇ ।

ਹੁਕਮਾਂ ਵਿੱਚ ਕਿਹਾ ਕਿ ਗਿਆ ਹੈ ਕਿ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ ) ਗੁਰਦਾਸਪੁਰ ਉਪਰੋਕਤ ਹੁਕਮਾਂ ਨੂੰ ਜ਼ਿਲ੍ਹੇ ਅੰਦਰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਵਾਉਣਾ ਯਕੀਨੀ ਬਣਾਉਗੇ । ਕਾਰਜਕਾਰੀ ਇੰਜੀਨੀਅਰ , ਸੀਵਰੇਜ ਬੋਰਡ , ਗੁਰਦਾਸਪੁਰ ਅਤੇ ਬਟਾਲਾ , ਕਾਰਜਕਾਰੀ ਇੰਜੀਨੀਅਰ , ਜਲ ਨਿਕਾਸ ਵਿਭਾਗ, ਗੁਰਦਾਸਪੁਰ ਅਤੇ ਕਾਰਜਕਾਰੀ ਇੰਜੀਨੀਅਰ , ਯੂ.ਬੀ.ਡੀ.ਸੀ. , ਗੁਰਦਾਸਪੁਰ ਮੰਡਲ , ਗੁਰਦਾਸਪੁਰ ਅਤੇ ਕਾਰਜਕਾਰੀ ਇੰਜੀਨੀਅਰ , ਯੂ.ਬੀ.ਡੀ.ਸੀ. ਮਾਧੋਪੁਰ ਮੰਡਲ , ਗੁਰਦਾਸਪੁਰ ਨੂੰ ਹਦਾਇਤ ਕੀਤੀ ਜਾਂਦੀ  ਹੈ ਸਾਰੇ ਦਰਿਆਵਾਂ /ਨਾਲਿਆਂ ਵਿੱਚੋਂ ਪਾਣੀ ਦੇ ਲੈਵਲ ਅਤੇ ਡਿਸਚਾਰਜ 24 ਘੰਟੇ 7 ਦਿਨ ਨਿਗਰਾਨੀ ਰੱਖੀ ਜਾਵੇ, ਖਤਰੇ ਵਾਲੇ ਸਥਾਨਾਂ ਦੇ ਪਾਣੀ ਦੇ ਲੈਵਲ ਅਤੇ ਡਿਸਚਾਰਜ ਦੀ ਜਾਣਕਾਰੀ 24 x 7 ਜ਼ਿਲ੍ਹਾ ਮੈਜਿਸਟਰੇਟ ਸੀਨੀਅਰ ਪੁਲਿਸ ਕਪਤਾਨ , ਗੁਰਦਾਸਪੁਰ ਅਤੇ ਬਟਾਲਾ , ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਅਤੇ ਸਮੂਹ ਉਪ ਮੰਡਲ ਮੈਜਿਸਟਰੇਟ , ਜ਼ਿਲ੍ਹਾ ਗੁਰਦਾਸਪੁਰ ਨਾਲ ਲਾਗਤਾਰ ਸਾਂਝੀ ਕੀਤੀ ਜਾਵੇ ।

ਹੁਕਮ ਵਿੱਚ ਕਿਹਾ ਗਿਆ ਹੈ ਕਿ ਨਿਗਰਾਨ , ਜਲ ਸਪਲਾਈ ਅਤੇ ਸੈਨੀਟੇਸ਼ਨ , ਗੁਰਦਾਸਪੁਰ , ਕਾਰਜਕਾਰੀ ਇੰਜੀਨੀਅਰ , ਸੀਵਰੇਜ ਬੋਰਡ , ਗੁਰਦਾਸਪੁਰ ਅਤੇ ਬਟਾਲਾ ਅਤੇ ਸਾਰੇ ਕਾਰਜਸਾਧਕ ਅਫ਼ਸਰ, ਨਗਰ ਕੌਂਸਲ , ਜ਼ਿਲ੍ਹਾ ਗੁਰਦਾਸਪੁਰ ਯਕੀਨੀ  ਬਣਾਉਣ ਕਿ ਪਾਣੀ ਦੀ ਕਲੋਰੀਨੇਸ਼ਨ ਹੋਵੇ ਅਤੇ ਜੇਕਰ ਹੜ੍ਹ ਕਾਰਨ ਕਿਸੇ ਖੇਤਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਵਿਘਣ ਪੈਂਦਾ ਹੈ ਤਾਂ ਤੁਰੰਤ ਇਸ ਦਾ ਬਦਲਵਾਂ ਪ੍ਰਬੰਧ ਕੀਤਾ ਜਾਵੇ । ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਇਸ ਸਾਰੇ ਕੰਮ ਦੀ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ ) ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ ) ਗੁਰਦਾਸਪੁਰ ਨਾਲ ਤਾਲਮੇਲ ਕਰਕੇ ਸੁਪਰਵੀਜ਼ਨ ਕਰਨਗੇ ।

Written By
The Punjab Wire