ਵਸੀਕਾ ਨਵੀਸ ਨਿਰਧਾਰਤ ਕੀਤੀ ਸਰਕਾਰੀ ਫੀਸ ਤਹਿਤ ਹੀ ਲੋਕਾਂ ਕੋਲੋਂ ਫੀਸ ਲੈਣ
ਗੁਰਦਾਸਪੁਰ, 29 ਮਾਰਚ ( ਮੰਨਣ ਸੈਣੀ)। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਾਲ ਵਿਭਾਗ ਵਲੋਂ ਲੋਕਹਿੱਤ ਨੂੰ ਮੁੱਖ ਰੱਖਦਿਆਂ ਵੱਖ-ਵੱਖ ਦਸਤਾਵੇਜ਼ਾਂ ਨੂੰ ਲਿਖਣ ਲਈ ਫੀਸਾਂ ਨਿਰਧਾਰਤ ਕੀਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਵੱਖ-ਵੱਖ ਦਸਤਵੇਜਾਂ ਦੀ ਨਿਰਧਾਰਤ ਕੀਤੀ ਫੀਸ ਤਹਿਤ ਫਰਦ ਕੇਂਦਰ ਫੀਸ ਜਿਸ ਵਿੱਚ ਫਰਦ (ਪ੍ਰਤੀ ਸਫ਼ਾ ) ਜਿਸ ਦਾ ਨਿਪਟਾਰਾ ਕਰਨ ਦੀ ਸਮਾਂ ਸੀਮਾ ਇੱਕ ਦਿਨ ਹੈ ਤੇ ਇਸ ਦੀ 25 ਰੁਪਏ ਸਰਕਾਰੀ ਫੀਸ ਹੈ। ਇਸੇ ਤਰਾਂ ਵਰਾਸਤ , ਤਕਸੀਮ , ਫੱਕ ਉਲ ਰਹਿਨ ਆਦਿ ਇੰਤਕਾਲ ਦਰਜ ਕਰਨ ਸਬੰਧੀ ਦਰਖਾਸਤ ਦਾ ਨਿਪਟਾਰਾ ਕਰਨ ਦੀ ਸਮਾਂ ਸੀਮਾ 15 ਦਿਨ ਹੈ ਅਤੇ ਸਰਕਾਰੀ ਫੀਸ 100 ਰੁਪਏ ਹੈ। ਅਦਾਲਤ ਜਾਂ ਅਧਿਕਾਰੀ ਵੱਲੋਂ ਜਾਰੀ ਸ਼ਾਮਿਲ /ਰੋਕ ਸਬੰਧੀ ਹੁਕਮਾਂ ਦੀ ਮਾਲ ਰਿਕਾਰਡ ਵਿੱਚ ਅਮਲ ਸਬੰਧੀ ਦਰਖਾਸਤ ਦੇਣ ਦਾ ਸਮਾਂ ਸੀਮਾਂ 5 ਦਿਨ ਅਤੇ ਇਸ ਦੀ ਫੀਸ 100 ਰੁਪਏ ਹੈ। ਫਰਦ – ਬਦਰ ਦਰਜ ਕਰਨ ਸਬੰਧੀ ਦਰਾਖਸਤ ਦੇਣ ਦਾ ਸਮਾਂ ਸੀਮਾ 5 ਦਿਨ ਹੈ ਅਤੇ ਫੀਸ 50 ਰੁਪਏ ਹੈ। ਸਾਰੇ ਮਾਲਕਾਂ ਦਾ ਨਕਸ਼ਾ ‘ਓ ’ਤਿਆਰ ਕਰਨ ਦੀ ਦਰਖਾਸਤ ਦੇਣ ਦਾ ਸਮਾਂ ਸੀਮਾਂ 15 ਦਿਨ ਅਤੇ 200 ਰੁਪਏ ਫੀਸ ਹੈ। ਤਕਸੀਮ ਕੇਸਾਂ ਵਿੱਚ ਕਬਜਾ ਵਰੰਟ ਜਾਰੀ ਕਰਨ ਲਈ ਦਰਾਖਸਤ ਦੇਣ ਦਾ ਸਮਾਂ ਸੀਮਾਂ 10 ਦਿਨ ਹੈ ਅਤੇ 200 ਰੁਪਏ ਫੀਸ਼। ਕਿਰਾਏਦਾਰ (“enancy act) ਲਈ ਆਮ ਰੇਟ ਤੈਅ ਕਰਨ ਲਈ ਦਰਾਖਸਤ ਦਰਾਖਸਤ ਦੇਣ ਦਾ ਸਮਾਂ ਸੀਮਾਂ 10 ਦਿਨ ਹੈ ਅਤੇ 200 ਰੁਪਏ ਪੀ.ਐਲ.ਆਰ. ਐਸ. ਸੁਵਿਧਾ ਫੀਸ ਹੈ।
ਇਸੇ ਤਰਾਂ ਪਟਵਾਰੀ ਫੀਸਾਂ ਤਹਿਤ ਫਰਦ ਹਕੀਅਤ (ਪ੍ਰਤੀ ਸਫਾ ) 20 ਰੁਪਏ , ਗਿਰਦਾਵਰੀ (ਪ੍ਰਤੀ ਸਫਾ ) 20 ਰੁਪਏ , ਇੰਤਕਾਲ ਨਕਲ 20 ਰੁਪਏ , ਪੁਰਾਣੀ ਜਮ੍ਹਾਂ ਬੰਦੀ ਨਕਲ (ਪ੍ਰਤੀ ਸਫਾ ) 20 ਰੁਪਏ , ਅਕਸ ਸਜਰਾ ( ਪਰ ਚੌਂਕੜੀ) 20 ਰੁਪਏ , ਰਪਟ ਰੋਜ਼ਨਾਮਚਾ (ਪ੍ਰਤੀ ਸਫਾ ) 20 ਰੁਪਏ ਅਤੇ ਕੁਰਸੀਨਾਮਾ (ਪ੍ਰਤੀ ਸਫਾ ) 20 ਰੁਪਏ , ਰਿਕਾਰਡ ਦਾ ਮੁਆਇੰਨਾ (ਘੱਟ ਤੋਂ ਘੱਟ ) 20 ਰੁਪਏ ਹੈ ।
ਇਸੇ ਤਰਾਂ ਵਸੀਕਾ ਨਵੀਸ ਫੀਸ – ਕਿਸੇ ਵੀ ਮੁੱਲ ਦੇ ਦਸਤਾਵੇਜ ਜਿਸ ਵਿੱਚ ਕੰਸੀਡਰੇਸ਼ਨ ਅਮਾਂਊਟ ਦੱਸੀ ਗਈ ਹੋਵੇ ਅਤੇ ਅਸਲ ਦੀ ਫੀਸ 500 ਰੁਪਏ ਹੈ। ਪਹਿਲਾਂ ਤੋਂ ਰਜਿਸਟਰਡ ਵਸੀਕੇ ਵਿੱਚ ਤਤੀਮਾ/ਸੋਧ ਵਾਸਤੇ ਤਿਆਰ ਕੀਤਾ ਗਿਆ ਦਸਤਾਵੇਜ ਦੇ ਨਕਲ ਦੀ ਫੀਸ 50 ਰੁਪਏ ਹੈ, ਮੁਖਤਿਆਨਾਮਾ ਖਾਸ ਦੀ ਫੀਸ 200 ਰੁਪਏ ਹੈ, ਵਸੀਅਤ , ਗੋਦਨਾਮਾ, ਗੋਦ ਲੈਣ ਦਾ ਅਧਿਕਾਰ , ਮੁਖਤਿਆਨਾਮਾ ਆਮ ਦੀ ਫੀਸ 200 ਰੁਪਏ, ਰਾਜੀਨਾਮਾ (ਬਿਨਾ ਕਿਸੇ ਮੁੱਲ ਤੋਂ ) ਜਾਂ ਤਬਾਦਲਾਨਾਮਾ ਦੀ ਫੀਸ 200 ਰੁਪਏ ਹੈ, ਇਕਰਾਰਨਾਮਾ ਦੀ ਫੀਸ 50 ਰੁਪਏ ਹੈ, ਦਸਤਾਵੇਜ ਜਿਸ ਵਿੱਚ ਕਿਸੇ ਕਿਸਮ ਦੀ ਕੋਈ ਕੀਮਤ ਜਾਂ ਕੰਸੀਡਰੇਸ਼ਨ ਅਮਾਊਟ ਨਾ ਲਿਖੀ ਗਈ ਹੋਵੇ ਦੀ ਫੀਸ 200 ਰੁਪਏ, ਕਾਪੀ ਲੈਣ , ਇੰਸਪੈਕਸਨ ਜਾਂ ਸਰਚ ਲਈ ਦਰਖਾਤਸ ਜਾਂ ਕੋਈ ਸਾਧਾਰਨ ਦਰਾਖਸਤ ਦੀ ਫੀਸ 100 ਰੁਪਏ ਹੈ , ਇਸ਼ੂ ਆਫ ਪ੍ਰੋਸੈੱਸ ਲਈ ਦਰਖਾਸਤ ਦੇਣ ਦੀ ਫੀਸ 25 ਰੁਪਏ ਹੈ, ਰਜਿਸਟ੍ਰੇਸ਼ਨ ਐਕਟ ਦੇ ਸੈਕਸ਼ਨ 25 ਜਾਂ ਸੈਕਸਨ 34 ਅਧੀਨ ਸਮਾਂ ਵਧਾਉਣ ਲਈ ਦਰਾਖਸਤ ਜਾਂ ਸੈਕਸ਼ਨ 73 ਅਧੀਨ ਦਰਖਾਸਤ ਦੇਣ ਦੀ ਫੀਸ 25 ਰੁਪਏ ਹੈ , ਰਜਿਸਟ੍ਰੇਸ਼ਨ ਐਕਟ ਦੇ ਸੈਕਸ਼ਨ 72 ਅਧੀਨ ਅਪੀਲ ਕਰਨ ਦੀ ਫੀਸ 100 ਰੁਪਏ ਹੈ, ਧਾਰਾ 25 ਆਫ਼ ਸਡਿਊਲ 1 ਏ ਆਫ਼ ਇੰਡੀਅਨ ਸਟੈਪ ਐਕਟ, 1899 ਅਧੀਨ ਡੁਪਲੀਕੇਟ ਲੈਣ ਲਈ ਫੀਸ 200 ਰੁਪਏ ਹੈ ਅਤੇ ਦਸਤਾਵੇਜ ਜਿਸ ਦੀ ਕੋਈ ਫੀਸ ਨਿਰਧਾਰਿਤ ਨਹੀਂ ਹੈ ਦੀ ਫੀਸ 25 ਰੁਪਏ ਹੈ । ਉਨਾਂ ਅੱਗੇ ਦੱਸਿਆ ਕਿ ਅਸਟਾਮ ਫਰੋਸ਼ ਦੀ ਕੋਈ ਵੀ ਫੀਸ ਨਹੀਂ ਹੈ। ਫੋਟੋਸਟੇਟ ( ਪ੍ਰਤੀ ਸਫਾ) ਦੀ ਫੀਸ 1 ਰੁਪਏ ਹੈ ਅਤੇ ਟਾਇਪਿੰਗ ਫੀਸ (ਪ੍ਰਤੀ ਸਫਾ) ਦੀ ਫੀਸ 10 ਰੁਪਏ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਸੀਕਾ ਨਵੀਸਾਂ ਕੋਲੋ ਨਿਰਧਾਰਤ ਫੀਸ ਅਨੁਸਾਰ ਹੀ ਕੰਮ ਕਰਵਾਉਣ ਅਤੇ ਜੇਕਰ ਕੋਈ ਵਸੀਕਾ ਨਵੀਸ , ਨਿਰਧਾਰਤ ਸਰਕਾਰੀ ਫੀਸ ਨਾਲ ਵੱਧ ਪੈਸੇ ਲੈਂਦਾ ਹੈ ਤਾਂ ਉਸਦੀ ਸ਼ਿਕਾਇਤ 94640-67839 ’ਤੇ ਕੀਤੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਸਮਾਂਬੱਧ ਤੇ ਸੁਚਾਰੂ ਢੰਗ ਨਾਲ ਸੇਵਾਵਾਂ ਦੇਣ ਲਈ ਵਚਨਬੱਧ ਹੈ ਅਤੇ ਲੋਕਾਂ ਦੇ ਕੰਮ ਦੇ ਪਹਿਲ ਦੇ ਆਧਾਰ ਤੇ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ।