ਤਿੰਨ ਡਾਕਟਰਾਂ ਸਮੇਤ ਤਿੰਨ ਅਣਪਛਾਤੇ ਤੇ ਹੋਇਆ ਮਾਮਲਾ ਦਰਜ, ਉਪਰੇਸ਼ਨ ਦੋਰਾਨ ਗਈ ਸੀ ਮਹਿਲਾ ਦੀ ਜਾਨ

ਗੁਰਦਾਸਪੁਰ, 29 ਜੂਨ (ਮੰਨਣ ਸੈਣੀ)। ਮੰਗਲਵਾਰ ਨੂੰ ਸਿਵਲ ਲਾਈਨ ਰੋਡ ਤੇ ਸਥਿਤ ਇੱਕ ਅਸਪਤਾਲ ਅੰਦਰ ਅਪ੍ਰੇਰਸ਼ਨ ਦੋਰਾਨ ਕਥਿਤ ਤੌਰ ਤੇ ਵਰਤੀ ਗਈ ਲਾਪ੍ਰਵਾਹੀ ਦੇ ਦੋਸ਼ਾ ਦੇ ਚਲਦਿਆਂ ਹੋਈ ਇੱਕ ਮਹਿਲਾ ਦੀ ਮੌਤ ਤੋਂ ਬਾਅਦ ਥਾਣਾ ਸਿਟੀ ਦੀ ਪੁਲਿਸ ਵੱਲੋਂ ਤਿੰਨ ਡਾਕਟਰਾਂ ਸਮੇਤ ਤਿੰਨ ਅਣਪਛਾਤੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਮੁਕਦਮਾ ਸੁਖਰਾਜ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ 125/13 ਸਹੀਦ ਭਗਤ ਸਿੰਘ ਨਗਰ ਜੇਲ ਰੋਡ ਗੁਰਦਾਸਪੁਰ ਦੇ ਬਿਆਨਾਂ ਦੇ ਆਧਾਰ ਉੱਤੇ ਡਾ. ਹਰਭਜਨ ਸਿੰਘ ਭਾਟੀਆ, ਡਾ. ਮਨਜੀਤ ਸਿੰਘ , ਡਾ. ਸਾਹਿਨ ਵਾਸੀਆਂਨ ਗੁਰਦਾਸਪੁਰ ਅਤੇ ਤਿੰਨ ਅਣਪਛਾਤੇ ਵਿਅਕਤੀਆ ਪਰ ਦਰਜ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਦੀ ਉਸਦੀ ਪੱਤਨੀ ਪਰਿਮਲਦੀਪ ਕੋਰ ਉਮਰ ਕ੍ਰੀਬ 46 ਸਾਲ ਜੋ ਗੋਰਮਿੰਟ ਟੀਚਰ ਪਿੰਡ ਪਾਹੜਾ ਵਿਖੇ ਨੌਕਰੀ ਕਰਦੀ ਸੀ। ਉਹ ਆਪਣੀ ਪਤਨੀ ਨੂੰ ਭਾਟੀਆ ਹਾਸਪਤਾਲ ਗੁਰਦਾਸਪੁਰ ਵਿਖੇ ਪਿੱਤੇ ਦੀ ਪੱਥਰੀ ਦਾ ਇਲਾਜ ਕਰਾਉਣ ਲਈ ਲੈ ਕੇ ਆਇਆ ਸੀ ਅਤੇ ਵੱਕਤ ਦੋਪਹਰ ਕਰੀਬ 3.00 ਵਜੇ ਉਸਦੀ ਪਤਨੀ ਨੂੰ ਉਪਰੇਸਨ ਥੀਏਟਰ ਵਿੱਚ ਲੈ ਗਏ ਸੀ ਅਤੇ ਵੱਕਤ ਕ੍ਰੀਬ 4.15 ਤੇ ਸਟਾਫ ਨਰਸ ਨੇ ਆ ਕੇ ਦੱਸਿਆ ਕਿ ਤੁਹਾਡੀ ਪਤਨੀ ਦੇ ਸਾਹ ਘੱਟ ਆ ਰਹੇ ਹਨ। ਜਦ ਮੁਦਈ ਨੇ ਉਪਰੇਸਨ ਥੀਏਟਰ ਅੰਦਰ ਜਾ ਕੇ ਆਪਣੀ ਪਤਨੀ ਦੀ ਨਵਜ ਚੈਕ ਕਰਕੇ ਵੇਖਿਆ ਕਿ ਉਸਦੀ ਮੌਤ ਹੋ ਚੁੱਕੀ ਸੀ। ਉਸ ਵੱਲੋਂ ਦੋਸ਼ ਲਗਾਏ ਗਏ ਕਿ ਉੱਕਤ ਵਲੋਂ ਉਪਰੇਸਨ ਦੋਰਾਂਨ ਵਰਤੀ ਲਾਪ੍ਰਵਾਹੀ ਕਾਰਨ ਮੁਦਈ ਦੀ ਪਤਨੀ ਦੀ ਮੌਤ ਹੋਈ ਹੈ।

ਇਸ ਸਬੰਧੀ ਥਾਣਾ ਸਿਟੀ ਦੀ ਪੁਲਿਸ ਵੱਲੋ ਆਈਪੀਸੀ ਦੀ ਧਾਰਾ 304, 34 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Print Friendly, PDF & Email
www.thepunjabwire.com Contact for news and advt :-9814147333