ਗੁਰਦਾਸਪੁਰ, 28 ਜੁਲਾਈ (ਮੰਨਣ ਸੈਣੀ)। ਜ਼ਿਲ੍ਹਾ ਗੁਰਦਾਸਪੁਰ ਅੰਦਰ ਪੈਂਦੀਆ ਨਗਰ ਕੌਸਲਾਂ ਅਧੀਨ ਸ਼੍ਰੀ ਹਰਗੋਬਿੰਦਪੁਰ, ਧਾਰੀਵਾਲ, ਕਾਦੀਆਂ, ਦੀਨਾਨਗਰ, ਗੁਰਦਾਸਪੁਰ, ਡੇਰਾ ਬਾਬਾ ਨਾਨਕ ਵਿੱਚ ਮਹਿਜ 32 ਕਲੋਨੀਆਂ ਹੀ ਪ੍ਰਵਾਨਤ ਹਨ। ਕਲੋਨਾਇਜਰਾਂ ਵੱਲੋਂ ਕਲੋਨੀ ਕੱਟਣ ਦੀਆ ਸ਼ਰਤਾਂ ਪੂਰੀਆ ਕੀਤੀਆਂ ਗਈਆ ਹਨ ਅਤੇ ਸਰਕਾਰੀ ਫੀਸ ਦੀ ਅਦਾਇਗੀ ਵੀ ਕੀਤੀ ਗਈ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਡੀਸੀ ਦਫਤਰ ਤੋਂ ਮਿਲੀ ਜਾਣਕਾਰੀ ਅਨੁਸਾਰ 27 ਜੁਲਾਈ ਤੱਕ ਸ਼੍ਰੀ ਹਰਗੋਬਿੰਦਪੁਰ ਵਿੱਚ ਕੋਈ ਵੀ ਕਲੋਨੀ ਪ੍ਰਵਾਨਤ ਨਹੀਂ ਹੈ। ਜਦਕਿ ਨਗਰ ਕੌਸ਼ਲ ਧਾਰੀਵਾਲ ਅਧੀਨ ਕੁਲ 8 ਪ੍ਰਵਾਨਤ, ਨਗਰ ਕੌਂਸਲ ਕਾਦੀਆਂ ਅੰਦਰ 1 ਪ੍ਰਵਾਨਤ, ਨਗਰ ਕੌਸਲ ਦੀਨਾਨਗਰ ਅੰਦਰ ਕੁਲ 3 ਪ੍ਰਵਾਨਤ, ਨਗਰ ਕੌਸਲ ਡੇਰਾ ਬਾਬਾ ਨਾਨਕ ਅੰਦਰ ਮਹਿਜ 1 ਅਤੇ ਨਗਰ ਕੌਸਲ ਗੁਰਦਾਸਪੁਰ ਅੰਦਰ 12 ਪ੍ਰਵਾਨਤ ਅਤੇ 7 ਕਲੋਨੀਆਂ ਐਸੀਆਂ ਹਨ ਜੋ ਲਾਈਸੈਂਸ ਪ੍ਰਾਪਤ ਪ੍ਰਵਾਨਤ ਹਨ। ਜਿਸ ਦੀ ਲਿਸਟ ਹੇਠ ਦਿੱਤੀ ਗਈ ਹੈ।
22 ਕਲੋਨੀਆਂ ਦੇ ਕੋਲੋਨਾਇਜ਼ਰਾਂ ਵੱਲੋਂ ਆਪਣੀਆਂ ਕਲੋਨੀਆਂ ਨੂੰ ਅਧਿਕਾਰਤ ਕਰਨ ਲਈ ਕੀਤਾ ਅਪਲਾਈ ਪਰ ਨਹੀਂ ਹੈ ਪ੍ਰਵਾਨਤ
ਇਸੇ ਤਰ੍ਹਾਂ ਨਗਰ ਕੌਸ਼ਲ ਗੁਰਦਾਸਪੁਰ ਅਧੀਨ ਕੁਲ 22 ਕਲੋਨੀਆਂ ਐਸੀਆਂ ਹਨ ਜਿਨ੍ਹਾਂ ਨੂੰ ਅਧਿਕਾਰਤ ਕਰਨ ਲਈ ਕਲੋਨਾਇਜ਼ਰਾ ਵੱਲੋਂ ਅਪਲਾਈ ਤਾਂ ਕੀਤਾ ਗਿਆ ਹੈ ਪਰ ਇਹ ਹਾਲੇ ਤੱਕ ਇਹ ਕਲੋਨੀਆਂ ਨੂੰ ਪ੍ਰਵਾਨਤਾ ਨਹੀਂ ਮਿਲੀ ਹੈ। ਕਈ ਕਲੋਨਾਈਜਰਾਂ ਵੱਲੋਂ ਹਾਲੇ ਤੱਕ ਸਰਕਾਰ ਦੀ ਬਣਦੀ ਫੀਸ ਵੀ ਨਹੀਂ ਅਦਾ ਕੀਤੀ ਗਈ ਯਾਂ ਉਨ੍ਹਾਂ ਦੇ ਕਾਗਜ਼ ਪੂਰੇ ਨਹੀਂ ਹਨ। ਇਨ੍ਹਾਂ ਕਲੋਨੀਆਂ ਦੀ ਲਿਸਟ ਹੇਠ ਦਿੱਤੀ ਗਈ ਹੈ।
ਨਗਰ ਕੌਸਿਲ ਗੁਰਦਾਸਪੁਰ ਅਧੀਨ ਪੈਂਦੀਆ ਹਨ 21 ਅਨ ਅਧਿਕਾਰਤ ਕਲੋਨੀਆਂ,ਵੇਖੋ ਲਿਸਟ
ਇਸੇ ਤਰ੍ਹਾਂ ਨਗਰ ਕੋਸਲ ਗੁਰਦਾਸਪੁਰ ਅੰਦਰ ਕੁੱਲ 21 ਕਲੋਨੀਆਂ ਐਸੀਂ ਹਨ ਜੋਂ ਅਨ ਅਧਿਕਾਰਤ ਹਨ ਅਤੇ ਇੱਥੇ ਕਈਆ ਕਲੋਨੀਆਂ ਵਿੱਚ ਨਾਜਾਇਜ ਉਸਾਰੀ ਵੀ ਕੀਤੀ ਗਈ ਸੀ। ਜਿਨ੍ਹਾਂ ਨੂੰ ਨਗਰ ਕੌਸ਼ਲ ਵੱਲੋ ਅਨ ਅਧਿਕਾਰਤ ਕਰਾਰ ਦਿੱਤਾ ਗਿਆ ਹੈ।