ਫਿਰੋਜ਼ਪੁਰ, 16 ਜੂਨ (ਦ ਪੰਜਾਬ ਵਾਇਰ)। ਇੰਡੀਅਨ ਨੇਵਲ ਅਕੈਡਮੀ ਕੇਰਲਾ ਤੋਂ ਪਾਸ ਹੋ ਕੇ ਫ਼ਿਰੋਜਪੁਰ ਜ਼ਿਲ੍ਹੇ ਦੇ ਪਿੰਡ ਕਰਮੁੂਵਾਲਾ ਦੇ ਵਸਨੀਕ ਅਮਤੇਸ਼ਵਰ ਸਿੰਘ ਨੇ ਭਾਰਤੀ ਨੇਵੀ ਵਿੱਚ ਸਬ ਲੈਫਟੀਨੈਂਟ ਦਾ ਰੈਂਕ ਹਾਸਿਲ ਕੀਤਾ ਹੈ। ਜਿਸ ਨਾਲ ਉਨ੍ਹਾਂ ਨੇ ਪਰਿਵਾਰ ਅਤੇ ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਅਮਤੇਸ਼ਵਰ ਸਿੰਘ ਸਰਦਾਰ ਰਾਜਬੀਰ ਸਿੰਘ ਸੰਧੂ ਅਤੇ ਮਾਤਾ ਗਰਮੇਲ ਕੋਰ ਸੰਧੂ ਦੇ ਬੇਟੇ ਹਨ। ਇਨ੍ਹਾਂ ਦੇ ਪਿਤਾ ਕਿਸਾਨ ਦੇ ਨਾਲ ਨਾਲ ਪਿੰਡ ਦੇ ਨੰਬਰਦਾਰ ਵੀ ਹਨ ਅਤੇ ਮਾਤਾ ਘਰ ਦਾ ਕੰਮ ਕਾਜ ਕਰਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਲੈਫਟੀਨੈਂਟ ਅਮਤੇਸ਼ਵਰ ਸਿੰਘ ਨੇ ਦੱਸਿਆ ਕਿ ਉਹਨਾਂ ਆਪਣੀ ਦੱਸਵੀ ਤੱਕ ਦੀ ਪੜਾਈ ਦਸ਼ਮੇਸ਼ ਪਬਲਿਕ ਸਕੂਲ ਫਰੀਦਕੋਟ ਚ ਪੂਰੀ ਕੀਤੀ। ਇਸੇ ਸਕੂਲ ਅੰਦਰ 2016 ਅੰਦਰ ਇਹ ਦੱਸਵੀ ਪਾਸ ਕੀਤੀ ਅਤੇ ਫੇਰ ਖੰਡੂਰ ਸਾਹਿਬ ਦੇ ਨਿਸ਼ਾਨ ਏ ਸਿੱਖੀ ਤੋਂ ਜਮਾ ਦੋ ਪਾਸ ਕੀਤੀ। ਅਮਤੇਸ਼ਵਰ ਸਿੰਘ ਨੇ ਦੱਸਿਆ ਕਿ ਉਨ੍ਹਾਂ 2017 ਵਿੱਚ ਪਹਿਲੇ ਹੀ ਵਾਰ ਐਨਡੀਏ / ਆਈਐਨਏ ਦਾ ਪੇਪਰ ਕਲੀਅਰ ਕਰ ਲਿਆ ਅਤੇ ਕੇਰਲ ਦੇ ਅਜ਼ਹੀਮਾਲਾ ਇੰਡੀਅਨ ਨੇਵਲ ਅਕੈਡਮੀ ਵਿੱਚ ਦਾਖਿਲ ਹੋ ਗਏ। ਉਸਨੇ 3 ਸਾਲਾਂ ਦੀ ਸਖ਼ਤ ਸਿਖਲਾਈ ਦੇ ਨਾਲ ਨੈਸ਼ਨਲ ਡਿਫੈਂਸ ਅਕੈਡਮੀ ਖੜਗਵਾਲਾ (ਪੁਣੇ) ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ।ਉਹਨਾਂ ਦੱਸਿਆ ਕਿ ਉਨ੍ਹਾਂ ਵੱਲੋਂ 28 ਮਈ 2022 ਨੂੰ ਬਤੋਰ ਸਬ ਲੈਫਟੀਨੈਂਟ ਅਤੇ ਮਕੈਨੀਕਲ ਇੰਜੀਰਿੰਗ ਵਿੱਚ ਬੀ-ਟੈਕ ਦੀ ਡੀਗਰੀ ਹਾਸਿਲ ਕੀਤੀ।
ਪਾਸਿੰਗ ਆਊਟ ਪਰੇਡ ਦੌਰਾਨ ਲੈਫਟੀਨੈਂਟ ਅਮਤੇਸ਼ਵਰ ਸਿੰਘ ਦੀ ਵਰਦੀ ‘ਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਗੋਲਡਨ ਸਟ੍ਰਾਇਪਸ ਲਗਾ ਕੇ ਗਰਵ ਮਹਸੂਸ ਕੀਤਾ।