Close

Recent Posts

ਹੋਰ ਗੁਰਦਾਸਪੁਰ ਪੰਜਾਬ

ਅਰਵਿੰਦ ਕੇਜਰੀਵਾਲ ਦੇ ਘਰ ‘ਤੇ ਹੋਏ ਹਮਲੇ ਦੀ ਰਮਨ ਬਹਿਲ ਨੇ ਕਰੜੇ ਸ਼ਬਦਾਂ ਵਿਚ ਕੀਤੀ ਨਿੰਦਾ

ਅਰਵਿੰਦ ਕੇਜਰੀਵਾਲ ਦੇ ਘਰ ‘ਤੇ ਹੋਏ ਹਮਲੇ ਦੀ ਰਮਨ ਬਹਿਲ ਨੇ ਕਰੜੇ ਸ਼ਬਦਾਂ ਵਿਚ ਕੀਤੀ ਨਿੰਦਾ
  • PublishedMarch 31, 2022

ਅਰਵਿੰਦ ਕੇਜਰੀਵਾਲ ਦੀ ਵਧ ਰਹੀ ਹਰਮਨਪਿਆਰਤਾ ਕਾਰਨ ਬੁਖਲਾਹਟ ਵਿਚ ਆ ਗਏ ਹਨ ਭਾਜਪਾ ਵਰਕਰ-ਰਮਨ ਬਹਿਲ

ਗੁਰਦਾਸਪੁਰ, 31 ਮਾਰਚ (ਮੰਨਣ ਸੈਣੀ)। ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਉਤੇ ਕੀਤੇ ਗਏ ਹਮਲੇ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਅੱਜ ਗੁਰਦਾਸਪੁਰ ਨਾਲ ਸਬੰਧਿਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰ ਬਹੁਤ ਹੇਠਲੇ ਪੱਧਰ ‘ਤੇ ਆ ਗਏ ਹਨ। ਉਨਾਂ ਕਿਹਾ ਕਿ ਵਿਚਾਰਾਂ ਦੀ ਅਜਾਦੀ ਦੀ ਆੜ ਹੇਠ ਭਾਜਪਾ ਵਰਕਰ ਇਸ ਹੱਦ ਤੱਕ ਆ ਗਏ ਹਨ ਕਿ ਉਹ ਇਕ ‘ਵਿਚਾਰ’ ਅਤੇ ਲੋਕਾਂ ਦੀ ਅਵਾਜ ‘ਤੇ ਹੀ ਹਮਲਾ ਕਰਨ ‘ਤੇ ਉਤਰ ਗਏ ਹਨ।

ਬਹਿਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇਕ ਸਧਾਰਨ ਰਾਜਸੀ ਆਗੂ ਨਹੀਂ ਹਨ ਅਤੇ ਨਾ ਹੀ ਉਹ ਪ੍ਰਪੰਰਾਗਤ ਰਾਜਨੀਤੀ ਕਰਨ ਆਏ ਹਨ। ਦੇਸ਼ ਦੇ ਸੂਝਵਾਨ ਲੋਕਾਂ ਨੂੰ ਇਸ ਗੱਲ ਦੀ ਬਹੁਤ ਚੰਗੀ ਤਰਾਂ ਸਮਝ ਹੈ ਕਿ ਅਰਵਿੰਦ ਕੇਜਰੀਵਾਲ ਖੁਦ ਇਕ ਸੰਸਥਾ ਹਨ ਜੋ ਇਕ ਵਿਸ਼ੇਸ਼ ਵਿਚਾਰ ਅਤੇ ਸਿਧਾਂਤ ਲੈ ਕੇ ਰਾਜਨੀਤੀ ਵਿਚ ਆਏ ਹਨ। ਅਰਵਿੰਦ ਕੇਜਰੀਵਾਲ ਦੇ ਇਸ ਵਿਚਾਰ ਦਾ ਹੀ ਪ੍ਰਤਾਪ ਹੈ ਕਿ ਦਿੱਲੀ ਦੇ ਬਾਅਦ ਹੁਣ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਏਨਾ ਵੱਡਾ ਸਮਰਥਨ ਦਿੱਤਾ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਿਸੇ ਹੋਰ ਪਾਰਟੀ ‘ਤੇ ਨਾ ਤਾਂ ਕੋਈ ਇਲਜਾਮ ਲਗਾਇਆ ਹੈ ਅਤੇ ਨਾ ਹੀ ਦੂਸ਼ਣਬਾਜੀ ਦੀ ਸੌੜੀ ਸਿਆਸਤ ਕੀਤੀ ਹੈ। ਇਸ ਪਾਰਟੀ ਨੇ ਸਿਰਫ ਚੰਗੇ ਤੇ ਦੇਸ਼ ਨੂੰ ਅੱਗੇ ਲਿਜਾਣ ਵਾਲੇ ਵਿਚਾਰਾਂ ਤੇ ਯੋਜਨਾਵਾਂ ਦੇ ਅਧਾਰ ‘ਤੇ ਰਾਜਨੀਤੀ ਕੀਤੀ ਹੈ ਜਿਸ ਦੀ ਬਦੌਲਤ ਅੱਜ ਆਮ ਆਦਮੀ ਪਾਰਟੀ ਤੇਜੀ ਨਾਲ ਲੋਕਾਂ ਦੇ ਦਿਲਾਂ ਵਿਚ ਜਗਾ ਬਣਾ ਰਹੀ ਹੈ। ਪਰ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੀ ਵਧ ਰਹੀ ਹਰਮਨ ਪਿਆਰਤਾ ਭਾਜਪਾ ਨੂੰ ਹਜਮ ਨਹੀਂ ਹੋ ਰਹੀ ਜਿਸ ਕਾਰਨ ਭਾਜਪਾ ਵਰਕਰਾਂ ਨੇ ਅਰਵਿੰਦ ਕੇਜਰੀਵਾਲ ਦੇ ਘਰ ‘ਤੇ ਹਮਲਾ ਕਰਨ ਵਰਗੀ ਘਿਣੌਨੀ ਕਾਰਵਾਈ ਕੀਤੀ ਹੈ। ਰਮਨ ਬਹਿਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਭਾਜਪਾ ਵਰਕਰਾਂ ਦੀਆਂ ਅਜਿਹੀਆਂ ਕਾਰਵਾਈਆਂ ‘ਤੇ ਲਗਾਮ ਲਗਾਈ ਜਾਵੇ ਕਿਉਂਕਿ ਇਹ ਕਿਸੇ ਵੀ ਤਰਾਂ ਦੇਸ਼ ਦੇ ਪੱਖ ਵਿਚ ਨਹੀਂ ਹੈ।

Written By
The Punjab Wire