Close

Recent Posts

ਹੋਰ ਗੁਰਦਾਸਪੁਰ ਪੰਜਾਬ

‘ਅਚਵੀਰਜ਼ ਪ੍ਰੋਗਰਾਮ’ ਨੇ ਇੱਕ ਕਦਮ ਹੋਰ ਅੱਗੇ ਜਾਂਦਿਆ ਪੁੱਟੀ ਨਵੀਂ ਪੁਲਾਂਘ, ‘ਮੈਂਟਰਸ਼ਿਪ ਪ੍ਰੋਗਰਾਮ’ ਦੀ ਕੀਤੀ ਸ਼ੁਰੂਆਤ-ਲੈਫਟੀਨੈਂਟ ਸਿਮਰਪ੍ਰੀਤ ਸਿੰਘ ਬਣੇ ਜ਼ਿਲ੍ਹੇ ਦੇ ਪਹਿਲੇ ਮੈਂਟਰ

‘ਅਚਵੀਰਜ਼ ਪ੍ਰੋਗਰਾਮ’ ਨੇ ਇੱਕ ਕਦਮ ਹੋਰ ਅੱਗੇ ਜਾਂਦਿਆ ਪੁੱਟੀ ਨਵੀਂ ਪੁਲਾਂਘ, ‘ਮੈਂਟਰਸ਼ਿਪ ਪ੍ਰੋਗਰਾਮ’ ਦੀ ਕੀਤੀ ਸ਼ੁਰੂਆਤ-ਲੈਫਟੀਨੈਂਟ ਸਿਮਰਪ੍ਰੀਤ ਸਿੰਘ ਬਣੇ ਜ਼ਿਲ੍ਹੇ ਦੇ ਪਹਿਲੇ ਮੈਂਟਰ
  • PublishedJune 21, 2022

ਜ਼ਿਲੇ ਦੇ ਅਚਵੀਰਜ਼, ‘ਮੈਂਟਰਸ਼ਿਪ ਪ੍ਰੋਗਰਾਮ’ ਜ਼ਰੀਏ ਵਿਦਿਆਰਥੀਆਂ ਨਾਲ ਹੋਣਗੇ ਰੂਬਰੂ

ਅਚੀਵਰਜ ਪ੍ਰੋਗਰਾਮ, ਸਟੋਰੀਜ਼ ਆਫ ਦ ਚੈਂਪੀਅਨਸ਼ਿਪ ਆਫ ਗੁਰਦਾਸਪੁਰ ਦਾ 87ਵਾਂ ਐਡੀਸ਼ਨ ਸਫਲਤਾਪੂਰਵਕ ਸਮਾਪਤ

ਗੁਰਦਾਸਪੁਰ, 21 ਜੂਨ (ਮੰਨਣ ਸੈਣੀ)। ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ 25 ਜੁਲਾਈ 2020 ਵਿਚ ਸ਼ੁਰੂ ਕੀਤੇ ਗਏ ‘ਅਚੀਵਰਜ਼ ਪ੍ਰੋਗਰਾਮ’ ਵਲੋਂ ਅੱਜ ਇੱਕ ਹੋਰ ਕਦਮ ਅੱਗੇ ਜਾਂਦਿਆਂ ਨਵੀਂ ਪੁਲਾਂਘ ਪੁੱਟੀ ਗਈ ਹੈ ਤੇ ਜ਼ਿਲੇ ਅੰਦਰ ‘ਮੈਂਟਰਸ਼ਿਪ ਪ੍ਰੋਗਰਾਮ ’ ਦੀ ਸ਼ੁਰੂਆਤ ਕੀਤੀ ਗਈ ਹੈ। ਲੈਫਟੀਨੈਂਟ ਸਿਮਰਪ੍ਰੀਤ ਸਿੰਘ, ਜ਼ਿਲੇ ਦੇ ਪਹਿਲੇ ਮੈਂਟਰ ਬਣ ਗਏ ਹਨ।

ਅੱਜ ‘ਅਚੀਵਰਜ ਪ੍ਰੋਗਰਾਮ ਸਟੋਰੀਜ਼ ਆਫ ਦ ਚੈਂਪੀਅਨਸ਼ਿਪ ਆਫ ਗੁਰਦਾਸਪੁਰ’ ਦੇ 87ਵੇਂ ਐਡੀਸ਼ਨ ਵਿਚ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ‘ਮੈਂਟਰਸ਼ਿਪ ਪ੍ਰੋਗਰਾਮ ’ ਦੀ ਸ਼ੁਰੂਆਤ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨਾਂ ਦੇ ਦਿਲ ਵਿਚ ਬਹੁਤ ਤਮੰਨਾ ਸੀ ਕਿ ਅਚੀਵਰਜ਼ ਪ੍ਰੋਗਰਾਮ ਨੂੰ ਹੋਰ ਨਵੇਂ ਦਿੱਸਹੱਦੇ ਵੱਲ ਲਿਜਾਇਆ ਜਾਵੇ ਅਤੇ ਜ਼ਿਲੇ ਦੇ ਅਚੀਵਰਜ਼, ਮੈਂਟਰਸ਼ਿਪ ਪ੍ਰੋਗਰਾਮ ਜ਼ਰੀਏ ਨੋਜਵਾਨ ਲੜਕੇ-ਲੜਕਿਆਂ ਨਾਲ ਜੁੜਕੇ ਉਨਾਂ ਨੂੰ ਜ਼ਿੰਦਗੀ ਵਿਚ ਅੱਗੇ ਵੱਧਣ ਲਈ ਉਤਸ਼ਾਹਤ ਤੇ ਗਾਈਡ ਕਰਨ। ਉਨਾਂ ਕਿਹਾ ਕਿ ਹੁਣ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੇ ਜ਼ਿਲ੍ਹੇ ਦੇ ਅਚੀਵਰਜ਼, ਵਿਦਿਆਰਥੀਆਂ ਦੇ ਮੈਂਟਰ (Mentorship- ਮਾਰਗਦਰਸ਼ਨ ) ਬਣਨਗੇ, ਤਾਂ ਜੋ ਉਹ ਵੀ ਆਪਣੇ ਸੰਜੋਏ ਸੁਪਨਿਆਂ ਨੂੰ ਪੂਰਾ ਸਕਣ। ਅਚੀਵਰਜ ਪ੍ਰੋਗਰਾਮ ਜੋ ਨਿਰੰਤਰ ਚੱਲ ਰਿਹਾ ਤੇ ਜਿਸਦੇ 87 ਐਡੀਸ਼ਨ ਹੋ ਚੁੱਕੇ ਹਨ, ਉਸ ਲਈ ਡਿਪਟੀ ਕਮਿਸ਼ਨਰ ਵਲੋਂ ਸਮੁੱਚੀ ਟੀਮ ਨੂੰ ਉਤਸ਼ਾਹਤ ਕਰਦਿਆਂ ਭਵਿੱਖ ਵਿਚ ਇਸੇ ਤਰਾਂ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਅੱਜ ਦੇ ਅਚੀਵਰਜ਼ ਪ੍ਰੋਗਰਾਮ ਵਿਚ ਵਿਸ਼ੇਸ ਮਹਿਮਾਨ ਵਜੋਂ ਡਾ. ਸੁਰਿੰਦਰ ਕੋਰ ਪਨੂੰ, ਐਮ.ਡੀ ਪਨੂੰ ਨਰਸਿੰਗ ਹੋਮ ਗੁਰਦਾਸਪੁਰ ਨੇ ਸ਼ਿਰਕਤ ਕੀਤੀ ਤੇ ਜਿਲੇ ਦੀਆਂ ਦੋ ਧੀਆਂ ਜਿਸ ਵਿਚ ਪਲਿੀ ਅਚੀਵਰਜ਼ ਰਜਨੀ ਬਾਲਾ, ਜੋ ਰਾਸ਼ਟਰੀ ਹਾਕੀ ਖਿਡਾਰਣ ਹੈ ਅਤੇ ਹੁਣ ਪੈਰਾ-ਮਿਲਟਰੀ ਫੋਰਸ ਵਿਚ ਸੇਵਾਵਾਂ ਨਿਭਾ ਰਹੇ ਹਨ ਅਤੇ ਦੂਸਰੀ ਅਚੀਵਰ ਡਾ. ਮਨਦੀਪ ਕੋਰ, ਜੋ ਬੈਚੂਲਰ ਆਫ ਹੋਮੀਓਪੈਥਿਕ ਮੈਡੀਸਨ ਐਂਡ ਸਰਜਰੀ ਦੀ ਡਿਗਰੀ ਪ੍ਰਾਪਤ ਹਨ, ਵਲੋਂ ਪ੍ਰੋਗਰਾਮ ਵਿਚ ਹਿੱਸਾ ਲਿਆ ਗਿਆ। ਇਸ ਮੌਕੇ ਹਰਪਾਲ ਸਿੰਘ ਸੰਧਾਵਾਲੀਆਂ ਜ਼ਿਲਾ ਸਿੱਖਿਆ ਅਫਸਰ (ਸ), ਡਾ. ਭਾਰਤ ਭੂਸ਼ਣ ਸਹਾਇਕ ਸਿਵਲ ਸਰਜਨ, ਹਰਜਿੰਦਰ ਸਿੰਘ ਕਲਸੀ ਜ਼ਿਲਾ ਲੋਕ ਸੰਪਰਕ ਅਫਸਰ ਗੁਰਦਾਸਪੁਰ, ਰਾਜੀਵ ਸਿੰਘ ਸੈਕਰਟਰੀ ਜਿਲਾ ਰੈੱਡ ਕਰਾਸ ਸੁਸਾਇਟੀ, ਪਿ੍ਰੰਸੀਪਲ ਅਤੇ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਜੂਮ ਮੀਟਿੰਗ ਜ਼ਰੀਏ ਸ਼ਮੂਲੀਅਤ ਕੀਤੀ ਗਈ। ਇਹ ਪ੍ਰੋਗਰਾਮ ਡਿਪਟੀ ਕਮਿਸ਼ਨਰ ਯੂ ਟਿਊਬ ਉੱਪਰ ਲਾਈਵ ਕੀਤਾ ਗਿਆ।

ਇਸ ਮੋਕੇ ਡਿਪਟੀ ਕਮਿਸ਼ਨਰ ਵਲੋਂ ਅਚੀਵਰਜ ਪ੍ਰੋਗਰਾਮ ਵਿਚ ਜ਼ਿਲਾ ਵਾਸੀਆਂ ਤੇ ਖਾਸਕਰਕੇ ਵਿਸ਼ੇਸ ਮਹਿਮਾਨ, ਦੋਨੇਂ ਅਚੀਵਰਜ, ਲੈਫਟੀਨੈਂਟ ਸਿਮਰਪ੍ਰੀਤ ਸਿੰਘ ਨੂੰ ਜੀ ਆਇਆ ਆਖਿਆ ਤੇ ਕਿਹਾ ਕਿ ਜਿਸ ਮੰਤਵ ਨੂੰ ਲੈ ਕੇ ਅਚੀਵਰਜ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਅੱਜ ਅਚੀਵਰਜ ਪ੍ਰੋਗਰਾਮ ਜ਼ਰੀਏ ਮੈਂਟਰਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਜੋ ਆਪਣੇ ਉਦੇਸ਼ ਵਿਚ ਸਫਲ ਹੋਇਆ ਹੈ। ਉਨਾਂ ਕਿਹਾ ਕਿ ਗੁਰਦਾਸਪੁਰ ਜ਼ਿਲੇ ਅੰਦਰ ਕਾਬਲੀਅਤ ਤੇ ਮਿਹਨਤਕਸ਼ ਲੋਕਾਂ ਦੀ ਬਹੁਤਾਤ ਹੈ ਅਤੇ ਅਚੀਵਰਜ ਪ੍ਰੋਗਰਾਮ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੋ ਨਿਬੜਿਆ ਹੈ। ਉਨਾਂ ਕਿਹਾ ਕਿ ਮੈਂਟਰਸ਼ਿਪ ਪ੍ਰੋਗਰਾਮ ਨਾਲ ਨੋਜਵਾਨ ਪੀੜ੍ਹੀ ਖਾਸਕਰਕੇ ਵਿਦਿਆਰਥੀ ਵਰਗ ਨੂੰ ਬਹੁਤ ਲਾਭ ਮਿਲੇਗਾ ਅਤੇ ਜਿਸ ਵਿਦਿਆਰਥੀ ਨੇ ਆਪਣੇ ਮਿਥੇ ਟੀਚੇ ਨੂੰ ਪ੍ਰਾਪਤ ਕਰਨਾ ਹੈ, ਉਹ ਉਸੇ ਫੀਲਡ ਦੇ ਮੈਂਟਰ ਨਾਲ ਅਟੈਚ ਹੋ ਜਾਵੇਗਾ,ਜਿਸ ਨਾਲ ਉਸਨੂੰ ਅੱਗੇ ਵੱਧਣ ਲਈ ਬਹੁਤ ਜ਼ਿਆਦਾ ਫਾਇਦਾ ਮਿਲੇਗਾ। ਉਨਾਂ ਜ਼ਿਲਾ ਸਿੱਖਿਆ ਅਫਸਰ ਗੁਰਦਾਸਪੁਰ ਨੂੰ ਕਿਹਾ ਕਿ ਉਹ ਜ਼ਿਲੇ ਦਾ ਸਾਰੇ ਸਕੂਲਾਂ/ਕਾਲਜਾਂ ( ਸਮੂਹ ਵਿੱਦਿਅਕ ਸੰਸਥਾਵਾਂ) ਦੇ ਪਿ੍ਰੰਸੀਪਲਾਂ ਨਾਲ ਸੰਪਰਕ ਕਰਕੇ ਵਿਦਿਆਰਥੀਆਂ ਦੀ ਸੂਚੀ ਤਿਆਰ ਕੀਤੀ ਜਾਵੇ ਅਤੇ ਉਸ ਉਪਰੰਤ ਮੈਂਟਰਾਂ (ਅਚੀਵਰਜ਼) ਨਾਲ ਤਾਲਮੇਲ ਕਰਵਾ ਕੇ ਘੱਟੋ ਘੱਟ ਹਫਤੇ ਵਿਚ ਦੋ ਵਾਰੀ ਵਿਦਿਆਰਥੀਆਂ ਤੇ ਸਬੰਧਤ ਮੈਂਟਰ ਦੀ ਗੱਲਬਾਤ/ਆਨਲਾਈਨ ਮੀਟਿੰਗ ਕਰਵਾਈ ਜਾਵੇ। ਉਨਾਂ ਅੱਗੇ ਕਿਹਾ ਕਿ ਮੈਂਟਰਸ਼ਿਪ ਪ੍ਰੋਗਰਾਮ ਗੁਰਦਾਸਪੁਰ ਜ਼ਿਲੇ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ, ਜਿਸਦੇ ਭਵਿੱਖ ਵਿਚ ਉਸਾਰੂ ਤੇ ਹਾਂਪੱਖੀ ਨਤੀਜੇ ਨਿਕਲਣਗੇ।

ਪ੍ਰੋਗਰਾਮ ਵਿਚ ਵਿਸ਼ੇਸ ਮਹਿਮਾਨ ਵਜੋਂ ਪਹੁੰਚੇ ਡਾ. ਪਨੂੰ ਨੇ ਕਿਹਾ ਕਿ ਜ਼ਿਲੇ ਲਈ ਮਾਣ ਵਾਲੀ ਗੱਲ ਹੈ ਕਿ ਡਿਪਟੀ ਕਮਿਸ਼ਨਰ ਗੁਰਦਸਾਪੁਰ ਦੀ ਅਗਵਾਈ ਹੇਠ ਪਹਿਲਾਂ ਸਫਲਤਾਪੂਰਵਕ ਅਚੀਵਰਜ ਪ੍ਰੋਗਰਾਮ ਚੱਲ ਰਿਹਾ ਹੈ ਅਤੇ ਅੱਜ ਇੱਕ ਹੋਰ ਨਵੀਂ ਪਹਿਲਕਦਮੀ ‘ਮੈਂਟਰਸ਼ਿਪ ਪ੍ਰੋਗਰਾਮ’ ਜ਼ਰੀਏ ਕੀਤੀ ਗਈ ਹੈ, ਜਿਸ ਨਾਲ ਜ਼ਿਲੇ ਦੇ ਵਿਦਿਆਰਥੀਆਂ ਨੂੰ ਬਹੁਤ ਫਾਇਦਾ ਮਿਲੇਗਾ।

ਇਸ ਮੌਕੇ ਅਚੀਵਰਜ਼ ਡਾ. ਮਨਦੀਪ ਕੋਰ ਨੇ ਗੱਲ ਕਰਦਿਆਂ ਦੱਸਿਆ ਕਿ ਜ਼ਿੰਦਗੀ ਵਿਚ ਅੱਗੇ ਵੱਧਣ ਲਈ ਸਭ ਤੋਂ ਪਹਿਲਾਂ ਆਪਣੇ ਟੀਚਾ ਨਿਰਧਾਰਤ ਕਰੋ, ਮੰਜਿਲ ਵੱਲ ਨਿਰੰਤਰ ਵੱਧਦੇ ਜਾਓ ਤੇ ਆਪਣੇ ਆਪ ਨੂੰ ਸਰਲ ਤੇ ਸਹਿਜ ਬਣਾਓ। ਉਨਾਂ ਕਿਹਾ ਕਿ ਬੇਸ਼ੱਕ ਪ੍ਰਸਥਿਤੀਆਂ ਸਾਡੇ ਅਨੁਕੂਲ ਨਹੀਂ ਚੱਲਦੀਆਂ ਪਰ ਮਨੋਸਥਿਤੀ ਨੂੰ ਅਸੀਂ ਆਪਣੇ ਕੰਟਰੋਲ ਵਿਚ ਕਰਕੇ ਆਪਣਾ ਮੁਕਾਮ ਹਾਸਲ ਕਰ ਸਕਦੇ ਹਾਂ।

ਦੂਸਰੇ ਅਚੀਵਰਜ਼ ਰਜਨੀ ਬਾਲਾ ਨੇ ਕਿਹਾ ਕਿ ਖੇਡਾਂ ਦੇ ਨਾਲ-ਨਾਲ ਪੜ੍ਹਾਈ ਕਰਨ ਲਈ ਬਹੁਤ ਮਿਹਨਤ, ਲਗਨ ਤੇ ਦ੍ਰਿੜ ਇੱਛਾ ਸ਼ਕਤੀ ਦੀ ਲੋੜ ਪੈਂਦੀ ਹੈ। ਉਨਾਂ ਦੱਸਿਆ ਕਿ ਲੜਕੀਆਂ ਨੂੰ ਜ਼ਿੰਦਗੀ ਵਿਚ ਅੱਗੇ ਵੱਧਣ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਮਾਪਿਆਂ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਉਹ ਜ਼ਿੰਦਗੀ ਵਿਚ ਅੱਗੇ ਵੱਧ ਰਹੀ ਹੈ। ਉਨਾਂ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਤੇ ਦ੍ਰਿੜ ਸੰਕਲਪ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਮੈਂਟਰਸ਼ਿਪ ਪ੍ਰੋਗਰਾਮ ਵਿਚ ਸ਼ਿਰਕਤ ਕਰਦਿਆਂ ਲੈਫਟੀਨੈਂਟ ਸਿਮਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੇ ਵੀ ਅਚੀਵਰਜ ਪ੍ਰੋਗਰਾਮ ਦੇ 72ਵੇਂ ਐਡੀਸ਼ਨ ਵਿਚ ਸ਼ਿਰਕਤ ਕੀਤੀ ਸੀ ਤੇ ਉਸ ਵੇਲੇ ਉਹ ਟਰੇਨਿੰਗ ਹਾਸਲ ਕਰ ਰਹੇ ਸਨ। ਉਨਾਂ ਕਿਹਾ ਕਿ ਉਹ ਬਹੁਤ ਖੂਸ਼ੀ ਮਹਿਸੂਸ ਕਰ ਰਹੇ ਹਨ ਕਿ ਉਹ ਦੂਸਰੇ ਨੋਜਵਾਨਾਂ ਨੂੰ ਵੀ ਅੱਗੇ ਵੱਧਣ ਲਈ ਪ੍ਰੇਰਿਤ ਕਰਨਗੇ।

ਪ੍ਰੋਗਰਾਮ ਦੇ ਆਖਰ ਵਿਚ ਡਿਪਟੀ ਕਮਿਸ਼ਨਰ ਨੇ ਜੂਮ ਮੀਟਿੰਗ ਤੇ ਯੂ ਟਿਊਬ ਨਾਲ ਜੁੜੇ ਜ਼ਿਲ੍ਹਾ ਵਾਸੀਆਂ ਦਾ ਧੰਨਵਾਦ ਕੀਤਾ ਤੇ ਜ਼ਿਲਾ ਰੈੱਡ ਕਰਾਸ ਸੁਸਾਇਟੀ ਵਲੋਂ ਅਚੀਵਰਜ਼ ਨੂੰ 5100-5100 ਰੁਪਏ ਦਾ ਮਾਣ ਸਨਮਾਨ ਦਿੱਤਾ।

ਦੱਸਣਯੋਗ ਹੈ ਕਿ ਹਰ ਸ਼ਨੀਵਾਰ ਸ਼ਾਮ 7.15 ਮਿੰਟ ’ਤੇ ਜੂਮ ਮੀਟਿੰਗ ਜ਼ਰੀਏ ‘ ਅਚੀਵਰਜ਼ ਪ੍ਰੋਗਰਾਮ’ ਦੀ ਪੇਸ਼ਕਾਰੀ ਹੁੰਦੀ ਹੈ।

Written By
The Punjab Wire