40 ਸਾਲਾਂ ਤੋਂ ਰੇਲਵੇ ਦੀ ਜਮੀਨ ਤੇ ਨਜਾਇਜ਼ ਕਬਜ਼ਾ ਕਰ ਘਰ ਪਰਿਵਾਲ ਪਾਲ ਰਹੇ ਹਨ ਦੁਕਾਨਦਾਰ
ਗੁਰਦਾਸਪੁਰ, 13 ਮਈ (ਮੰਨਣ ਸੈਣੀ)। ਸ਼ਹਿਰ ਦੇ ਮੰਡੀ ਚੌਕ ਤੋਂ ਸ਼ਹਿਰ ਦੇ ਰੇਲਵੇ ਫਾਟਕ ਤੱਕ ਲੋਕਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਅਖ਼ਿਰ ਰੇਲਵੇ ਵਿਭਾਗ ਵੱਲੋਂ ਢਾਹ ਦਿੱਤਾ ਗਿਆ। ਰੇਲਵੇ ਵੱਲੋਂ ਚਲਾਏ ਗਏ ਜੇ.ਸੀ.ਬੀ ਦੇ ਪੰਜੇ ਨੇ ਕੁਝ ਕੂ ਘੰਟੇ ਅੰਦਰ ਸਾਰੇ ਨਾਜ਼ਾਇਜ ਕਬਜ਼ ਢਾਹ ਦਿੱਤੇ। ਜਿਸ ਕਾਰਨ ਪਿਛਲੇ ਕਈ ਸਾਲਾਂ ਤੋਂ ਉਸ ਨਾਜ਼ਾਇਜ ਥਾਂ ਤੇ ਕਾਬਜ਼ ਹੋ ਕਾਰੋਬਾਰ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਲੋਕਾਂ ਤੋਂ ਕਾਰੋਬਾਰ ਖੁੱਸ ਗਿਆ। ਨਾਜ਼ਾਇਜ ਹਟਾਏ ਗਏ ਕਬਜ਼ੇ ਵਿੱਚ ਟਰੱਕ ਯੂਨਿਅਨ ਦਾ ਦਫਤਰ ਵੀ ਸ਼ਾਮਿਲ ਸੀ।
![](https://thepunjabwire.com/wp-content/uploads/2022/05/WhatsApp-Image-2022-05-13-at-3.48.44-PM-1.jpeg)
ਦੱਸਣਯੋਗ ਹੈ ਕਿ ਉਕਤ ਜਗ੍ਹਾ ‘ਤੇ ਪਿਛਲੇ ਕਰੀਬ 40 ਸਾਲਾਂ ਤੋਂ ਦੁਕਾਨਦਾਰਾਂ ਨੇ ਖੋਖੇ ਬਣਾ ਕੇ ਰੇਲਵੇ ਵਿਭਾਗ ਦੀ ਜਾਇਦਾਦ ‘ਤੇ ਕਬਜ਼ਾ ਕੀਤਾ ਹੋਇਆ ਸੀ |ਭਾਵੇਂ ਰੇਲਵੇ ਵਿਭਾਗ ਵੱਲੋਂ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਨੋਟਿਸ ਵੀ ਜਾਰੀ ਕੀਤੇ ਗਏ ਸਨ ਪਰ ਇਸ ਦੇ ਬਾਵਜੂਦ ਦੁਕਾਨਦਾਰ ਨਾਜਾਇਜ਼ ਕਬਜ਼ੇ ਨਹੀਂ ਛੱਡ ਰਹੇ ਸਨ। ਇੱਕ ਮਹੀਨਾ ਪਹਿਲਾਂ ਜਦੋਂ ਰੇਲਵੇ ਵਿਭਾਗ ਕੋਠੀਆਂ ਹਟਾਉਣ ਲਈ ਆਇਆ ਸੀ ਤਾਂ ਉਸ ਸਮੇਂ ਅਧਿਕਾਰੀਆਂ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਤੋਂ ਬਾਅਦ ਰੇਲਵੇ ਵਿਭਾਗ ਨੂੰ ਖੋਖੇ ਹਟਾਏ ਬਿਨਾਂ ਹੀ ਬੇਰੰਗ ਪਰਤਨਾ ਪਿਆ ਸੀ। ਪਰ ਸੁੱਕਰਵਾਰ ਨੂੰ ਨੋਟਿਸ ਦਾ ਆਖ਼ਰੀ ਦਿਨ ਹੋਣ ਤੋਂ ਬਾਅਦ ਹੁਣ ਰੇਲਵੇ ਵਿਭਾਗ ਵੱਲੋਂ ਜੇ.ਸੀ.ਬੀ. ਦੀ ਮਦਦ ਨਾਲ ਇਹ ਨਾਜਾਇਜ਼ ਕਬਜ਼ਾ ਹਟਾ ਦਿੱਤਾ ਗਿਆ ਹੈ। ਲੋਕਾਂ ਦਾ ਕਹਿਣਾ ਸੀ। ਇਸ ਸਬੰਧੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਸਟੇਅ ਵੀ ਲਈ ਸੀ।
![](https://thepunjabwire.com/wp-content/uploads/2022/05/WhatsApp-Image-2022-05-13-at-3.48.44-PM.jpeg)
ਉਧਰ, ਰੇਲਵੇ ਵਿਭਾਗ ਦੇ ਅਧਿਕਾਰੀ ਅਰੁਣ ਕੁਮਾਰ ਨੇ ਦੱਸਿਆ ਕਿ ਨਾਜਾਇਜ਼ ਕਬਜ਼ੇ ਹਟਾਉਣ ਲਈ ਇੱਕ ਮਹੀਨਾ ਪਹਿਲਾਂ ਨੋਟਿਸ ਦਿੱਤਾ ਗਿਆ ਸੀ। ਅੱਜ ਇਸ ਨੂੰ ਤੋੜਨ ਦੀ ਆਖਰੀ ਤਰੀਕ ਸੀ। ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਕੋਈ ਸਟੇਅ ਆਰਡਰ ਨਹੀਂ ਹੈ। ਇਸੇ ਲਈ ਇਸ ਨੂੰ ਤੋੜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਵਿਭਾਗ ਦੀ ਜਾਇਦਾਦ ’ਤੇ 11 ਦੁਕਾਨਦਾਰਾਂ ਨੇ ਕਬਜ਼ਾ ਕੀਤਾ ਹੋਇਆ ਸੀ, ਜਿਸ ਨੂੰ ਹਟਾ ਦਿੱਤਾ ਗਿਆ ਹੈ। ,