ਗੁਰਦਾਸਪੁਰ, 10 ਜੁਲਾਈ (ਮੰਨਣ ਸੈਣੀ)। ਥਾਣਾ ਸਿਟੀ ਦੀ ਪੁਲੀਸ ਨੇ ਰਿਹਾਇਸ਼ੀ ਉਸਾਰੀ ਦੀ ਥਾਂ ’ਤੇ ਵਪਾਰਕ ਉਸਾਰੀ ਕਰਵਾਉਣ ਅਤੇ ਸਰਕਾਰੀ ਕਰਮਚਾਰੀ ਦੇ ਕੰਮ ਰੁਕਾਵਟ ਪਾਉਣ ਦੇ ਦੋਸ਼ ਹੇਠ ਦੋ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਮਾਮਲਾ ਨਗਰ ਕੌੌਂਸਲ ਗੁਰਦਾਸਪੁਰ ਦੇ ਕਾਰਜ ਸਾਧਕ ਅਫਸਰ(ਈਓ)ਵਲੋਂ ਦਿੱਤੀ ਗਈ ਸ਼ਿਕਾਇਤ ਦੇ ਦਰਜ ਕੀਤਾ ਗਿਆ ਹੈ।
ਈਓ ਅਸ਼ੋਕ ਕੁਮਾਰ ਨੇ ਆਪਣੇ ਪੱਤਰ ਵਿੱਚ ਦੱਸਿਆ ਕਿ ਸਨੇਹ ਬੇਦੀ ਅਤੇ ਸਮਰਿਧੀ ਬੇਦੀ ਦੋਵੇਂ ਵਾਸੀ ਗੀਤਾ ਭਵਨ ਰੋਡ ਗੁਰਦਾਸਪੁਰ ਨੇ ਨਗਰ ਕੌਂਸਲ ਦਫ਼ਤਰ ਗੁਰਦਾਸਪੁਰ ਤੋਂ ਰਿਹਾਇਸ਼ੀ ਨਕਸ਼ਾ ਪਾਸ ਕਰਵਾਇਆ ਸੀ। ਪਰ ਉਕਤ ਵੱਲੋਂ ਰਿਹਾਇਸ਼ੀ ਉਸਾਰੀ ਦੀ ਥਾਂ ’ਤੇ ਵਪਾਰਕ ਉਸਾਰੀ ਕੀਤੀ ਜਾ ਰਹੀ ਸੀ। ਇਸ ਉਸਾਰੀ ਨੂੰ ਰੋਕਣ ਲਈ ਸਹਾਇਕ ਮਿਉਂਸਪਲ ਇੰਜਨੀਅਰ ਜਸਬੀਰ ਸਿੰਘ ਅਤੇ ਭਾਗ ਅਫ਼ਸਰ ਮਨਪ੍ਰੀਤ ਸਿੰਘ ਮੌਕੇ ’ਤੇ ਪੁੱਜੇ ਹੋਏ ਸਨ। ਪਰ ਮੁਲਜ਼ਮਾਂ ਨੇ ਉਸਾਰੀ ਬੰਦ ਨਹੀਂ ਕੀਤੀ।
ਇਸ ਸਬੰਧੀ ਜਾਂਚ ਅਧਿਕਾਰੀ ਐਸਆਈ ਹਰਮੇਸ਼ ਸਿੰਘ ਨੇ ਦੱਸਿਆ ਕਿ ਨਗਰ ਕੌਸ਼ਲ ਦੇ ਕਾਰਜ ਸਾਧਕ ਅਫਸਰ ਵੱਲੋਂ ਜਾਰੀ ਪੱਤਰ ਦੇ ਆਧਾਰ ਤੇ ਉਕਤ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।