ਜਨ ਸੰਪਰਕ ਮੁਹਿੰਮ ਤਹਿਤ ਡੀਸੀ ਇਸ਼ਫਾਕ ਨੇ ਸੋਮਵਾਰ ਨੂੰ ਲਗਾਇਆ ਸ਼ਹਿਜਾਦਾ ਨੰਗਲ ਵਿਖੇ ਵਿਸ਼ੇਸ ਕੈਂਪ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਸਮਾਜਿਕ ਬੁਰਾਈ ਨਸ਼ਿਆਂ ਵਿਰੁੱਧ ਇਕਜੁੱਟ ਹੋਣ ਦੀ ਕੀਤੀ ਅਪੀਲ
ਗੁਰਦਾਸਪੁਰ, 18 ਅਪ੍ਰੈਲ ( ਮੰਨਣ ਸੈਣੀ)। ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਵਲੋਂ ਮੁਹੱਲੇ ਮੁਹੱਲੇ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਨੂੰ ਪੇਸ਼ ਆ ਰਹੀ ਔਕੜਾਂ ਦਾ ਪਤਾ ਕਰ, ਨਿਪਟਾਰਾ ਆਨ ਦ ਸਪਾਟ ਕੀਤਾ ਜਾ ਰਿਹਾ ਹੈ। ਜਿਸ ਦੀ ਆਮ ਲੋਕ ਵਿੱਚ ਕਾਫੀ ਸ਼ਲਾਘਾ ਹੋ ਰਹੀ ਹੈ । ਹਾਲਾਕਿ ਆਪਣੇ ਅਮਲੇ ਸਹਿਤ ਡੀਸੀ ਇਸ਼ਫਾਕ ਵੱਲੋਂ ਖੁੱਦ ਪਹੁੰਚ ਕਰਨ ਤੇ ਲੋਕਾਂ ਨੂੰ ਯਕੀਨ ਨਹੀਂ ਹੋ ਰਿਹਾ ਪਰ ਮੌਕੇ ਤੇ ਮੁਸ਼ਕਿਲਾਂ ਦਾ ਨਿਪਟਾਰਾ ਹੁੰਦਾ ਦੇਖ ਲੋਕ ਡੀਸੀ ਇਸ਼ਫਾਕ ਨੂੰ ਦੁਆਵਾ ਦਾ ਪਿਆਰ ਵੀ ਭਰਪੂਰ ਮਿਲ ਰਿਹਾ। ਲੋਕਾ ਦਾ ਕਹਿਣਾ ਹੈ ਕਿ ਉਹਨਾਂ ਲਈ ਇਹ ਨਵੀਂ ਗੱਲ ਹੈ ਕਿ ਪ੍ਰਸ਼ਾਸਨ ਖੁੱਦ ਉਹਨਾਂ ਦੀ ਸਾਰ ਲੈਣ ਲਈ ਉਹਨਾਂ ਦੇ ਦੁਆਰੇ ਪਹੁੰਚ ਗਿਆ। ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਵੱਲੋਂ ਜ਼ਿਲੇ ਅੰਦਰ ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ ਅਤੇ ਉਨਾਂ ਦਾ ਮੌਕੇ ’ਤੇ ਹੱਲ ਕਰਨ ਸਬੰਧੀ ਜਨ ਸੰਪਰਕ ਮੁਹਿੰਮ ਵਿੱਢੀ ਗਈ ਹੈ ਜਿਸ ਦੇ ਤਹਿਤ ਅੱਜ ਗੁਰਦਾਸਪੁਰ ਦੇ ਵਾਰਡ ਨੰਬਰ 14 ਸ਼ਹਿਜਾਦਾ ਨੰਗਲ ਵਿਖੇ ਵਿਸ਼ੇਸ ਕੈਂਪ ਲਗਾਇਆ ਗਿਆ। ਡੀਸੀ ਇਸ਼ਫਾਕ ਦੇ ਅਮਲੇ ਵਿੱਛ ਜਗਤਾਰ ਸਿੰਘ ਤਹਿਸੀਲਦਾਰ, ਐਸ ਐਚ ਓ ਗੁਰਮੀਤ ਸਿੰਘ, ਕੋਮਲਪ੍ਰੀਤ ਕੋਰ ਸੀਡੀਪੀਓ, ਐਕਸੀਅਨ ਸਤਨਾਮ ਸਿੰਘ,ਰਾਜੀਵ ਸਿੰਘ ਸੈਕਰੇਟਰੀ ਜਿਲਾ ਰੈੱਡ ਕਰਾਸ, , ਅਸ਼ੋਕ ਕੁਮਾਰ ਈ.ਓ, ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੋਜੂਦ ਸਨ।
ਇਸ ਮੌਕੇ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤਹਿਤ ਪਿੰਡਾਂ/ਸ਼ਹਿਰਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਮੌਕੇ ’ਤੇ ਅਧਿਕਾਰੀਆਂ ਨੂੰ ਹੱਲ ਕਰਵਾਉਣ ਦੇ ਮੰਤਵ ਨਾਲ ਲੋਕਾਂ ਦੇ ਘਰਾਂ ਤੱਕ ਪੁਹੰਚ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਦਫਤਰਾਂ ਵਿਚ ਨਾ ਆਉਣਾ ਪਵੇ ਤੇ ਉਨਾਂ ਦੇ ਸਮੇਂ ਦੀ ਬਚਤ ਹੋ ਸਕੇ। ਉਨਾਂ ਕਿਹਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਨਾਂ ਦਾ ਨਿਪਟਾਰਾ ਕਰਨ ਲਈ ਮੌਕੇ ’ਤੇ ਮੋਜੂਦ ਅਧਿਕਾਰੀਆਂ ਨੂੰ ਸਮਾਂਬੱਧ ਕਰਕੇ ਮੁਸ਼ਕਿਲਾਂ ਹੱਲ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਜਾਂਦੇ ਹਨ।
ਇਸ ਮੌਕੇ ਤੇ ਡੀਸੀ ਇਸ਼ਫਾਕ ਨੇ ਮੁਹੱਲਾ ਵਾਸੀਆਂ ਨੂੰ ਨਸ਼ਿਆਂ ਦੀ ਬਿਮਾਰੀ ਦੇ ਖਾਤਮੇ ਲਈ ਵਿੱਢੀ ਵਿਸ਼ੇਸ ਮੁਹਿੰਮ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਨਸ਼ਾ ਇਕ ਬਿਮਾਰੀ ਹੈ, ਜਿਸਦਾ ਇਲਾਜ ਸੰਭਵ ਹੈ ਅਤੇ ਇਸ ਸੰਬੰਧੀ ਨਸ਼ੇ ਦੇ ਬਿਮਾਰ ਹੋਣ ਦੀ ਪਹਿਚਾਣ ਦੇ ਲੱਛਣ ਦੱਸਦਿਆਂ ਉਨਾਂ ਕਿਹਾ ਕਿ ਜੇਕਰ ਕਿਸੇ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਅਜਿਹੇ ਲੱਛਣ ਹਨ ਤਾਂ ਇਸ ਦੇ ਬਾਰੇ ਮੋਬਾਇਲ ਨੰਬਰ 62391-39973 ਤੇ ਕੇਵਲ ਵਟਸਐਪ ਰਾਹੀ ਮੈਸੇਜ ਭੇਜਿਆ ਜਾਵੇ। ਮਰੀਜ ਨੂੰ ਘਰ ਬੈਠੇ ਮੈਡੀਕਲ ਸਹੂਲਤ ਉਪਲੱਬਧ ਕਰਵਾਈ ਜਾਵੇਗੀ, ਮੁਫਤ ਇਲਾਜ ਕਰਵਾਇਆ ਜਾਵੇਗਾ ਤੇ ਸਾਰੀ ਸੂਚਨਾ ਗੁਪਤ ਰੱਖੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਆਪਣੀਆਂ ਮੁਸ਼ਕਿਲਾਂ ਤੋਂ ਜਾਣੂੰ ਕਰਵਾਉਂਦਿਆਂ ਲੋਕਾਂ ਨੇ ਕੱਚੇ ਕੋਠਿਆਂ ਸਬੰਧੀ,ਰਾਸ਼ਨ ਕਾਰਡ ਬਣਾਉਣ ਸਬੰਧੀ, ਬਿਜਲੀ ਦਾ ਬਿੱਲ ਵੱਧ ਆਉਣ ਸਬੰਧੀ, ਬੁਢਾਪਾ ਪੈਨਸ਼ਨ ਲਗਾਉਣ ਸਬੰਧੀ,, ਬੇਰੁਜ਼ਗਾਰਾਂ ਨੋਜਵਾਨ ਵਲੋਂ ਰੁਜਗਾਰ ਪ੍ਰਾਪਤ ਸਬੰਧੀ, ਮੈਡੀਕਲ ਸਹੂਲਤ ਸਬੰਧੀ ਸਮੇਤ ਵੱਖ-ਵੱਖ ਮੁਸ਼ਕਿਲਾਂ ਦੱਸੀਆਂ। ਜਿਸ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਮੋਕੇ ’ਤੇ ਮੋਜੂਦ ਅਧਿਕਾਰੀਆਂ ਨੂੰ ਮੁਸ਼ਕਿਲਾਂ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ।
ਡੀਸੀ ਨੇ ਦੱਸਿਆ ਕਿ ਇਨਾਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਸਬੰਧੀ ਸਬੰਧਤ ਅਧਿਕਾਰੀਆਂ ਕੋਲੋਂ ਹਰ ਹਫਤੇ ਰਿਪੋਰਟ ਲਈ ਜਾਂਦੀ ਹੈ ਤਾਂ ਜੋ ਸ਼ਿਕਾਇਤ ਦਾ ਨਿਬੇੜਾ ਸਮਾਂਬੱਧ ਸਮੇਂ ਵਿਚ ਕੀਤਾ ਜਾ ਸਕੇ। ਉਨਾਂ ਅੱਗੇ ਕਿਹਾ ਕਿ ਜ਼ਿਲੇ ਦੇ ਪੇਂਡੂ ਤੇ ਸ਼ਹਿਰੀ ਖੇਤਰ ਤੇ ਖਾਸਕਰਕੇ ਜਿਲੇ ਦੇ ਦੂਰ ਢੁਰਾਡੇ ਖੇਤਰ ਵਿਚ ਜਾ ਕੇ ਜਿਲਾ ਪ੍ਰਸ਼ਾਸਨ ਵਲੋਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਦੂਰੋਂ ਦਫਤਰਾਂ ਵਿਚ ਆਉਣਾ ਨਾ ਪਵੇ। ਨਾਲ ਹੀ ਉਨਾਂ ਦੱਸਿਆ ਕਿ ਬੇਰੁਜ਼ਗਾਰ ਨੋਜਵਾਨ ਲੜਕੇ-ਲੜਕੀਆਂ ਨੂੰ ਰੁਜ਼ਗਾਰ ਪ੍ਰਾਪਤੀ ਲਈ ਕੰਪਿਊਟਰ ਸਮੇਤ ਹੋਰ ਕੋਰਸ ਕਰਵਾਏ ਜਾਣਗੇ ਤਾਂ ਜੋ ਉਹ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ।
ਉਨ੍ਹਾਂ ਅੱਗੇ ਦੱਸਿਆ ਕਿ ਜਲਦ ਜਿਲ੍ਹੇ ਦੇ ਸਾਰੇ 11 ਬਲਾਕਾਂ ਅੰਦਰ ਲੋਕਾਂ ਦੀ ਸਹੂਲਤ ਲਈ ਆਨਲਾਈਨ ਸਮੱਸਿਆ ਦੱਸਣ ਲਈ ਦਫਤਰ ਸਥਾਪਿਤ ਕੀਤੇ ਜਾਣਗੇ, ਜਿਥੇ ਲੋਕ ਆਪਣੀ ਮੁਸ਼ਕਿਲ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆ ਸਕਣਗੇ। ਇਸ ਨਾਲ ਲੋਕਾਂ ਨੂੰ ਦੂਰ ਢਰਾਢਿਓ ਦਫਤਰਾਂ ਵਿਚ ਆਉਣ ਤੋਂ ਨਿਜਾਤ ਮਿਲੇਗੀ। ਉਨ੍ਹਾਂ ਅੱਗੇ ਦੱਸਿਆ ਜਿਲ੍ਹੇ ਅੰਦਰ ਵਿੱਢੀ ਜਨ ਸੰਪਰਕ ਮੁਹਿੰਮ ਤਹਿਤ ਵਧੀਕ ਡਿਪਟੀ ਕਮਿਸਨਰਾਂ ਸਮੇਤ ਪੰਜਾ ਡਵੀਜ਼ਨ ਦੇ ਐਸ ਡੀ ਐਮ ਵਲੋ ਵੀ ਅਜਿਹੇ ਕੈਪ ਲਗਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਤਕ ਪਹੁੰਚ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਸਕੇ।
ਇਸ ਮੌਕੇ ਸ਼ਹਿਜਾਦਾ ਨੰਗਲ ਦੇ ਵਾਸੀਆਂ ਨੇ ਡੀਸੀ ਇਸ਼ਫਾਕ ਅਤੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸਰਾਹਨਾ ਕਰਦਿਆ ਹੋਇਆ ਕਿਹਾ ਕਿ ਇਹ ਪਹਿਲਾ ਕਦੇ ਨਹੀਂ ਹੋਇਆ ਕਿ ਜ਼ਿਲੇ ਦੇ ਡਿਪਟੀ ਕਮਿਸ਼ਨਰ ਖੁੱਦ ਆਪਣਾ ਅਮਲਾ ਲੈ ਕੇ ਆਪਣੀ ਕਚਿਹਰੀ ਲੋਕਾਂ ਦੇ ਦਰਬਾਰ ਲੈ ਕੇ ਜਾਣ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਸਮਾਧਾਨ ਆਨ ਦੀ ਸਪਾਟ ਕਰਨ। ਡੀਸੀ ਵੱਲੋ ਕੀਤੇ ਜਾ ਰਹੇ ਇਸ ਉਪਰਾਲੇ ਨਾਲ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲੀ ਹੈ।