Close

Recent Posts

ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਜਾ ਰਹੇ ਮੁਫ਼ਤ ਮੈਡੀਕਲ ਕੈਂਪ ਬਣੇ ਲੋੜਵੰਦ ਲਈ ਸਹਾਰਾ: ਗਰਮੀ ਵਿੱਚ ਮਰੀਜ਼ ਨੂੰ ਖੱਜਲ ਖੁਆਰੀ ਤੋਂ ਬਚਾਉਣ ਲਈ ਉਨ੍ਹਾਂ ਤੱਕ ਖੁੱਦ ਪਹੁੰਚ ਕਰ ਰਹੀਆ ਮੈਡੀਕਲ ਟੀਮਾਂ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਜਾ ਰਹੇ ਮੁਫ਼ਤ ਮੈਡੀਕਲ ਕੈਂਪ ਬਣੇ ਲੋੜਵੰਦ ਲਈ ਸਹਾਰਾ: ਗਰਮੀ ਵਿੱਚ ਮਰੀਜ਼ ਨੂੰ ਖੱਜਲ ਖੁਆਰੀ ਤੋਂ ਬਚਾਉਣ ਲਈ ਉਨ੍ਹਾਂ ਤੱਕ ਖੁੱਦ ਪਹੁੰਚ ਕਰ ਰਹੀਆ ਮੈਡੀਕਲ ਟੀਮਾਂ
  • PublishedJune 17, 2022

ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡਾਂ ਅੰਦਰ ਲੱਗੇ 88 ਕੈਂਪਾਂ ਵਿੱਚ 2269 ਮਰੀਜਾਂ ਨੂੰ ਦਿੱਤੀ ਦਵਾਈ

ਸਰਹੱਦੀ ਖੇਤਰ ਡੇਰਾ ਬਾਬਾ ਨਾਨਕ ਦੇ ਇਲਾਵਾ ਕਲਾਨੋਰ ਤੇ ਬਹਿਰਾਮਪੁਰ  (ਦੀਨਾਨਗਰ ) ਦੇ ਸਰਹੱਦੀ ਪਿੰਡ ਵਿੱਚ ਲੱਗ ਰਹੇ ਨੇ ਮੁਫ਼ਤ ਮੈਡੀਕਲ ਕੈਂਪ

ਗੁਰਦਾਸਪੁਰ , 17 ਜੂਨ (ਮੰਨਣ ਸੈਣੀ)। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਜਾ ਰਹੇ ਮੁਫ਼ਤ ਮੈਡੀਕਲ ਕੈਂਪ ਲੋੜਵੰਦ ਲੋਕਾਂ ਲਈ ਸਹਾਰਾ ਬਣ ਰਹੇ ਹਨ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵਲੋਂ  ਡੇਰਾ ਬਾਬਾ ਨਾਨਕ  ਖੇਤਰ ਦੇ ਸਰਹੱਦੀ ਪਿੰਡਾਂ ਅੰਦਰ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਰੋਜ਼ਾਨਾ ਤਿੰਨ-ਤਿੰਨ  ਪਿੰਡਾਂ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ । ਜਿਸ ਰਾਹੀਂ ਮਰੀਜਾਂ ਦੀ ਜਾਂਚ ਕਰਨ ਉਪਰੰਤ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਗਰਮੀ ਵਿੱਚ ਮਰੀਜ਼ ਨੂੰ ਦਵਾਈ ਲਈ ਖੱਜਲ ਖੁਆਰ ਨਾ ਹੋਣਾ ਪਵੇਂ ਅਤੇ ਜਰੂਰਤ ਮੰਦ ਤੱਕ ਖੁੱਦ ਪਹੁੰਚ ਕਰ ਉਸਦਾ ਸਾਰ ਲਈ ਜਾਵੇਂ। ਜ਼ਿਲਾ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਇਨ੍ਹਾਂ ਕੈਂਪਾ ਕਾਰਣ ਲੋਕ ਜਿੱਥੇ ਕੈਂਪਾ ਤੋਂ ਹੀ ਵਧਿਆ ਦਵਾਈ ਲੈ ਕੇ ਦਵਾਇਆ ਤੇ ਹੋਣ ਵਾਲੇ ਮੋਟੇ ਖ਼ਰਚ ਤੋਂ ਬੱਚ ਰਹੇ ਹਨ ਉਥੇ ਹੀ ਪ੍ਰਸ਼ਾਸਨ ਦੀ ਸ਼ਲਾਘਾ ਕਰਦੇ ਵੀ ਦਿਖਦੇ ਹਨ।

ਇਸ ਸੰਬੰਧੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਅਤੇ ਸਿਹਤ ਵਿਭਾਗ ਵਲੋਂ ਸਰਹੱਦੀ ਪਿੰਡਾਂ ਅੰਦਰ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ 16 ਮਈ 2022 ਨੂੰ, ਡੇਰਾ ਬਾਬਾ ਨਾਨਕ ਖੇਤਰ ਦੇ ਪਿੰਡਾਂ ਲਈ ਮੈਡੀਕਲ ਵੈਨ ਰਵਾਨਾ ਕੀਤੀ ਗਈ ਸੀ । ਉਨ੍ਹਾਂ ਦੱਸਿਆ ਕਿ ਇਸ ਮੈਡੀਕਲ ਵੈਨ ਰਾਹੀਂ 16 ਮਈ ਤੋਂ 16 ਜੂਨ ਤੱਕ 88 ਮੁਫ਼ਤ ਮੈਡੀਕਲ ਕੈਂਪ ਲਗਾਏ ਜਾ ਚੁੱਕੇ ਹਨ, ਜਿਸ ਵਿੱਚ 2269 ਮਰੀਜਾਂ ਦਾ ਚੈੱਕਅੱਪ ਕਰਕੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ ਹਨ । ਉਨ੍ਹਾਂ ਦੱਸਿਆ ਕਿ ਪਹਿਲੇ ਹਫਤੇ 774 , ਦੂਜੇ ਹਫਤੇ 545 , ਤੀਜੇ ਹਫਤੇ468 , ਚੌਥੇ ਹਫਤੇ 319 ਅਤੇ ਪੰਜਵੇਂ ਹਫਤੇ ਦੌਰਾਨ 163 ਮਰੀਜਾਂ ਨੂੰ ਮੁਫ਼ਤ ਦਵਾਈ ਦਿੱਤੀ ਜਾ ਚੁੱਕੀ ਹੈ।

ਡੀਸੀ ਮੁਹੰਮਦ ਇਸ਼ਫਾਕ

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਿਸ ਤਰ੍ਹਾਂ ਡੇਰਾ ਬਾਬਾ ਨਾਨਕ ਖੇਤਰ ਦੇ ਸਰਹੱਦੀ ਪਿੰਡਾਂ ਅੰਦਰ ਮੈਡੀਕਲ ਵੈਨ ਰਾਹੀਂ ਡੇਰਾ ਬਾਬਾ ਨਾਨਕ ਖੇਤਰ ਦੇ ਸਰਹੱਦੀ ਪਿੰਡਾਂ ਅੰਦਰ ਮੈਡੀਕਲ ਵੈਨ ਰਾਹੀਂ ਮੁਫ਼ਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ, ਉਸੇ ਤਰ੍ਹਾਂ ਹੁਣ ਕਲਾਨੋਰ ਅਤੇ ਬਹਿਰਾਮਪੁਰ  (ਦੀਨਾਨਗਰ) ਦੇ ਸਰਹੱਦੀ ਪਿੰਡਾਂ ਅੰਦਰ ਮੈਡੀਕਲ ਵੈਨ ਭੇਜੀ ਜਾ ਰਹੀਂ ਹੈ , ਤਾਂ ਜੋ ਲੋਕਾਂ ਨੂੰ ਸਿਹਤ ਸਹੂਲਤਾਂ ਪੁਜਦਾ ਕੀਤੀਆਂ ਜਾ ਸਕਣ ।

ਉਨ੍ਹਾਂ ਦੱਸਿਆ ਕਿ ਮੈਡੀਕਲ ਵੈਨ ਭੇਜਣ ਦਾ ਮੁੱਖ ਮੰਤਵ ਸਰਹੱਦੀ ਪਿੰਡਾਂ ਦੇ ਲੋਕਾਂ ਜੋ ਦੂ ਸ਼ਹਿਰਾਂ/ਕਸਬਿਆਂ ਵਿੱਚ ਦਵਾਈਆਂ ਲੈਣ ਨਹੀਂ ਆ ਸਕਦੇ , ਉਨ੍ਹਾਂ ਦੀ ਸਹੂਲਤ ਲਈ ਮੈਡੀਕਲ ਵੈਨ ਭੇਜੀ ਜਾ ਰਹੀਂ ਹੈ , ਤੇ ਮੈਡੀਕਲ ਸਟਾਫ਼ ਵਲੋਂ ਪਿੰਡ ਵਿੱਚ ਕੈਂਪ ਲਗਾ ਕਿ ਮਰੀਜਾਂ ਦੀ ਜਾਂਚ ਕੀਤੀ ਜਾਂਦੀ ਹੈ ਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ ।

Written By
The Punjab Wire