ਗੁਰਦਾਸਪੁਰ, 6 ਜੁਲਾਈ (ਮੰਨਣ ਸੈਣੀ)। ਸ਼ਹਿਰ ਦੇ ਇੱਕ ਨਿੱਜੀ ਸਕੂਲ ਦੇ ਬਾਹਰ ਛੁੱਟੀ ਤੋਂ ਬਾਅਦ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇੱਕ ਜਮਾਤੀ ਨੇ ਆਪਣੇ ਦੂਜੇ ਸਹਿਪਾਠੀ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਜਿਸ ਤੋਂ ਬਾਅਦ ਜ਼ਖਮੀ ਵਿਦਿਆਰਥੀ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
ਜਾਣਕਾਰੀ ਦਿੰਦਿਆਂ ਜ਼ਖਮੀ ਬੱਚੇ ਜਸ਼ਨ ਦੇ ਤਾਇਆ ਕੁਲਦੀਪ ਸਿੰਘ ਨੇ ਦੱਸਿਆ ਕਿ ਬੱਚੇ ਦਾ ਪਿਤਾ ਵਿਦੇਸ਼ ਰਹਿੰਦਾ ਹੈ। ਹਰ ਰੋਜ਼ ਵਾਂਗ ਅੱਜ ਵੀ ਜਸ਼ਨ ਸਕੂਲ ਗਈ ਸੀ। ਜਮਾਤ ਵਿੱਚ ਉਸਦੇ ਨਾਲ ਪੜ੍ਹਦੇ ਵਿਦਿਆਰਥੀ ਨੇ ਉਸਦਾ ਗਲਤ ਨਾਮ ਲੈਣਾ ਸ਼ੁਰੂ ਕਰ ਦਿੱਤਾ। ਜਦੋਂ ਉਸ ਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਵਿਦਿਆਰਥੀ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਉਸ ਸਮੇਂ ਬਚਾਅ ਹੋ ਗਿਆ। ਪਰ ਜਦੋਂ ਜਸ਼ਨ ਸਕੂਲ ਤੋਂ ਬਾਹਰ ਆਇਆ ਤਾਂ ਵਿਦਿਆਰਥੀ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਦੂਜੇ ਪਾਸੇ ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਹਾਲੇ ਬੱਚਾ ਹਸਪਤਾਲ ਵਿੱਚ ਭਰਤੀ ਹੈ।ਠੀਕ ਹੋਣ ਤੋਂ ਬਾਅਦ ਦੋਨਾਂ ਕੋਲੋਂ ਲਿਖਤੀ ਲੈ ਕੇ ਦੋਣਾ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਕਤ ਬੱਚੇ ਕੋਲ ਤੇਜ਼ਧਾਰ ਹਥਿਆਰ ਕਿੱਥੋਂ ਆਇਆ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।