Close

Recent Posts

ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਮੰਤਰੀ ਕਟਾਰੂਚੱਕ ਨੇ ਕੀਤਾ ਤਹਿਸੀਲ ਪਠਾਨਕੋਟ ਦਾ ਦੌਰਾ: ਰਜਿਸਟ੍ਰੀ ਕਾਉਂਟਰ ਤੇ ਮਿਲਿਆ ਬੱਸ ਇੱਕ ਕਰਮਚਾਰੀ: ਕਿਹਾ ਗੈਰ ਹਾਜਿਰ ਰਹਿਣ ਵਾਲੇ ਕਰਮਚਾਰੀਆਂ ਤੇ ਹੋਵੇਗੀ ਕਾਰਵਾਈ

ਮੰਤਰੀ ਕਟਾਰੂਚੱਕ ਨੇ ਕੀਤਾ ਤਹਿਸੀਲ ਪਠਾਨਕੋਟ ਦਾ ਦੌਰਾ: ਰਜਿਸਟ੍ਰੀ ਕਾਉਂਟਰ ਤੇ ਮਿਲਿਆ ਬੱਸ ਇੱਕ ਕਰਮਚਾਰੀ: ਕਿਹਾ ਗੈਰ ਹਾਜਿਰ ਰਹਿਣ ਵਾਲੇ ਕਰਮਚਾਰੀਆਂ ਤੇ ਹੋਵੇਗੀ ਕਾਰਵਾਈ
  • PublishedJune 6, 2022

ਪਠਾਨਕੋਟ: 6 ਜੂਨ 2022 (ਮੰਨਣ ਸੈਣੀ)। ਪੰਜਾਬ ਸਰਕਾਰ ਸਰਕਾਰੀ ਦਫਤਰਾਂ ਅੰਦਰ ਆਮ ਲੋਕਾਂ ਨੂੰ ਹਰ ਸੁਵਿਧਾ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਿਸੇ ਵੀ ਕੀਮਤ ਤੇ ਡਿਉਟੀ ਵਿੱਚ ਕੌਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡਿਉਟੀ ਦੌਰਾਨ ਗੈਰ ਹਾਜ਼ਿਰ ਰਹਿਣ ਵਾਲੇ ਕਿਸੇ ਵੀ ਹਾਲਤ ਵਿੱਚ ਬਖ਼ਸ਼ੇ ਨਹੀਂ ਜਾਣਗੇਂ ਅਤੇ ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਸ਼ਬਦ ਪੰਜਾਬ ਦੇ ਖੁਰਾਕ , ਸਿਵਲ ਸਪਲਾਈ ਅਤੇ ਖਪਤਮਾਲ ਮਾਮਲੇ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੋਮਵਾਰ ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਤਹਿਸੀਲ ਪਰਿਸਰ ਵਿਖੇ ਰਜਿਸਟ੍ਰੀ ਕਾਊਂਟਰ ਦੀ ਚੈਕਿੰਗ ਦੋਰਾਨ ਕਹੇ।

ਤਹਿਸੀਲ ਪਠਾਨਕੋਟ ਵਿਖੇ ਰਜਿਸਟ੍ਰਰੀ ਕਾਊਂਟਰ ਤੇ ਕੀਤੀ ਗਈ ਚੈਕਿੰਗ ਦੌਰਾਨ ਮੰਤਰੀ ਵੱਲੋਂ ਇਹ ਪਾਇਆ ਗਿਆ ਕਿ ਉਸ ਸਮੇਂ ਕੇਵਲ ਇੱਕ ਹੀ ਕਰਮਚਾਰੀ ਡਿਊਟੀ ਤੇ ਸੀ ਅਤੇ ਬਾਕੀ ਸਾਰੀਆਂ ਸੀਟਾਂ ਖਾਲੀ ਪਈਆਂ ਹੋਈਆ ਸਨ। ਉਨ੍ਹਾਂ ਵਲੋਂ ਪੁੱਛਣ ਤੇ ਮੋਜੂਦ ਕਰਮਚਾਰੀ ਬਾਕੀ ਕਰਮਚਾਰੀਆਂ ਬਾਰੇ ਕੋਈ ਸਪੱਸਟ ਜਵਾਬ ਨਹੀਂ ਦੇ ਸਕਿਆ। ਉਨ੍ਹਾਂ ਸਖ਼ਤ ਸ਼ਬਦਾ ਵਿੱਚ ਕਿਹਾ ਕਿ ਗੈਰ ਹਾਜਰ ਕਰਮਚਾਰੀਆਂ ਤੇ ਕਾਰਵਾਈ ਕੀਤੀ ਜਾਵੇਗੀ। ਮੰਤਰੀ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤ ਦੇਣ ਲਈ ਪਹਿਲਾ ਤੋਂ ਹੀ ਸਰਕਾਰੀ ਵਿਭਾਗੀ ਅਧਿਕਾਰੀਆ ਨੂੰ ਹਦਾਇਤਾਂ ਦਿੱਤੀਆਂ ਹੋਈਆਂ ਹਨ ਪਰ ਇਸ ਦੇ ਬਾਵਜੂਦ ਵੀ ਸਰਕਾਰੀ ਕਰਮਚਾਰੀ ਡਿਊਟੀ ਟਾਈਮ ਦੋਰਾਨ ਵੀ ਅਪਣੀਆਂ ਸੀਟਾਂ ਤੋਂ ਗੈਰ ਹਾਜਿਰ ਰਹਿੰਦੇ ਹਨ ਜਿਸ ਦਾ ਖਮਿਆਜਾ ਆਮ ਜਨਤਾ ਨੂੰ ਭੁਗਤਨਾ ਪੈਂਦਾ ਹੈ, ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਕੈਬਨਿਟ ਮੰਤਰੀ ਪੰਜਾਬ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਸੇਵਾ ਕੇਂਦਰ ਦੀ ਵੀ ਚੈਕਿੰਗ ਕੀਤੀ ਗਈ ਜਿੱਥੇ ਸਭ ਕੂਝ ਠੀਕ ਪਾਇਆ ਗਿਆ। ਉਨ੍ਹਾ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀਆਂ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ, ਤਾਂ ਜੋ ਜਨਤਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ।

Written By
The Punjab Wire