ਐਸਐਸਪੀ ਨੇ ਮੌਕੇ ’ਤੇ ਪੁਲੀਸ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ
ਗੁਰਦਾਸਪੁਰ, 4 ਮਈ ( ਦਿਨੇਸ਼ ਕੁਮਾਰ)। ਸ਼ਹਿਰ ਵਿੱਚ ਦਿਨ-ਬ-ਦਿਨ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਤੋਂ ਚਿੰਤਿਤ ਹੋ ਕੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਜ਼ਿਲ੍ਹਾ ਗੁਰਦਾਸਪੁਰ ਦਾ ਵਫ਼ਦ ਮੰਡਲ ਪ੍ਰਧਾਨ ਦਰਸ਼ਨ ਮਹਾਜਨ ਦੀ ਅਗਵਾਈ ਹੇਠ ਐਸਐਸਪੀ ਗੁਰਦਾਸਪੁਰ ਹਰਜੀਤ ਸਿੰਘ ਨੂੰ ਮਿਲਿਆ। ਵਫ਼ਦ ਨੇ ਐਸਐਸਪੀ ਨੂੰ ਦੱਸਿਆ ਕਿ ਲੁੱਟ-ਖੋਹ ਕਾਰਨ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਅਜਿਹੇ ਮਾਹੌਲ ਵਿੱਚ ਵਪਾਰੀ ਵੀ ਪ੍ਰੇਸ਼ਾਨ ਹੋ ਗਏ ਹਨ।
ਵਪਾਰ ਮੰਡਲ ਨੇ ਐਸ.ਐਸ.ਪੀ ਤੋਂ ਮੰਗ ਕੀਤੀ ਕਿ ਲੋਕਾਂ ਦਾ ਮਨੋਬਲ ਉੱਚਾ ਚੁੱਕਣ ਲਈ ਸ਼ਹਿਰ ਵਿੱਚ ਪੁਲਿਸ ਦੀ ਨਫ਼ਰੀ ਵਧਾਈ ਜਾਵੇ ਤਾਂ ਜੋ ਲੋਕ ਸੁਰੱਖਿਅਤ ਮਹਿਸੂਸ ਕਰਨ ਅਤੇ ਬਿਨਾਂ ਕਿਸੇ ਡਰ ਭੈਅ ਦੇ ਬਾਹਰ ਨਿਕਲ ਸਕਣ। ਦੂਜੇ ਪਾਸੇ ਐਸਐਸਪੀ ਨੇ ਮੌਕੇ ’ਤੇ ਕਾਰਵਾਈ ਕਰਦਿਆਂ ਪੁਲੀਸ ਅਧਿਕਾਰੀਆਂ ਨੂੰ ਅੱਜ ਤੋਂ ਸ਼ਹਿਰ ਵਿੱਚ ਗਸ਼ਤ ਵਧਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਵਪਾਰੀ ਵਰਗ ਨੂੰ ਭਰੋਸਾ ਦਿਵਾਇਆ ਕਿ ਸ਼ਹਿਰ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਲੁਟੇਰਿਆਂ ਨੂੰ ਨੱਥ ਪਾਈ ਜਾਵੇਗੀ।
ਵਫ਼ਦ ਵਿੱਚ ਅਜੈ ਸੂਰੀ, ਜੋਗਿੰਦਰ ਪਾਲ ਤੁਲੀ, ਪੰਕਜ ਮਹਾਜਨ, ਵਿਨੈ ਗਾਂਧੀ, ਅਨਿਲ ਮਹਾਜਨ, ਦੀਪਕ ਸੋਨੀ, ਗੌਰਵ ਮਹਾਜਨ, ਪਵਨ ਕੋਚਰ, ਰਾਜੇਸ਼ ਕੁਮਾਰ, ਵਿਕਾਸ ਸਵਾਰਾ, ਰਜਿੰਦਰ ਸਰਨਾ, ਹਰਦੀਪ ਸਿੰਘ ਬੰਗੂੜਾ, ਨਵਪ੍ਰੀਤ ਸਿੰਘ ਆਦਿ ਸ਼ਾਮਲ ਸਨ।