ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਵਾਸੀਆਂ ਦੀ ਮੁਸ਼ਕਿਲਾਂ ਹੱਲ ਕਰਨ ਲਈ ਪਹਿਲਾਂ ਜਾਰੀ ਕੀਤੇ ਗਏ ਵਟਸਐਪ ਨੰਬਰ 62393-01830 ਤੋਂ ਇਲਾਵਾ ਫੋਨ ਕਰਕੇ ਸਮੱਸਿਆ ਦੱਸਣ ਲਈ ਮੋਬਾਇਲ ਨੰਬਰ 94640-67839 ਜਾਰੀ
ਗੁਰਦਾਸਪੁਰ, 29 ਮਾਰਚ (ਮੰਨਣ ਸੈਣੀ)। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਜ਼ਿਲ੍ਹਾ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਨ ਤੇ ਹੱਲ ਕਰਨ ਲਈ ਪਹਿਲਾਂ ਤੋ ਜਾਰੀ ਇੱਕ ਵਟਸਐਪ ਨੰਬਰ 62393-01830 ਤੋਂ ਇਲਾਵਾ ਇੱਕ ਹੋਰ ਫੋਨ ਨੰਬਰ ਕਾਲ ਕਰਨ ਲਈ 94640-67839 ਅਤੇ ਈਮੇਲ ceabranchgsp@gmail.com ਜਾਰੀ ਕੀਤੀ ਹੈ, ਜਿਸ ਰਾਹੀਂ ਲੋਕ ਘਰ ਬੈਠਿਆਂ ਹੀ ਆਪਣੀ ਮੁਸ਼ਕਿਲ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਸਕਦੇ ਹਨ, ਜਿਸ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਸਰ ਵੇਖਣ ਵਿਚ ਆਉਂਦਾ ਹੈ ਕਿ ਲੋਕ ਆਪਣੀ ਮੁਸ਼ਕਿਲ ਦੱਸਣ ਲਈ ਦਫਤਰਾਂ ਵਿਚ ਆਉਂਦੇ ਹਨ ਤੇ ਆਪਣੀ ਸ਼ਿਕਾਇਤ ਦਰਜ ਕਰਵਾਉਂਦੇ ਹਨ। ਉਨਾਂ ਦੱਸਿਆ ਕਿ ਲੋਕਾਂ ਦੇ ਕੀਮਤੀ ਸਮੇਂ ਨੂੰ ਬਚਾਉਣ, ਜ਼ਿਲਾ ਪ੍ਰਸ਼ਾਸਨ ਤਕ ਲੋਕਾਂ ਦੀ ਸੁਖਾਲੀ ਪਹੁੰਚ ਕਰਨ ਅਤੇ ਮੁਸ਼ਕਿਲ ਨੂੰ ਹੱਲ ਕਰਨ ਦੇ ਮੰਤਵ ਨਾਲ ਵਟਸਐਪ ਨੰਬਰ 70099-89791, ਫੋਨ ਨੰਬਰ 94640-67839 ਅਤੇ ਈਮੇਲ ceabranchgsp@gmail.com ਜਾਰੀ ਕੀਤਾ ਗਿਆ ਹੈ।
ਉਨ੍ਵ ਅੱਗੇ ਦੱਸਿਆ ਕਿ ਜਿਲੇ ਦਾ ਕੋਈ ਵੀ ਵਿਅਕਤੀ ਕੰਮ ਵਾਲੇ ਦਿਨ ਵਿਚ ਸਵੇਰੇ 9 ਤੋਂ 5 ਵਜੇ ਤਕ ਫੋਨ ਨੰਬਰ 94640-67839 ਉੱਤੇ ਆਪਣੀ ਮੁਸ਼ਕਿਲ ਭੇਜ ਸਕਦਾ ਹੈ ਅਤੇ ਵਟਸਐਪ ਨੰਬਰ 62393-01830 ਅਤੇ ਈਮੇਲ ਆਈ.ਡੀ ceabranchgsp@gmail.com ’ਤੇ ਸ਼ਿਕਾਇਤ ਸ਼ਾਮ 5 ਵਜੇ ਤੋ ਬਾਅਦ ਕਿਸੇ ਵੀ ਦਿਨ ਕੀਤੀ ਜਾ ਸਕਦੀ ਹੈ, ਜਿਸ ਦਾ ਨਿਪਟਾਰੇ ਲਈ ਸੋਮਵਾਰ ਤੋਂ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਾਰੀ ਕੀਤੇ ਉਪਰੋਕਤ ਨੰਬਰਾਂ ਸਮੇਤ ਈ.ਮੇਲ ਆਈ.ਡੀ ਉੱਤੇ ਆਪਣੀ ਮੁਸ਼ਕਿਲ ਦੱਸ ਸਕਦੇ ਹਨ ਜਿਸ ਦਾ ਸਬੰਧਿਤ ਵਿਭਾਗ ਰਾਹੀ ਹੱਲ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇਗਾ।