ਕ੍ਰਾਇਮ ਗੁਰਦਾਸਪੁਰ ਪੰਜਾਬ

ਹੁਣ ਖੈਰ ਨਹੀਂ: ਕਿਰਾਏਦਾਰਾਂ ਦੀ ਜਾਣਕਾਰੀ ਸਾਂਝੀ ਨਾ ਕਰਨ ਵਾਲੇਆਂ ਖਿਲਾਫ਼ ਪੁਲਿਸ ਹੋਈ ਸਖ਼ਤ, ਗੁਰਦਾਸਪੁਰ ਦੇ ਦੋ ਮਾਲਿਕ ਮਕਾਨਾਂ ਤੇ ਹੋਇਆ ਮਾਮਲਾ ਦਰਜ

ਹੁਣ ਖੈਰ ਨਹੀਂ: ਕਿਰਾਏਦਾਰਾਂ ਦੀ ਜਾਣਕਾਰੀ ਸਾਂਝੀ ਨਾ ਕਰਨ ਵਾਲੇਆਂ ਖਿਲਾਫ਼ ਪੁਲਿਸ ਹੋਈ ਸਖ਼ਤ, ਗੁਰਦਾਸਪੁਰ ਦੇ ਦੋ ਮਾਲਿਕ ਮਕਾਨਾਂ ਤੇ ਹੋਇਆ ਮਾਮਲਾ ਦਰਜ
  • PublishedJune 2, 2022

ਗੁਰਦਾਸਪੁਰ, 2 ਜੂਨ (ਮੰਨਣ ਸੈਣੀ)। ਉਹਨਾਂ ਮਕਾਨ ਮਾਲਿਕਾਂ ਖਿਲਾਫ਼ ਗੁਰਦਾਸਪੁਰ ਪੁਲਿਸ ਨੇ ਸਖ਼ਤੀ ਕਰ ਦਿੱਤੀ ਹੈ ਜੋਂ ਆਪਣੇ ਕਿਰਾਏਦਾਰ ਦੀ ਜਾਣਕਾਰੀ ਅਤੇ ਵੈਰੀਫਿਕੇਸ਼ਨ ਕਰਵਾਏ ਬਗੈਰ ਕਿਰਾਏਦਾਰਾਂ ਨੂੰ ਆਪਣੇ ਘਰ ਅਤੇ ਕਮਰੇ ਕਿਰਾਏ ਤੇ ਦੇ ਰਹੇ ਹਨ। ਥਾਨਾ ਸਿਟੀ ਅੰਦਰ ਇਹਨਾਂ ਹੀ ਦੋ ਮਕਾਨ ਮਾਲਿਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਨਾ ਸਿਟੀ ਦੇ ਪ੍ਰਮੁਖ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਹੁਣ ਐਸੇ ਮਕਾਨ ਮਾਲਿਕਾਂ ਖਿਲਾਫ਼ ਕੜੀ ਕਾਰਵਾਈ ਕਰੇਗੀ।

ਦੱਸਣਯੋਗ ਹੈ ਕਿ ਪਿਛਲੇ ਦਿਨੀਂ ਗੁਰਦਾਸਪੁਰ ਅੰਦਰ ਔਰਤਾਂ ਸਮੇਤ ਕੁਝ ਦੋਸ਼ੀਆਂ ਨੂੰ ਪੁਲਿਸ ਨੇ ਗਿਰਫ਼ਤਾਰ ਕੀਤਾ ਸੀ ਅਤੇ ਉਹਨਾਂ ਕੋਲੋ ਅਸਲਾ, ਹੇਰੋਇਨ ਅਤੇ ਡਰਗ ਮਨੀ ਵੀ ਬਰਾਮਦ ਹੋਈ ਸੀ। ਉਹ ਲੋਕ ਬਾਹਰੀਂ ਜਿਲੇ ਅਤੇ ਰਾਜਾਂ ਤੋਂ ਸਨ ਅਤੇ ਗੁਰਦਾਸਪੁਰ ਕਿਰਾਏ ਤੇ ਕਮਰੇ ਲੈ ਕੇ ਰਹਿ ਰਹੇ ਸਨ। ਉਕਤ ਕਿਰਾਏਦਾਰਾਂ ਦੇ ਮਾਲਿਕ ਮਕਾਨਾਂ ਨੇ ਇਹਨਾਂ ਦੀ ਨਾ ਤਾਂ ਵੈਰਿਫਿਕੇਸ਼ਨ ਕਰਵਾਉਣ ਲਈ ਕੋਈ ਅਰਜ਼ੀ ਦਿੱਤੀ ਅਤੇ ਨਾ ਹੀ ਪੁਲਿਸ ਨੂੰ ਇਸ ਬਾਬਤ ਸੂਚਿਤ ਕੀਤਾ। ਜਿਸ ਦੇ ਚਲਦਿਆਂ ਇਹ ਲੋਕ ਬਾਹਰੀ ਰਾਜਾਂ ਤੋਂ ਹਥਿਆਰ ਲਿਆ ਕੇ ਇੱਥੇ ਸਪਲਾਈ ਕਰਨ ਦਾ ਕੰਮ ਕਰਦੇ ਰਹੇ। ਜਿਸ ਤੇ ਗੁਰਦਾਸਪੁਰ ਦੇ ਐਸਐਸਪੀ ਹਰਜੀਤ ਸਿੰਘ ਨੇ ਕੜਾ ਰੁੱਖ ਅਪਣਾਇਆ ਅਤੇ ਮਕਾਨ ਮਾਲਿਕਾਂ ਖਿਲਾਫ਼ ਵੀ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ।

ਇਹਦਾ ਆਦੇਸ਼ਾ ਦੇ ਕਾਰਨ ਥਾਨਾ ਸਿਟੀ ਦੀ ਪੁਲਿਸ ਨੇ ਰਾਕੇਸ ਕੁਮਾਰ ਪੁੱਤਰ ਰਾਮ ਚੰਦ ਮੁਹੱਲਾ ਸੰਕਰ ਨਗਰ ਗਲੀ ਚਾਟ ਨਗਰ ਗੁਰਦਾਸਪੁਰ ਅਤੇ ਰਾਮੇਸ ਕੁਮਾਰ ਪੁੱਤਰ ਗੰਡਾ ਰਾਮ ਮੁੁਹੱਲਾ ਇਸਲਾਮਾਬਾਦ ਗੋਪਾਲ ਸਾਹ ਰੋਡ ਗੁਰਦਾਸਪੁਰ ਦੇ ਖਿਲਾਫ ਪੰਜਾਬ ਸਰਕਾਰ ਦੇ ਹੁਕਮਾਂ ਦੇ ਉਲੰਘਣਾ ਕਰਕੇ ਧਾਰਾ 188 ਅਧੀਨ ਮਾਮਲਾ ਦਰਜ ਕਰ ਲਿਆ ਹੈ।

ਇਸ ਸੰਬੰਧੀ ਐਸ.ਐਚ.ਓ ਗੁਰਮੀਤ ਸਿੰਘ ਨੇ ਦੱਸਿਆ ਕਿ ਐਸਐਸਪੀ ਹਰਜੀਤ ਸਿੰਘ ਦੇ ਨਿਰਦੇਸ਼ਾ ਅਤੇ ਡਿਪਟੀ ਕਮਿਸ਼ਨਰ ਵਲੋਂ ਜਾਰੀ ਆਦੇਸ਼ਾ ਦੀ ਸਖ਼ਤੀ ਨਾਲ ਪਾਲਨਾ ਕਰਦੇ ਹਏ ਉਕਤ ਪਰਚੇ ਦਰਜ ਕੀਤੇ ਗਏ ਹੈ। ਉਹਨਾਂ ਕਿਹਾ ਕਿ ਹੁਣ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਹਰ ਉਸ ਮਕਾਨ ਮਾਲਿਕ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ ਜੋਂ ਕਿਰਾਏਦਾਰਾਂ ਸੰਬੰਧੀ ਜਾਣਕਾਰੀ ਪੁਲਿਸ ਨਾਲ ਸਾਂਝੀ ਨਹੀਂ ਕਰਦਾ। ਉਹਨਾਂ ਕਿਹਾ ਕਿ ਹਰੇਕ ਮਕਾਨ ਮਾਲਿਕ ਕਿਰਾਏਦਾਰਾਂ ਦੀ ਸਾਂਝ ਕੇਂਦਰ ਤੋਂ ਜਾ ਕੇ ਵੈਰਿਫਿਕੇਸ਼ਨ ਕਰਵਾਉਣ ਅਤੇ ਪੁਲਿਸ ਦਾ ਸਹਿਯੋਗ ਕਰਨ। ਉਹਨਾਂ ਦੱਸਿਆ ਕਿ ਪੁਲਿਸ ਆਪਣੇ ਪੱਥਰ ਤੇ ਵੀ ਕਿਰਾਏ ਤੇ ਦਿੱਤੀਆਂ ਦੁਕਾਨਾਂ ਘਰਾਂ ਦੀ ਜਾਂਚ ਕਰ ਰਹੀ ਹੈ।

Written By
The Punjab Wire