ਗੁਰਦਾਸਪੁਰ, ਪਠਾਕਨੋਟ ਅਤੇ ਜੰਮੂ ਕਸ਼ਮੀਰ ਦੇ ਨਾਲ ਲੱਗਦੀ ਪਾਕਿਸਤਾਨੀ ਦੀ ਸਰਹੱਦ ਤੋਂ ਮੰਗਵਾਓਂਦੇ ਸਨ ਨਸ਼ੇ ਦੀ ਖੇਪ
ਗੁਰਦਾਸਪੁਰ, 17 ਜੂਨ (ਮੰਨਣ ਸੈਣੀ)। ਸੀਆਈਏ ਸਟਾਫ਼ ਵਲੋਂ ਇੱਕ ਵੱਡੀ ਇੰਨਪੁਟ ਮਿਲਣ ਤੋਂ ਬਾਅਦ ਉਸ ਉਪਰ ਕਾਰਵਾਈ ਕਰਦੇ ਹੋਏ ਅੰਤਰ ਰਾਸ਼ਟਰੀ ਪੱਧਰ ਦੇ ਦੋ ਤਸਕਰਾਂ ਨੂੰ ਗ੍ਰਿਰਫ਼ਤਾਰ ਕੀਤਾ ਗਿਆ ਹੈ। ਥਾਣੇ ਅੰਦਰ ਦਰਜ ਐਫ਼ਆਈਆਰ ਅਨੂਸਾਰ ਇਹ ਤਸਕਰ ਗੁਰਦਾਸਪੁਰ, ਪਠਾਨਕੋਟ ਅਤੇ ਜੰਮੂ ਕਸ਼ਮੀਰ ਦੇ ਨਾਲ ਲੱਗਦੀ ਅੰਤਰ ਰਾਸ਼ਟਰੀ ਸਰਹੱਦ ਜਰਿਏ ਪਾਕਿਸਤਾਨ ਤੋਂ ਨਸ਼ੇ ਦੀ ਖੇਪ ਮੰਗਵਾ ਕੇ ਅੱਗੇ ਵੇਚਦੇ ਸਨ।ਜਿਸ ਸਬੰਧੀ ਥਾਣਾ ਸਦਰ ਦੀ ਪੁਲਿਸ ਵੱਲੋਂ ਭਾਰਤੀ ਪਾਸਪੋਰਟ ਐਕਟ, ਵਿਦੇਸ਼ੀ ਐਕਟ, ਅਧਿਕਾਰਤ ਭੇਦ ਐਕਟ , ਸੂਚਨਾ ਤਕਨਾਲੋਜੀ ਐਕਟ, ਐਨਡੀਪੀਐਸ ਅਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਥਾਣਾ ਸਦਰ ਅੰਦਰ ਸੀਆਈਏ ਸਟਾਫ਼ ਦੇ ਇੰਚਾਰਜ ਵਿਸ਼ਵ ਨਾਥ ਵਲੋਂ ਕਰਵਾਏ ਗਏ ਦਰਜ ਮਾਮਲੇ ਚ ਲਿੱਖਿਆ ਗਿਆ ਕਿ ਉਹ ਪੁਲਿਸ ਪਾਰਟੀ ਨਾਲ ਨਾਕਾ ਟੀ ਪੁਆਇੰਟ ਆਲੇਚੱਕ ਦੋਰਾਗਲਾ ਰੋਡ ਗੁਰਦਾਸਪੁਰ ਤੇ ਵੀਰਵਾਰ ਨੂੰ ਮੋਜੂਸ ਸਨ। ਇਸੇ ਦੌਰਾਨ ਉਨ੍ਹਾਂ ਨੂੰ ਮੁਖਬਰ ਖਾਂਸ ਨੇ ਇਤਲਾਹ ਦਿਤੀ ਕਿ ਧਲਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਅੱਕੂ ਮਸਤਕੇ ਜਿਲਾ ਫਿਰੋਜਪੁਰ 2.ਬਿਕਰਮਜੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਜੱਟਾ ਥਾਣਾ ਸਰਹਾਲੀ ਜਿਲਾ ਤਰਨਤਾਰਨ ਅਤੇ ਇਨ੍ਹਾਂ ਦੇ ਦੋ ਹੋਰ ਸਾਥੀ ਜੱਸਾ ਜਗੀਰਦਾਪ ਵਾਸੀ ਤਰਨਤਾਰਨ ਅਤੇ ਜਰਮਨ ਉਰਫ਼ ਖੋਤਾ ਵਾਸੀ ਝਬਾਲ ਜ਼ਿਲ੍ਹਾ ਤਰਨਤਾਰਨ ਨਸ਼ੀਲੇ ਪਦਾਰਥ ਦੀ ਤਸਕਰੀ ਦਾ ਧੰਦਾ ਕਰਦੇ ਹਨ। ਇਹ ਦੋਸ਼ੀ ਗੁਰਦਾਸਪੁਰ, ਪਠਾਨਕੋਟ, ਜੰਮੂ ਕਸ਼ਮੀਰ ਨਾਲ ਲਗਦੀ ਅੰਤਰ ਰਾਸ਼ਰਟੀ ਸਰਹੱਦ ਜੋ ਪਾਕਿਸਤਾਨ ਨਾਲ ਲਗਦੀ ਹੈ ਤੋਂ ਨਸ਼ੀਲੇ ਪਦਾਰਥ ਮੰਗਵਾ ਕੇ ਅੱਗੇ ਤਸਕਰੀ ਕਰਦੇ ਹਨ।
ਮੁਖਬਰ ਨੇ ਦੱਸਿਆ ਕਿ ਧਲਵਿੰਦਰ ਸਿੰਘ ਅਤੇ ਬਿਕਰਮਜੀਤ ਸਿੰਘ ਦੋਨੇ ਥਾਰ ਗੱਡੀ ਤੇ ਸਵਾਰ ਹੋ ਕੇ ਨਸ਼ੀਲਾ ਪਦਾਰਥ ਲੇਣ ਜਾ ਰਹੇ ਹਨ ਅਤੇ ਜੱਸਾ ਜਗੀਰਦਾਰ ਅਤੇ ਜਰਮਨ ਉਰਫ ਖੋਤਾ ਪਹਿਲਾ ਤੋ ਹੀ ਕਰੇਟਾ ਕਾਰ ਤੇ ਸ੍ਰੀਨਗਰ ਤੋ ਨਸ਼ੀਲੇ ਮਾਲ ਦੀ ਖਰੀਦ ਲਈ ਗਏ ਹਨ। ਜੇਕਰ ਇਨ੍ਹਾਂ ਬਾਰੀਕੀ ਨਾਲ ਇਨ੍ਹਾਂ ਦੀ ਚੈਕਿੰਗ ਕੀਤੀ ਜਾਵੇ ਤਾਂ ਗੱਡੀ ਸਮੇਤ ਨਸ਼ੀਲੇ ਪਦਾਰਥ ਕਾਬੂ ਆ ਸਕਦੇ ਹਨ। ਮੁਖਬਿਰ ਅਨੁਸਾਰ ਉਨ੍ਹਾਂ ਕੋਲੋਂ ਪੁਲਿਸ ਨੂੰ ਨਜਾਇਜ਼ ਅਸਲਾ ਅਤੇ ਹੋਰ ਸੀਕਰੇਟ ਕਾਗਜ਼ਾਤ ਮਿਲਣ ਦੀ ਵੀ ਉਮੀਂਦ ਹੈ।
ਜਿਸ ਤੇ ਉਕਤ ਚਾਰੇ ਦੋਸ਼ੀਆਨ ਦੇ ਖਿਲਾਫ ਮੁੱਕਦਮਾ ਦਰਜ ਕਰ ਦੌਸ਼ੀ ਧਲਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਅੱਕੂ ਮਸਤਕੇ ਜਿਲਾ ਫਿਰੋਜਪੁਰ ਅਤੇ ਬਿਕਰਮਜੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਜੱਟਾ ਥਾਣਾ ਸਰਹਾਲੀ ਜਿਲਾ ਤਰਨਤਾਰਨ ਨੂੰ ਗ੍ਰਿਫਤਾਰ ਕਰਕੇ ਬੰਦ ਹਵਾਲਾਤ ਥਾਣਾ ਕਰਾਇਆ ਗਿਆ। ਇਸ ਮੌਕੇ ਪੁਲਿਸ ਨੇ ਦੂਸਰੀ ਗੱਡੀ ਤਾਂ ਫੜ ਲਈ ਪਰ ਨਾ ਤਾ ਪੁਲਿਸ ਨੂੰ ਕੋਈ ਨਸ਼ੀਲਾ ਪਦਾਰਥ ਮਿਲਿਆਂ ਅਤੇ ਨਾ ਹੀ ਦੋ ਦੂਜੇ ਦੋਸ਼ਿਆ ਦੀ ਗ੍ਰਿਫ਼ਤਾਰੀ।
ਇਸ ਸੰਬੰਧੀ ਐਸਪੀ (ਡੀ) ਮੁਕੇਸ਼ ਕੁਮਾਰ ਦਾ ਕਹਿਣਾ ਹੈ ਕਿ ਥਾਣਾ ਸਦਰ ਅੰਦਰ ਇਹ ਮਾਮਲਾ ਮੁਖ਼ਬਰ ਦੀ ਨਿਸ਼ਾਨਦੇਹੀ ਦੇ ਆਧਾਰ ’ਤੇ ਦਰਜ ਕਰ ਉਕਤ ਦੋਹਾਂ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਕਿ ਇਹ ਹਾਲੇ ਸਾਫ਼ ਨਹੀਂ ਆਇਆ ਕਿ ਉਹ ਦੋਵੋ ਤਸਕਰ ਪਾਕਿਸਤਾਨ ਤੋਂ ਨਸ਼ਾ ਮੰਗਵਾਉਂਦੇ ਸਨ। ਉਨ੍ਹਾਂ ਦੱਸਿਆ ਕਿ ਭਗੌੜੇ ਦੋਸ਼ੀ ਜੱਸਾ ਖਿਲਾਫ ਪਹਿਲਾਂ ਹੀ ਅਸਲਾ ਐਕਟ ਅਤੇ ਨਸ਼ੀਲੇ ਪਦਾਰਥਾਂ ਦੇ ਤਹਿਤ ਮਾਮਲਾ ਦਰਜ ਹੈ। ਜਦੋਂ ਕਿ ਬਾਕੀ ਸਾਰਿਆਂ ਦਾ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਰਿਮਾਂਡ ’ਤੇ ਲਿਆ ਗਿਆ ਹੈ। ਜਿਸ ਵਿੱਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਵੱਲੋਂ ਦੋਹੋਂ ਨੂੰ ਫ਼ੜਣ ਲਈ ਟੀਮਾਂ ਛਾਪੇਮਾਰੀ ਕਰ ਰਹਿਆਂ ਹਨ ਅਤੇ ਪੁਲਿਸ ਨੂੰ ਵੱਡੀ ਬਰਾਮਦਗੀ ਹੋਣ ਦੀ ਉਮੀਦ ਹੈ।