ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ

ਵਰਕਰਾਂ ਨਾਲ ਧੱਕਾ ਹੁੰਦਾ ਵੇਖ ਵਿਧਾਇਕ ਪਾਹੜਾ ਨੇ ਅਫ਼ਸਰਾ ਖਿਲਾਫ਼ ਸਾਇਲੈਂਟ ਤੋਂ ਵਾਇਲੈਟ ਰੂਪ ਧਾਰੀਆ, ਆਪ ਮੋਰਚਾ ਸੰਭਾਲ ਪ੍ਰਸ਼ਾਸਨਿਕ ਅਮਲੇ ਨੂੰ ਦਿੱਤੀ ਸੱਖਤ ਚੇਤਾਵਨੀ,

ਵਰਕਰਾਂ ਨਾਲ ਧੱਕਾ ਹੁੰਦਾ ਵੇਖ ਵਿਧਾਇਕ ਪਾਹੜਾ ਨੇ ਅਫ਼ਸਰਾ ਖਿਲਾਫ਼ ਸਾਇਲੈਂਟ ਤੋਂ ਵਾਇਲੈਟ ਰੂਪ ਧਾਰੀਆ, ਆਪ ਮੋਰਚਾ ਸੰਭਾਲ ਪ੍ਰਸ਼ਾਸਨਿਕ ਅਮਲੇ ਨੂੰ ਦਿੱਤੀ ਸੱਖਤ ਚੇਤਾਵਨੀ,
  • PublishedMay 7, 2022

ਦੇਰ ਰਾਤ ਲਾਇਵ ਹੋ ਕੇ ਦਿੱਤੀ ਪ੍ਰਸ਼ਾਸਨ ਨੂੰ ਚੇਤਾਵੀ, ਕੁਝ ਵੀ ਗੱਲਤ ਕੀਤਾ ਤਾਂ ਫੇਰ ਝੱਲਣਾ ਪਵੇਗਾ ਤਾਪ, ਲਾਇਆ ਡੇਰਾ

ਗੁਰਦਾਸਪੁਰ, 7 ਮਈ (ਮੰਨਣ ਸੈਣੀ)। ਗੁਰਦਾਸਪਰੁ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਦੇਰ ਰਾਤ ਲਾਈਵ ਹੋ ਕੇ ਪ੍ਰਸ਼ਾਸਨ ਨੂੰ ਅਤੇ ਵਿਰੋਧੀਆਂ ਨੂੰ ਬੇਹਦ ਸਖ਼ਤ ਲਹਿਜੇ ਵਿੱਚ ਚੇਤਾਵਨੀ ਦੇ ਦਿੱਤੀ ਗਈ ਹੈ। ਵਿਧਾਇਕ ਜੋਂਕਿ ਢਾਬੇ ਵਾਲੀ ਜਗਿਹ ਤੇ ਪਹੁੰਚੇ ਹੋਏ ਸਨ ਨੇ ਕਿਹਾ ਕਿ ਉਹ ਕਾਨੂਨ ਦੀ ਪੂਰੀ ਤਰਾਂ ਪਾਲਣਾ ਕਰਦੇ ਹਨ। ਯਾ ਤਾਂ ਪ੍ਰਸ਼ਾਸਨ ਸਾਰੇ ਖੋਖਿਆਂ ਨੂੰ ਢਾਹ ਦੇਵੇ ਨਹੀਂ ਤਾਂ ਰਾਜਨੀਤੀਕ ਰੰਜਿਸ਼ ਦੇ ਚਲਦੇ ਉਹ ਆਪਣੇ ਵਰਕਰਾਂ ਨਾਲ ਧੱਕਾ ਨਹੀਂ ਹੋਣ ਦੇਣਗੇਂ। ਇਸ ਲੜਾਈ ਨੂੰ ਵਿਧਾਇਕ ਨੇ ਸਿਰ ਧੜ ਦੀ ਲੜਾਈ ਦੱਸਦੇ ਹੋਇਆ ਕਿਹਾ ਕਿ ਅਗਰ ਪ੍ਰਸ਼ਾਸਨ ਸੋਚ ਰਿਹਾ ਹੈ ਕਿ ਕਿਸੇ ਆਪ ਆਗੂ ਦੇ ਦਬਾਅ ਤਲੇ ਇਹ ਥੋਖਾ ਸਵੇਰੇ ਪੰਜ ਵਜੇ ਢਾਹ ਦਿੱਤਾ ਜਾਵੇਗਾ ਤਾਂ ਇਹ ਉਹ ਬਿਲਕੁਲ ਨਹੀਂ ਹੋੋਣ ਦੇਣਗੇ। ਇਸ ਮੌਕੇ ਵਿਧਾਇਕ ਵੱਲੋਂ ਆਪ ਆਗੂ ਦੀ ਜੱਮ ਕੇ ਲਤਾੜ ਵੀ ਲਗਾਈ ਅਤੇ ਪ੍ਰਸ਼ਾਸਨ ਨੂੰ ਵੀ ਆੜੇ ਹੱਥੀ ਲਿਆ ਜੋਂ ਇਹਨਾਂ ਆਗੂਆਂ ਦੇ ਹੱਥਾ ਦੀ ਕਠਪੁਤਲੀ ਬਣਦੇ ਹੋਏ ਲੋਕਤੰਤਰ ਦਾ ਘਾਣ ਕਰ ਰਹੇ ਹਨ।

ਵਿਧਾਇਕ ਪਾਹੜਾ ਨੇ ਮੌਕੇ ਤੇ ਡੇਰਾ ਲਗਾਉਂਦੇ ਹੋਇਆ ਕਿਹਾ ਕਿ ਉਹ ਸਵੇਰ ਤੱਕ ਇੱਕ ਥਾਂ ਤੇ ਬਹਿਣਗੇਂ ਅਤੇ ਵੇਖਦੇ ਹਨ ਕਿ ਪ੍ਰਸ਼ਾਸਨ ਕਿਸ ਤਰਾਂ ਕਿਸੇ ਦੀ ਸ਼ਹਿ ਤੇ ਗਲਤ ਕੰਮ ਕਰਦਾ ਹੈ। ਉਹਨਾਂ ਕਿਹਾ ਕਿ ਰਾਜਨਿਤਿਕ ਰੰਜਿਸ਼ ਦੇ ਚਲਦਿਆਂ ਇਹ ਉਹ ਕਦੇ ਵੀ ਨਹੀਂ ਹੋਣਦੇਣ ਗੇ ਅਤੇ ਆਪਣੇ ਵਰਕਰਾਂ ਨਾਲ ਚੱਟਾਣ ਵਾਂਗ ਖੜੇ ਰਹਿਣਗੇ।

ਪਾਹੜਾ ਨੇ ਆਪਣੇ ਲਾਇਵ ਦੇ ਜਰਿਏ ਗੁਰਦਸਾਪਰੁ ਹਲਕੇ ਦੇ ਵਰਕਰ ਅਤੇ ਸਮਰਥਕਾਂ ਨੂੰ ਸਵੇਰੇ ਤਿੰਨ, ਚਾਰ ਵਜੇ ਤੱਕ ਪਹੁੰਚਣ ਦਾ ਸੱਦਾ ਦਿੱਤਾ ਅਤੇ ਇਹ ਵੀ ਚੇਤਾਵਨੀ ਦਿੱਤੀ ਕਿ ਅਗਰ ਕੋਈ ਧੱਕਾ ਕੀਤੀ ਜਾਂਦਾ ਹੈ ਤਾਂ ਉਸ ਦਾ ਜਿਮੇਵਾਰ ਸਰਾਸਰ ਪ੍ਰਸ਼ਾਸ਼ਨ ਹੋਵੇਗਾ। ਪਾਹੜਾ ਨੇ ਕਿਹਾ ਕਿ ਉਹਨਾਂ ਆਪਣੇ ਕਾਰਜਕਾਲ ਦੋਰਾਨ ਕਿਸੇ ਨਾਲ ਧੱਕਾ ਨਹੀਂ ਕੀਤਾ ਅਤੇ ਹੁਣ ਵੀ ਉਹ ਆਪਣੇ ਹਲਕੇ ਦੇ ਚੁੰਨੇ ਹੋਏ ਨੁਮਾਇਦੇਂ ਹਨ ਅਤੇ ਕਿਸੇ ਨਾਲ ਧੱਕਾ ਬਰਦਾਸ਼ਤ ਨਹੀਂ ਕਰਣਗੇਂ।

Written By
The Punjab Wire