ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਸੂਬੇ ਭਰ ਵਿੱਚ 232 ਮੰਡੀਆਂ ਛੱਡ ਬਾਕੀ ਮੰਡੀਆਂ 13 ਮਈ ਨੂੰ ਸ਼ਾਮ 5 ਵਜੇ ਤੋਂ ਹੋਣਗੀਆਂ ਬੰਦ : ਲਾਲ ਚੰਦ ਕਟਾਰੂਚੱਕ

ਸੂਬੇ ਭਰ ਵਿੱਚ 232 ਮੰਡੀਆਂ ਛੱਡ ਬਾਕੀ ਮੰਡੀਆਂ 13 ਮਈ ਨੂੰ ਸ਼ਾਮ 5 ਵਜੇ ਤੋਂ ਹੋਣਗੀਆਂ ਬੰਦ : ਲਾਲ ਚੰਦ ਕਟਾਰੂਚੱਕ
  • PublishedMay 12, 2022

ਚੰਡੀਗੜ੍ਹ, 12 ਮਈ: ਕਣਕ ਦੀ ਖਰੀਦ ਪ੍ਰਕਿਰਿਆ ਦੇ ਮੁਕੰਮਲ ਹੋਣ ਤੋਂ ਬਾਅਦ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੇ 13 ਮਈ ਨੂੰ ਸ਼ਾਮ 5 ਵਜੇ ਤੋਂ ਸੂਬੇ ਭਰ ਵਿੱਚ 232 ਨੂੰ ਛੱਡ ਕੇ ਬਾਕੀ ਸਾਰੀਆਂ ਮੰਡੀਆਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਾਂਝੀ ਕੀਤੀ।

ਇਸ ਬਾਬਤ ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਉਪਰੋਕਤ 232 ਮੰਡੀਆਂ ਵਿੱਚੋਂ ਬਠਿੰਡਾ ਵਿੱਚ 18, ਮੋਗਾ ਵਿੱਚ 8, ਫਾਜ਼ਿਲਕਾ ਦੀਆਂ 3, ਮਾਨਸਾ ਦੀਆਂ 6, ਫਿਰੋਜ਼ਪੁਰ ਦੀਆਂ 9, ਪਟਿਆਲਾ ਵਿੱਚ 9, ਸੰਗਰੂਰ ’ਚ 10, ਬਰਨਾਲਾ ਵਿੱਚ 13, ਲੁਧਿਆਣਾ ਪੱਛਮੀ ਅਤੇ ਪੂਰਬੀ ਵਿੱਚ 15, ਫਰੀਦਕੋਟ ‘ਚ 4, ਗੁਰਦਾਸਪੁਰ ਵਿੱਚ 11, ਜਲੰਧਰ ‘ਚ 14, ਸ੍ਰੀ ਮੁਕਤਸਰ ਸਾਹਿਬ ‘ਚ 5, ਫਤਿਹਗੜ੍ਹ ਸਾਹਿਬ ਦੀਆਂ 5, ਕਪੂਰਥਲਾ ‘ਚ 8, ਮਲੇਰਕੋਟਲਾ ‘ਚ 4, ਐੱਸ.ਏ.ਐੱਸ. ਨਗਰ ਦੀਆਂ 5, ਰੋਪੜ ਵਿੱਚ 5, ਤਰਨਤਾਰਨ ਵਿੱਚ 21, ਹੁਸ਼ਿਆਰਪੁਰ ਵਿੱਚ 6, ਅੰਮ੍ਰਿਤਸਰ ਵਿੱਚ 45, ਪਠਾਨਕੋਟ ਵਿੱਚ 5 ਅਤੇ ਐੱਸ.ਬੀ.ਐੱਸ. ਨਗਰ ਵਿੱਚ 3 ਮੰਡੀਆਂ ਸ਼ਾਮਲ ਹਨ।

ਮੰਤਰੀ ਨੇ ਸੂਬੇ ਵਿੱਚ ਕਣਕ ਦੀ ਖਰੀਦ ਸਬੰਧੀ ਮਹੀਨਾ ਭਰ ਚੱਲੀ ਕਵਾਇਦ ਵਿੱਚ ਸ਼ਾਮਲ ਕਿਸਾਨਾਂ, ਆੜਤੀਆਂ, ਮੰਡੀ ਕਾਮਿਆਂ, ਟਰਾਂਸਪੋਰਟਰਾਂ ਅਤੇ ਸਰਕਾਰੀ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨਾਂ ਨੇ ਖਰੀਦ ਦੀ ਰਫਤਾਰ ਅਤੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ਦੇ ਬਕਾਏ ਸਮੇਂ ਸਿਰ ਪਾਉਣ ‘ਤੇ ਤਸੱਲੀ ਪ੍ਰਗਟਾਈ।

Written By
The Punjab Wire