ਹੋਰ ਕ੍ਰਾਇਮ ਗੁਰਦਾਸਪੁਰ

ਗੁਰਦਾਸਪੁਰ ਦੇ ਹੋਟਲ ਗਰੈਂਡ ਦੇ ਬਾਹਰ ਹਵਾਈ ਫਾਇਰ ਕਰਨ ਤੇ ਪੰਜ ਖਿਲਾਫ਼ ਮਾਮਲਾ ਦਰਜ

ਗੁਰਦਾਸਪੁਰ ਦੇ ਹੋਟਲ ਗਰੈਂਡ ਦੇ ਬਾਹਰ ਹਵਾਈ ਫਾਇਰ ਕਰਨ ਤੇ ਪੰਜ ਖਿਲਾਫ਼ ਮਾਮਲਾ ਦਰਜ
  • PublishedMay 5, 2022

ਗੁਰਦਾਸਪੁਰ, 5 ਮਈ (ਮੰਨਣ ਸੈਣੀ)। ਬੀਤੇ ਦਿਨੀਂ ਗੁਰਦਾਸਪੁਰ ਦੇ ਹੋਟਲ ਗਰੈਂਡ ਦੇ ਸਾਹਮਣੇ ਹਵਾ ਵਿੱਚ ਫਾਇਰ ਕਰ ਮੌਕੇ ਤੋਂ ਫਰਾਰ ਹੋਣ ਦੇ ਦੋਸ਼ਾਂ ਤਲੇ ਥਾਨਾ ਸਿਟੀ ਪੁਲਿਸ ਨੇ ਪੰਜ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਸਾਰੇ ਦੋਸ਼ੀ ਗੁਰਦਾਸਪੁਰ ਦੇ ਦੱਸੇ ਜਾ ਰਹੇ ਹਨ। ਇਹ ਮਾਮਲਾ ਸਿਟੀ ਪੁਲਿਸ ਤੈਨਾਤ ਏਐਸਆਈ ਦੇ ਬਿਆਨਾਂ ਤੇ ਦਰਜ ਕੀਤਾ ਗਿਆ ਹੈ।

ਇਸ ਸੰਬੰਧੀ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਏਐਸਆਈ ਕਰਨੈਲ ਸਿੰਘ ਨੇ ਦੱਸਿਆ ਕਿ ਉਹ ਥਾਣਾ ਸਿਟੀ ਗੁਰਦਾਸਪੁਰ ਵਿਖੇ ਬਤੌਰ ਜਨਰਲ ਡਿਊਟੀ ਪਰ ਤਾਇਨਾਤ ਹੈ। 3 ਮਈ ਦਿਨ ਮੰਗਲਵਾਰ ਨੂੰ ਉਹ ਅਤੇ ਮੁੱਖ ਅਫਸਰ ਥਾਣਾ ਸਿਟੀ ਗੁਰਦਾਸਪੁਰ ਅਤੇ ਸਮੇਤ ਪੁਲਿਸ ਪਾਰਟੀ ਗਸਤ ਕਰਦੇ ਹੋਏ ਜੀ.ਟੀ ਰੋਡ ਗਰੈਂਡ ਹੋਟਲ ਨੇੜੇ ਪੁੱਜੇ ਤਾਂ ਗਰੈਂਡ ਹੋਟਲ ਦੇ ਸਾਹਮਣੇ ਇੱਕ ਫੋਰਡ ਫਿਗੋ ਕਾਰ ਖੜੀ ਸੀ ਜਿਸ ਵਿੱਚ 5 ਅਣਪਛਾਤੇ ਵਿਅਕਤੀ ਬੈਠੇ ਦਿਖਾਈ ਦਿੱਤੇ। ਇਸ ਦੌਰਾਨ ਉਹਨਾਂ ਨੂੰ ਮੁੱਖ ਅਫਸਰ ਨੂੰ ਕਾਰ ਦੀ ਚੈਕਿੰਗ ਲਈ ਭੇਜਿਆ। ਜਦ ਉਹ ਕਾਰ ਦੇ ਨੇੜੇ ਪੁੱਜੇ ਤਾਂ ਅਣਪਛਾਤੇ ਵਿਅਕਤੀਆਂ ਨੇ ਹਵਾਈ ਫਾਇਰ ਕੀਤੇ ਅਤੇ ਮੋਕਾ ਤੋਂ ਗੱਡੀ ਭਜਾ ਕੇ ਲੈ ਗਏ।

ਇਸ ਦੌਰਾਨ ਪੜਤਾਲ ਕਰਨ ਤੇ ਪਤਾ ਲੱਗਾ ਹੈ ਕਿ ਇਹ ਫਾਈਰਿੰਗ ਰੋਹਿਤ ਕੁਮਾਰ, ਦਾਮਨ ਪੁੱਤਰ ਵਿਜੇ ਕੁਮਾਰ, ਦੀਪਕ ਕੁਮਾਰ, ਨਿਖਿਲ, ਪ੍ਰੀਤ ਪਾਹੜਾ ਵਾਸੀਆਂਨ ਸਿਟੀ ਗੁਰਦਾਸਪੁਰ ਨੇ ਕੀਤੀ ਹੈ।

ਇਸ ਸੰਬੰਧੀ ਜਾਂਚ ਕਰ ਰਹੇ ਅਧਿਕਾਰੀ ਰਾਜ ਮਸੀਹ ਨੇ ਦੱਸਿਆ ਕਿ ਆਰਮਜ ਐਕਟ ਦੇ ਤਹਿਤ ਉਕਤ ਦੋਸ਼ੀ ਨਾਮਜਦ ਕੀਤੇ ਗਏ ਹਨ ।

Written By
The Punjab Wire