ਹੋਰ ਗੁਰਦਾਸਪੁਰ

ਸਨਾਤਨ ਧਰਮ ਦੇ ਪ੍ਰਚਾਰ ਦੇ ਨਾਲ-ਨਾਲ ਸਮਾਜ ਸੇਵਾ ਵੀ ਕਰੇਗਾ ਸਨਾਤਨ ਜਾਗਰਣ ਮੰਚ, ਬੈਠਕ ਵਿਚ ਅਚਾਨਕ ਪਹੁੰਚੇ ਸਵਰਨ ਸਲਾਰਿਆ

ਸਨਾਤਨ ਧਰਮ ਦੇ ਪ੍ਰਚਾਰ ਦੇ ਨਾਲ-ਨਾਲ ਸਮਾਜ ਸੇਵਾ ਵੀ ਕਰੇਗਾ ਸਨਾਤਨ ਜਾਗਰਣ ਮੰਚ, ਬੈਠਕ ਵਿਚ ਅਚਾਨਕ ਪਹੁੰਚੇ ਸਵਰਨ ਸਲਾਰਿਆ
  • PublishedJuly 19, 2022

ਗੁਰਦਾਸਪੁਰ 19 ਜੁਲਾਈ (ਰੋਹਿਤ ਗੁਪਤਾ)। ਸਨਾਤਨ ਜਾਗਰਣ ਮੰਚ ਦੀ ਇਕ ਵਿਸ਼ੇਸ਼ ਬੈਠਕ ਹਨੂੰਮਾਨ ਚੌਂਕ ਵਿਚ ਸਥਿਤ ਹੰਨੁਮਾਨ ਮੰਦਰ ਦੇ ਨਜ਼ਦੀਕ ਕੇ ਐਲ ਕੇ ਟਾਵਰ ਵਿਖੇ ਹੋਈ। ਮੰਚ ਦੇ ਸਰਪ੍ਰਸਤ ਵਿਨੋਦ ਕੋਹਲੀ ਦੀ ਪ੍ਰਧਾਨਗੀ ਹੇਠ ਹੋਈ ਇਸ ਬੈਠਕ ਵਿੱਚ ਸਨਾਤਨ ਜਾਗ੍ਰਿਤੀ ਅਤੇ ਸਨਾਤਨੀ ਕਾਰਜਾਂ ਤੇ ਸਮਾਗਮਾਂ ਦੇ ਪਰਚਾਰ ਪਰਸਾਰ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਧਾਨ ਪਵਨ ਸ਼ਰਮਾ ਨੇ ਦੱਸਿਆ ਕਿ ਬੈਠਕ ਵਿੱਚ ਸ਼ਹਿਰ ਦੇ ਬਹੁਤ ਸਾਰੇ ਪਤਵੰਤੇ ਨਾਗਰਿਕਾਂ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਬੈਠਕ ਵਿਚ ਸਨਾਤਨੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਅਤੇ ਵੱਧ ਤੋਂ ਵੱਧ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿੱਚ ਹਿੱਸਾ ਲੈਂਣ ਬਾਰੇ ਸਨਾਤਨ ਜਾਗਰਣ ਮੰਚ ਵੱਲੋਂ ਬਣਾਈਆਂ ਗਈਆਂ ਯੋਜਨਾਵਾਂ ਅਤੇ ਸ਼ੁਰੂ ਕੀਤੇ ਗਏ ਕਾਰਜਾਂ ਬਾਰੇ ਬੈਠਕ ਵਿੱਚ ਹਾਜ਼ਰ ਸ਼ਹਿਰ ਦੇ ਪਤਵੰਤੇ ਨਾਗਰਿਕਾਂ ਕੋਲੋਂ ਸੁਝਾਅ ਲਏ ਗਏ।

ਪਵਨ ਸ਼ਰਮਾ ਨੇ ਦੱਸਿਆ ਕਿ ‌ ਸ਼ਹਿਰ ਦੇ ਸਹਿਯੋਗੀ ਸੱਜਣਾਂ ਨੇ ਸੁਝਾਅ ਦਿੱਤੇ ਹਨ ਕਿ ਸਨਾਤਨ ਜਾਗਰਣ ਮੰਚ ਨੂੰ ਸ਼ਹਿਰ ਵਿਚ ਪਹਿਲਾਂ ਤੋਂ ਸ਼ੁਰੂ ਕੀਤੇ ਗਏ ਧਾਰਮਿਕ ਕਾਰਜ ਤਾਂ ਪਹਿਲਾਂ ਵਾਂਗ ਹੀ ਜਾਰੀ ਰੱਖਣੇ ਚਾਹੀਦੇ ਹਨ ਅਤੇ ਇਨ੍ਹਾਂ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਸਮਾਜਿਕ ਕੰਮਾਂ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਧਾਰਮਿਕ ਆਯੋਜਨ ਵੀ ਕਰਦੇ ਰਹਿਣਾ ਚਾਹੀਦਾ ਹੈ। ਸ਼ਹਿਰ ਵਾਸੀਆਂ ਨੇ ਸਨਾਤਨ ਜਾਗਰਣ ਮੰਚ ਦੀ ਮੈਂਬਰਸ਼ਿਪ ਲੈਣ ਬਾਰੇ ਵੀ ਆਪਣੀ ਦਿਲਚਸਪੀ ਦਿਖਾਈ।

ਉੱਥੇ ਹੀ ਬੈਠਕ ਵਿੱਚ ਅਚਾਨਕ ਪਹੁੰਚੇ ਉਘੇ ਸਮਾਜ ਸੇਵੀ ਅਤੇ‌ ਚਿੰਤਪੁਰਨੀ ਮੈਡੀਕਲ ਕਾਲਜ ਪਠਾਨਕੋਟ ਦੇ ਸੰਚਾਲਕ ਸਵਰਨ ਸਲਾਰੀਆ ਨੇ ਸਨਾਤਨ ਜਾਗਰਣ ਮੰਚ ਵੱਲੋਂ ਕੀਤੇ ਜਾ ਰਹੇ ਅਤੇ ਕੀਤੇ ਗਏ ਧਾਰਮਿਕ ਆਯੋਜਨਾਂ ਦੀ ‌ ਸ਼ਲਾਘਾ ਕੀਤੀ ਅਤੇ ਮੰਚ ਵੱਲੋਂ ਸ਼ੁਰੂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਵਿੱਚ ਵੀ ਹਰ ਤਰ੍ਹਾਂ ਦਾ ਸਹਿਯੋਗ ਅਤੇ ਸਹਾਇਤਾ ਦੇਣ ਦਾ ਵਾਅਦਾ ਵੀ ਕੀਤਾ।

Written By
The Punjab Wire