ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ

ਸਰਕਾਰ ਨੇ ਮਾਲ ਵਿਭਾਗ ਦੇ ਹੜਤਾਲ ਤੇ ਗਏ ਕਰਮਚਾਰੀਆਂ ਨੂੰ ਦਿੱਤੀ ਹਿਦਾਇਤ, NO WORK NO PAY ਤੁਰੰਤ ਕੰਮ ਤੇ ਹਾਜ਼ਿਰ ਹੋਣ ਦੇ ਆਦੇਸ਼, ਹੜਤਾਲ ਨੂੰ ਐਲਾਨਿਆਂ ਗੈਰ ਕਾਨੂੰਨੀ

ਸਰਕਾਰ ਨੇ ਮਾਲ ਵਿਭਾਗ ਦੇ ਹੜਤਾਲ ਤੇ ਗਏ ਕਰਮਚਾਰੀਆਂ ਨੂੰ ਦਿੱਤੀ ਹਿਦਾਇਤ, NO WORK NO PAY ਤੁਰੰਤ ਕੰਮ ਤੇ ਹਾਜ਼ਿਰ ਹੋਣ ਦੇ ਆਦੇਸ਼, ਹੜਤਾਲ ਨੂੰ ਐਲਾਨਿਆਂ ਗੈਰ ਕਾਨੂੰਨੀ
  • PublishedJune 6, 2022

ਚੰਡੀਗੜ੍ਹ, 6 ਜੂਨ (ਦ ਪੰਜਾਬ ਵਾਇਰ)। ਪੰਜਾਬ ਸਰਕਾਰ ਦੇ ਮਾਲ ਤੇ ਪੁਨਰਵਾਸ ਵਿਭਾਗ ਵੱਲੋਂ ਹੜਤਾਲ ਤੇ ਗਏ ਕਰਮਚਾਰੀਆਂ ਨੂੰ ਤੁਰੰਤ ਕੰਮ ਤੇ ਹਾਜ਼ਿਰ ਹੋਣ ਦੀ ਹਿਦਾਇਤ ਦੇ ਦਿੱਤੀ ਗਈ ਹੈ। ਸਰਕਾਰ ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਕਿ ਉਨ੍ਹਾਂ ਦੀ ਹੜਤਾਲ ਗੈਰ ਕਾਨੂੰਨੀ ਐਲਾਨ ਦਿੱਤੀ ਗਈ ਹੈ। ਕਿਉਂਕਿ ਹੜਤਾਲ ਕਾਰਨ ਪੰਜਾਬ ਦੀ ਆਮ ਜਨਤਾ ਨੂੰ ਪਰੇਸ਼ਾਨੀ ਦਾ ਸਾਮਨਾ ਕਰਨਾ ਪੈ ਰਿਹਾ। ਸਰਕਾਰ ਨੇ ਸਾਫ਼ ਕੀਤਾ ਕਿ ਹੜਤਾਲ ਦੌਰਾਨ ਇਹਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਕੋਈ ਕੰਮ ਨਹੀਂ ਕੀਤਾ ਗਿਆ। ਜਿਸ ਲਈ ਨੋ ਵਰਕ ਨੋ ਪੇ ਦੇ ਸਿਧਾਂਤ ਅਨੂਸਾਰ ਉਹਨਾਂ ਨੂੰ ਤਨਖ਼ਾਹ ਨਹੀਂ ਦਿੱਤੀ ਜਾਵੇਗੀ ਅਤੇ ਹੜਤਾਲ ਦੌਰਾਨ ਦਫ਼ਚਰ ਵਿੱਚ ਹਾਜ਼ਿਰ ਨਾ ਹੋਣ ਦੇ ਸਮੇਂ ਨੂੰ ਬ੍ਰੇਕ ਇੰਨ ਸਰਵਿੱਸ ਮੰਨਿਆ ਜਾਵੇਗਾ। ਇਸ ਸੰਬੰਧੀ ਪੰਜਾਬ ਦੇ ਸਾਰੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ।

Written By
The Punjab Wire