ਹੋਰ ਗੁਰਦਾਸਪੁਰ ਪੰਜਾਬ

ਸੋਮਵਾਰ ਨੂੰ ਰੋਸ ਦੇ ਚਲਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਸਕੂਲ ਰਹੇ ਬੰਦ, ਹੁਣ ਮੰਗਲਵਾਰ ਨੂੰ ਮੀਟਿੰਗ ਤੋਂ ਬਾਅਦ ਬੁਧਵਾਰ ਨੂੰ ਹੋ ਸਕਦਾ ਪੰਜਾਬ ਪੱਧਰ ‘ਤੇ ਪ੍ਰਾਈਵੇਟ ਅਦਾਰੇ ਬੰਦ ਰੱਖਣ ਦਾ ਐਲਾਨ

ਸੋਮਵਾਰ ਨੂੰ ਰੋਸ ਦੇ ਚਲਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਸਕੂਲ ਰਹੇ ਬੰਦ, ਹੁਣ ਮੰਗਲਵਾਰ ਨੂੰ ਮੀਟਿੰਗ ਤੋਂ ਬਾਅਦ ਬੁਧਵਾਰ ਨੂੰ ਹੋ ਸਕਦਾ ਪੰਜਾਬ ਪੱਧਰ ‘ਤੇ ਪ੍ਰਾਈਵੇਟ ਅਦਾਰੇ ਬੰਦ ਰੱਖਣ ਦਾ ਐਲਾਨ
  • PublishedApril 4, 2022

ਗੁਰਦਾਸਪੁਰ, 4 ਅਪ੍ਰੈਲ (ਮੰਨਣ ਸੈਣੀ)। ਚਾਰ ਸਾਲਾ ਬੱਚੀ ਨਾਲ ਬਦਸਲੂਕੀ ਕਰਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਸਕੂਲ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਜ਼ਿਲ੍ਹਾ ਗੁਰਦਾਸਪੁਰ ਵਿੱਚ ਪ੍ਰਾਈਵੇਟ ਵਿੱਦਿਅਕ ਅਦਾਰਿਆਂ ਵੱਲੋਂ ਵਿੱਦਿਅਕ ਅਦਾਰੇ ਬੰਦ ਕਰਨ ਦੇ ਐਲਾਨ ਤੋਂ ਬਾਅਦ ਸੋਮਵਾਰ ਨੂੰ ਜ਼ਿਲੇ ਦੇ ਸਾਰੇ ਨਿਜੀ ਸਕੂਲ ਸ਼ਾੰਤੀਪੂਰਨ ਤਰੀਕੇ ਨਾਲ ਬੰਦ ਰਹੇ। ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਸਕੂਲਾਂ ਨੇ ਸਵਿੰਦਰ ਸਿੰਘ ਗਿੱਲ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਆਪਣੇ ਅਦਾਰੇ ਬੰਦ ਰੱਖੇ।

ਉਧਰ ਸੋਮਵਾਰ ਨੂੰ ਉਨ੍ਹਾਂ ਦਾ ਇੱਕ ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਿਸ ਨੇ ਸਵਿੰਦਰ ਸਿੰਘ ਗਿੱਲ ਅਤੇ ਉਸਦੇ ਭਤੀਜੇ ਜੈਦੀਪ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੇ ਅਦਾਲਤ ਨੇ ਉਸ ਨੂੰ 18 ਅਪ੍ਰੈਲ ਤੱਕ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ‘ਤੇ ਭੇਜ ਦਿੱਤਾ ਹੈ।

ਦੂਜੇ ਪਾਸੇ ਨਿਜੀ ਸਕੂਲਾ ਦੇ ਜਿਲਾ ਪ੍ਰਧਾਨ ਮੋਹਿਤ ਮਹਾਜਨ ਨੇ ਦੱਸਿਆ ਕਿ ਮੰਗਲਵਾਰ ਨੂੰ ਮੁੜ ਪੰਜਾਬ ਵਰਕਿੰਗ ਕਮੇਟੀ ਦੀ ਮੀਟਿੰਗ ਹੈ। ਜਿਸ ਵਿੱਚ ਮੁੜ ਫੈਸਲਾ ਲਿਆ ਜਾਵੇਗਾ। ਜਿਸਦੇ ਚਲਦਿਆਂ ਮੰਗਲਵਾਰ ਨੂੰ ਸਾਰੇ ਸਕੂਲ ਖੁੱਲ੍ਹਣਗੇ। ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਬੁੱਧਵਾਰ ਨੂੰ ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲ ਅਤੇ ਪ੍ਰਾਈਵੇਟ ਵਿੱਦਿਅਕ ਅਦਾਰੇ ਬੰਦ ਰੱਖਣ ਬਾਰੇ ਵਿਚਾਰ ਕਰਕੇ ਬੰਦ ਦਾ ਸੱਦਾ ਦਿੱਤਾ ਜਾਵੇਗਾ।

Written By
The Punjab Wire