Close

Recent Posts

ਹੋਰ ਦੇਸ਼ ਪੰਜਾਬ ਮੁੱਖ ਖ਼ਬਰ

ਪੰਜਾਬ ਤੋਂ ਰਾਜ ਸਭਾ ਲਈ 5 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ 

ਪੰਜਾਬ ਤੋਂ ਰਾਜ ਸਭਾ ਲਈ 5 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ 
  • PublishedMarch 24, 2022

ਚੰਡੀਗੜ੍ਹ, 24 ਮਾਰਚ:  ਰਾਜ ਸਭਾ ਚੋਣ ਪੰਜਾਬ 2022 ਲਈ ਅੱਜ ਕਾਗਜ਼ ਵਾਪਸ ਲੈਣ ਦਾ ਆਖਰੀ ਦਿਨ ਸੀ ਅਤੇ ਕਿਸੇ ਵੀ ਉਮੀਦਵਾਰ ਵਲੋਂ ਕਾਗਜ਼ ਵਾਪਸ ਨਹੀਂ ਲਏ ਗਏ। ਇਸ ਤਰ੍ਹਾਂ ਦੋ ਸਾਈਕਲਾਂ (2+3) ਵਿਚ ਜਿਹੜੇ 5 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਸਨ ਉਹ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤੇ ਗਏ ਹਨ। 

ਇਸ ਬਾਬਤ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫਸਰ ਰਾਜ ਸਭਾ ਚੋਣ ਪੰਜਾਬ 2022-ਕਮ-ਪੰਜਾਬ ਵਿਧਾਨ ਸਭਾ ਦੇ ਸਕੱਤਰ ਸੁਰਿੰਦਰ ਪਾਲ ਨੇ ਦੱਸਿਆ ਕਿ ਦੋ ਸਾਈਕਲਾਂ ਵਿਚ ਹੋ ਰਹੀ ਰਾਜ ਸਭਾ ਚੋਣ ਪੰਜਾਬ 2022 ਲਈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਜਿਨ੍ਹਾਂ ਨੂੰ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਇਨ੍ਹਾਂ ਚੋਣਾਂ ਲਈ ਆਬਜ਼ਰਬਰ ਨਿਯੁਕਤ ਕੀਤਾ ਗਿਆ ਹੈ, ਦੀ ਨਿਗਰਾਨੀ ਹੇਠ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ ਜਾ ਰਿਹਾ ਹੈ। 

ਉਨ੍ਹਾਂ ਦੱਸਿਆ ਕਿ 24 ਮਾਰਚ ਸ਼ਾਮ 3 ਵਜੇ ਤੱਕ ਕਾਗਜ਼ ਵਾਪਸ ਲੈਣ ਦੇ ਆਖਰੀ ਦਿਨ ਕਿਸੇ ਵੀ ਉਮੀਦਵਾਰ ਵੱਲੋਂ ਕਾਗਜ਼ ਵਾਪਸ ਨਾ ਲੈਣ ਕਰਕੇ ਸੰਦੀਪ ਕੁਮਾਰ ਪਾਠਕ ਅਤੇ ਰਾਘਵ ਚੱਢਾ (ਪਹਿਲਾ ਸਾਈਕਲ), ਹਰਭਜਨ ਸਿੰਘ, ਅਸ਼ੋਕ ਮਿੱਤਲ ਅਤੇ ਸੰਜੀਵ ਅਰੋੜਾ (ਦੂਜਾ ਸਾਈਕਲ) ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਬਾਬਤ ਰਿਪੋਰਟ ਭਾਰਤ ਦੇ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਗਈ ਹੈ। 

Written By
The Punjab Wire