ਗੁਰਦਾਸਪੁਰ, 16 ਜੂਨ (ਮੰਨਣ ਸੈਣੀ)। ਪਾਵਰਕਾਮ ਵੱਲੋਂ ਇੱਕ ਵੱਡੀ ਕਾਰਵਾਈ ਕਰਦੇ ਹੋਏ ਬਿਜ਼ਲੀ ਚੋਰੀ ਕਰ ਰਹੇ ਇੱਕ ਸਰਪੰਚ ਨੂੰ ਮੋਟਾ ਜੁਰਮਾਨਾ ਕੀਤਾ ਗਿਆ ਹੈ। ਸਰਪੰਚ ਦੀ ਸਿਕਾਇਤ ਪਟਿਆਲਾ ਫੋਨ ਰਾਹੀਂ ਕੀਤੀ ਗਈ ਸੀ ਅਤੇ ਪਠਾਨਕੋਟ ਦੇ ਐਮਐਮਡੀਐਸ ਦੀ ਫਲਾਇਂਗ ਟੀਮ ਵੱਲੋਂ ਮੌਕੇ ਤੇ ਜਾਂਚ ਕਰ ਸਰਪੰਚ ਨੂੰ ਚੋਰੀ ਕਰਦੇ ਹੋਇਆ ਫੜਿਆ।
ਇਸ ਸੰਬੰਧੀ ਜਾਣਕਾਰੀ ਦੇਂਦੇ ਹੋਏ ਦੇਹਾਤੀ ਉਪ ਮੰਡਲ ਇੰਜ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਕਿਸੇ ਵੱਲੋਂ ਪਟਿਆਲਾ ਮੁੱਖ ਦਫ਼ਤਰ ਫੋਨ ਤੇ ਸ਼ਿਕਾਇਤ ਕੀਤੀ ਗਈ ਸੀ ਕਿ ਪਿੰਡ ਹੱਲਾ ਦਾ ਸਰਪੰਚ ਸਰਬਜੀਤ ਸਿੰਘ ਦੇ ਘਰ ਬਿਜ਼ਲੀ ਚੋਰੀ ਹੋ ਰਹੀ ਹੈ। ਸ਼ਿਕਾਇਤ ਉਪਰ ਕਾਰਵਾਈ ਕਰਦੇ ਹੋਏ ਪਟਿਆਲਾ ਤੋਂ ਪਠਾਨਕੋਟ ਟੀਮ ਨੂੰ ਚੈਕਿੰਗ ਲਈ ਭੇਜਿਆ ਗਿਆ। ਟੀਮ ਨੇ ਜੱਦ ਜਾ ਕੇ ਚੈਕ ਕੀਤਾ ਤਾਂ ਬਿਜ਼ਲੀ ਦਾ ਮੀਟਰ ਬੰਦ ਪਿਆ ਸੀ ਅਤੇ ਸਰਪੰਚ ਵੱਲੋਂ ਸਰੇਆਮ ਚੋਰੀ ਕੀਤੀ ਜਾ ਰਹੀ ਸੀ। ਇਸ ਸੰਬੰਧੀ ਉਨ੍ਹਾਂ ਦੱਸਿਆ ਕਿ ਸਰਪੰਚ ਸਰਬਜੀਤ ਸਿੰਘ ਨੂੰ ਮੌਕੇ ਤੇ ਹੀ 3 ਲ਼ੱਖ 10 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ। ਇਸ ਸੰਬੰਧੀ ਕਾਰਵਾਈ ਨੂੰ ਲੈਕੇ ਥਾਣਾ ਵੇਰਕਾ ਵਿੱਚ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਲੋਕਾਂ ਤੋਂ ਅਪੀਲ ਕੀਤੀ ਕਿ ਉਹ ਬਿਜ਼ਲੀ ਚੋਰੀ ਨਾ ਕਰਨ ਅਤੇ ਜੇਕਰ ਕੋਈ ਬਿਜ਼ਲੀ ਦੀ ਚੋਰੀ ਕਰਦਾ ਫੜੀਆਂ ਜਾਵੇਗਾ ਤਾਂ ਉਸ ਖਿਲਾਫ਼ ਵਿਭਾਗ ਵੱਲੋਂ ਜੁਰਮਾਨੇ ਦੇ ਨਾਲ ਨਾਲ ਕਾਰਵਾਈ ਵੀ ਕੀਤੀ ਜਾਵੇਗੀ।