ਪ੍ਰਧਾਨ ਮੰਤਰੀ ਯੋਜਨਾ ਤਹਿਤ ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਨਾਲ 31 ਮਈ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਕਰਨਗੇ ਵੀਡੀਓ ਕਾਨਫਰੰਸ

ਗੁਰਦਾਸਪਰ , 26 ਮਈ ( ਮੰਨਣ ਸੈਣੀ ) । ਸ. ਰਵਿੰਦਰਪਾਲ ਸਿੰਘ ਸੰਧੂ , ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਦਾਸਪੁਰ ਦੀ ਪ੍ਰਧਾਨਗੀ ਹੇਠ 31 ਮਈ ਨੂੰ ਭਾਰਤ ਸਰਕਾਰ  ਵਲੋਂ ਪ੍ਰਧਾਨ ਮੰਤਰੀ  ਯੋਜਨਾ ਤਹਿਤ ਜ਼ਿਲ੍ਹੇ ਵਿੱਚ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ  ਸਬੰਧੀ ਲਾਭ ਲੈ ਰਹੇ ਯੌਗ ਲਾਭਪਾਤਰੀਆਂ ਨਾਲ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਵੀਡੀਓ ਕਾਨਫਰੰਸ  ਕਰਨ ਸਬੰਧੀ  ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ।

       ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਧੂ  ਨੇ ਕਿਹਾ ਕਿ 31 ਮਈ ਨੂੰ ਐਸ.ਐਸ.ਐਮ.  ਕਾਲਜ ਦੀਨਾਨਗਰ  ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ ,ਜਿਸ ਲਈ ਸਬੰਧਤ  ਵਿਭਾਗ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ , ਵਾਟਰ ਸਪਲਾਈ  ਅਤੇ ਸੈਨੀਟੇਸ਼ਨ , ਪੇਂਡੂ ਵਿਭਾਗ ਦੇ ਅਦਾਰੇ, ਸਿਹਤ ਵਿਭਾਗ, ਜ਼ਿਲ੍ਹਾ ਫੂਡ ਸਪਲਾਈ ਤੇ ਕੰਟਰੌਲਰ ਵਿਭਾਗ, ਐਲ.ਡੀ.ਐਮ. ਗੁਰਦਾਸਪੁਰ , ਖੇਤੀਬਾੜੀ ਵਿਭਾਗ ਸਮੇਤ ਸਬੰਤਿਧ ਵਿਭਾਗਾਂ ਨੂੰ ਸਮਾਗਮ ਦੀਆਂ ਤਿਆਰੀਆਂ ਨੇਪਰੇ ਚਾੜਣ ਦੀ ਹਦਾਇਤ ਕੀਤੀ । ਉਨ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਵਿਭਾਗ ਨਾਲ ਸਬੰਧਤ ਚੱਲ ਰਹੀਆਂ ਸਕੀਮਾਂ ਦੇ ਲਾਭਪਾਤਰੀਆਂ ਨੂੰ ਸਮਾਗਮ ਵਿੱਚ ਲਿਆਉਣ  ਦੇ ਪਾਬੰਦ ਹੋਣਗੇ ।

       ਇਸ ਮੌਕੇ ਬੁੱਧੀਰਾਜ , ਸੈਕਟਰੀ ਜ਼ਿਲ੍ਹਾ ਪ੍ਰੀਸ਼ਦ , ਐਕਸੀਅਨ ਵਿਜੈ ਕੁਮਾਰ , ਬੀ.ਡੀ.ਪੀ.ਓ. ਸ੍ਰੀਮਤੀ ਅਮਨਦੀਪ ਕੌਰ , ਜਿੰਦਰਪਾਲ ਸਿੰਘ, ਐਸ.ਡੀ.ਓ., ਕੰਵਰਜੀਤ ਰੱਤੜਾ , ਡਾ. ਅਰਵਿੰਦ ਮਨਚੰਦਾ , ਸੀ.ਡੀ.ਪੀ.ਓ. ਕੋਮਲਪ੍ਰੀਤ ਕੌਰ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।

Print Friendly, PDF & Email
www.thepunjabwire.com