Close

Recent Posts

ਸਿਹਤ ਗੁਰਦਾਸਪੁਰ

ਖੂਨਦਾਨ ਕਰਨਾ ਇਕ ਮਹਾਨ ਅਤੇ ਪੁੰਨ ਵਾਲਾ ਕਾਰਜ-ਸ੍ਰੀਮਤੀ ਸ਼ਾਲਾ ਕਾਦਰੀ

ਖੂਨਦਾਨ ਕਰਨਾ ਇਕ ਮਹਾਨ ਅਤੇ ਪੁੰਨ ਵਾਲਾ ਕਾਰਜ-ਸ੍ਰੀਮਤੀ ਸ਼ਾਲਾ ਕਾਦਰੀ
  • PublishedApril 7, 2022

ਸ਼ਾਂਤੀ ਦੇਵੀ ਆਰੀਆਂ ਮਹਿਲਾ ਕਾਲਜ ਦੀਨਾਨਗਰ ਵਿਖੇ ਲੱਗਾ ਖੂਨਦਾਨ ਕੈਂਪ

ਦੀਨਾਨਗਰ (ਗੁਰਦਾਸਪੁਰ), 7 ਅਪ੍ਰੈਲ (ਮੰਨਣ ਸੈਣੀ )। ਖੂਨਦਾਨ ਕਰਨਾ ਮਹਾਨ ਅਤੇ ਪੁੰਨ ਵਾਲਾ ਕਾਰਜ ਹੈ, ਜਿਸ ਨਾਲ ਮਨੁੱਖੀ ਜਾਨਾਂ ਨੂੰ ਬਚਾਉਣ ਵਿਚ ਬਹੁਤ ਵੱਡੀ ਸਹਾਇਤਾ ਮਿਲਦੀ ਹੈ। ਇਹ ਪ੍ਰਗਟਾਵਾ ਸ੍ਰੀਮਤੀ ਸ਼ਾਲਾ ਕਾਦਰੀ (ਧਰਮ ਪਤਨੀ ਡਿਪਟੀ ਕਮਿਸ਼ਨਰ ਗੁਰਦਾਸਪੁਰ) ਚੇਅਰਪਰਸਨ ਰੈੱਡ ਕਰਾਸ ਹਾਸਪਿਟਲ ਵੈਲਫੇਅਰ ਸੈਕਸ਼ਨ ਗੁਰਦਾਸਪੁਰ ਵਲੋਂ ‘ਵਰਲਡ ਹੈਲਥ ਡੇਅ ’ ਮੌਕੇ ਸ਼ਾਂਤੀ ਦੇਵੀ ਆਰੀਆਂ ਮਹਿਲਾ ਕਾਲਜ ਦੀਨਾਨਗਰ ਵਿਚ ਲਗਾਏ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਉਪਰੰਤ ਕੀਤਾ। ਸਿਹਤ ਵਿਭਾਗ ਅਤੇ ਜ਼ਿਲਾ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ 30 ਯੂਨਿਟ ਖੂਨਦਾਨ ਕੀਤਾ ਗਿਆ। ਖੂਨਦਾਨ ਕੈਂਪ ਵਿਚ ਲੜਕੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਤੇ 29 ਲੜਕੀਆਂ ਵਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਰੀਨਾ ਤਲਵਾਰ, ਰਾਜੀਵ ਸਿੰਘ ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਡਾ. ਕੁਲਵਿੰਦਰ ਕੋਰ, ਸ੍ਰੀਮਤੀ ਰਣਦੀਪ ਜੀ, ਸ੍ਰੀਮਤੀ ਅੰਜਨਾ ਮਲਹੋਤਰਾ, ਸ੍ਰੀਮਤੀ ਸੁਨੀਤਾ ਵਰਮਾ ਵੀ ਮੋਜੂਦ ਸਨ।

ਇਸ ਮੌਕੇ ਗੱਲਬਾਤ ਦੌਰਾਨ ਸ੍ਰੀਮਤੀ ਸ਼ਾਲਾ ਕਾਦਰੀ ਨੇ ਦੱਸਿਆ ਕਿ ਇਸ ਮਹਾਨ ਕਾਰਜ ਵਿਚ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਅੱਗੇ ਆਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਲੋੜਵੰਦਾਂ ਅਤੇ ਦੁਰਘਟਨਾਵਾਂ ਵਿਚ ਗੰਭੀਰ ਜ਼ਖਮੀ ਹੋਣ ਵਾਲੇ ਵਿਅਕਤੀ ਜਿਨ੍ਹਾਂ ਦੀ ਖੂਨ ਦੀ ਘਾਟ ਕਾਰਨ ਮੌਤ ਹੋ ਸਕਦੀ ਹੈ ਪਰ ਸਾਡਾ ਦਾਨ ਕੀਤਾ ਹੋਇਆ ਖੂਨ ਉਨ ਨੂੰ ਨਵਾਂ ਜੀਵਨ ਦੇ ਕੇ ਉਨ੍ਹਾਂ ਦੇ ਪਰਿਵਾਰਾਂ ਦੇ ਭਵਿੱਖ ਨੂੰ ਰੋਸ਼ਨਾ ਸਕਦਾ ਹੈ। ਖੂਨਦਾਨ ਸਭ ਤੋਂ ਵੱਡਾ ਦਾਨ ਹੈ ਅਤੇ ਖੂਨਦਾਨ ਨਾਲ ਅਸੀ ਬੇਸ਼ਕੀਮਤੀ ਜਾਨਾਂ ਨੂੰ ਬਚਾ ਸਕਦੇ ਹਾਂ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ ਅਤੇ ਆਸ ਪਾਸ ਲੱਗਣ ਵਾਲੇ ਖੂਨਦਾਨ ਕੈਪਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਖੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਪੈਗੰਬਰਾਂ ਨੇ ਵੀ ਕਿਸੇ ਦੇ ਕੰਮ ਆਉਣਾ ਅਤੇ ਮਨੁੱਖਤਾ ਦੀ ਸੇਵਾ ਕਰਨ ਦਾ ਹੀ ਪਾਠ ਪੜ੍ਹਾਇਆ ਹੈ, ਇਸ ਲਈ ਦਸੂਰਿਆਂ ਦੀ ਸਹਾਇਤਾ ਲਈ ਸਾਨੂੰ ਇਹ ਮਹਾਨ ਕਾਰਜ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸਾਰੇ ਖੂਨਦਾਨੀਆਂ ਦਾ ਇਸ ਮਹਾਨ ਦਾਨ ਲਈ ਧੰਨਵਾਦ ਕੀਤਾ।

Written By
The Punjab Wire